FacebookTwitterg+Mail

ਰਾਜ ਕਪੂਰ ਤੇ ਰਾਜੀਵ ਕਪੂਰ ਵਿਚਾਲੇ ਇਸ ਅਦਾਕਾਰਾ ਕਾਰਨ ਹੋਇਆ ਸੀ ਝਗੜਾ

raj kapoor and rajiv kapoor
10 June, 2020 04:44:24 PM

ਜਲੰਧਰ (ਬਿਊਰੋ) — ਸਾਲ 1985 'ਚ ਰਾਜ ਕਪੂਰ ਦੀ ਫ਼ਿਲਮ 'ਰਾਮ ਤੇਰੀ ਗੰਗਾ ਮੈਲੀ' ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਉਨ੍ਹਾਂ ਦੇ ਤੀਜੇ ਬੇਟੇ ਰਾਜੀਵ ਕਪੂਰ ਨੂੰ ਕਾਸਟ ਕੀਤਾ ਗਿਆ ਸੀ। ਹਾਲਾਂਕਿ ਰਾਜ ਕਪੂਰ ਆਪਣੇ ਬੇਟੇ ਦੀ ਅਦਾਕਾਰੀ ਤੋਂ ਖੁਸ਼ ਨਹੀਂ ਸਨ ਅਤੇ ਉਹ ਕਿਸੇ ਹੋਰ ਹੀਰੋ ਨੂੰ ਇਸ ਫ਼ਿਲਮ ਲਈ ਕਾਸਟ ਕਰਨਾ ਚਾਹੁੰਦੇ ਸਨ ਪਰ ਆਪਣੀ ਪਤਨੀ ਦੇ ਜ਼ੋਰ ਪਾਉਣ 'ਤੇ ਉਨ੍ਹਾਂ ਰਾਜੀਵ ਕਪੂਰ ਨੂੰ ਇਸ ਫ਼ਿਲਮ ਲਈ ਕਾਸਟ ਕਰਨਾ ਪਿਆ ਸੀ।
Meet Bollywood's real life Kapoor and Sons! - Rediff.com movies
ਇਸ ਫ਼ਿਲਮ ਲਈ ਬਿਲਕੁਲ ਨਵੀਂ ਕੁੜੀ ਮਦਾਕਨੀ ਨੂੰ ਲਿਆ ਗਿਆ, ਜਿਸ ਨੂੰ ਕਿ ਰਾਜ ਕਪੂਰ ਨੇ ਹੀ ਲੱਭਿਆ ਸੀ। ਰਾਜ ਕਪੂਰ ਨੇ ਹੀ ਇਸ ਨਵੀਂ ਕੁੜੀ ਦਾ ਨਾਂ ਮਦਾਕਨੀ ਰੱਖਿਆ ਸੀ। ਰਾਜ ਕਪੂਰ ਨੇ ਫ਼ਿਲਮ ਦੀ ਕਹਾਣੀ ਮਦਾਕਨੀ ਦੇ ਇਰਦ ਗਿਰਦ ਹੀ ਰੱਖੀ ਸੀ ਤੇ ਉਨ੍ਹਾਂ ਦੇ ਕਿਰਦਾਰ ਨੂੰ ਕਾਫ਼ੀ ਮਹੱਤਵ ਦਿੱਤਾ ਗਿਆ ਸੀ। ਖ਼ਬਰਾਂ ਮੁਤਾਬਕ ਰਾਜ ਕਪੂਰ ਮਦਾਕਨੀ ਨੂੰ ਕੋਈ ਸੀਨ ਸਮਝਾਉਣ 'ਚ ਕਈ ਘੰਟੇ ਲਗਾਉਂਦੇ ਸਨ ਅਤੇ ਅਕਸਰ ਉਸ ਨਾਲ ਹੀ ਦੇਖੇ ਜਾਂਦੇ ਸਨ ਪਰ ਰਾਜੀਵ ਉਸ ਸਮੇਂ ਨੌਜਵਾਨ ਸਨ ਅਤੇ ਚਾਹੁੰਦੇ ਸਨ ਕਿ ਉਹ ਆਪਣੀ ਹੀਰੋਇਨ ਨਾਲ ਸਮਾਂ ਗੁਜਾਰਨ ਅਤੇ ਉਸ ਨੂੰ ਜਾਨਣ।
Bollywood's 'First Lady' Krishna Raj Kapoor dead at 87, industry ...
ਸ਼ੂਟਿੰਗ ਦੌਰਾਨ ਰਾਜੀਵ ਨੇ ਮਦਾਕਨੀ ਕੋਲ ਆਉਣ ਦੀ ਕੋਸ਼ਿਸ਼ ਕੀਤੀ। ਮਦਾਕਨੀ ਨੇ ਇਹ ਗੱਲ ਰਾਜ ਸਾਹਿਬ ਨੂੰ ਦੱਸ ਦਿੱਤੀ। ਰਾਜ ਕਪੂਰ ਨੇ ਪੂਰੀ ਯੂਨਿਟ ਸਾਹਮਣੇ ਰਾਜੀਵ ਨੂੰ ਝਿੜਕ ਦਿੱਤਾ ਅਤੇ ਮਦਾਕਨੀ ਤੋਂ ਦੂਰ ਰਹਿਣ ਦੀ ਸਲਾਹ ਦਿੱਤਾ। ਫ਼ਿਲਮ ਰਿਲੀਜ਼ ਹੋਈ ਅਤੇ ਸੁਪਰਹਿੱਟ ਹੋ ਗਈ। ਫ਼ਿਲਮ ਹਿੱਟ ਹੋਣ ਦਾ ਪੂਰਾ ਕ੍ਰੇਡਿਟ ਮਦਾਕਨੀ ਤੇ ਰਾਜ ਕਪੂਰ ਨੂੰ ਮਿਲਿਆ। ਰਾਜੀਵ ਨੂੰ ਇਸ ਫ਼ਿਲਮ ਤੋਂ ਬਾਅਦ ਇੱਕ ਫ਼ਿਲਮ ਦਾ ਵੀ ਆਫ਼ਰ ਨਹੀਂ ਮਿਲਿਆ ਜਦੋਂ ਕਿ ਮਦਾਕਨੀ ਸਟਾਰ ਬਣ ਗਈ।

ਇਸ ਤੋਂ ਬਾਅਦ ਰਾਜੀਵ ਕਪੂਰ ਤੇ ਰਾਜ ਕਪੂਰ ਦਾ ਸਟੂਡੀਓ 'ਚ ਝਗੜਾ ਹੋਇਆ ਅਤੇ ਬਾਪ ਬੇਟੇ ਦਾ ਇਹ ਝਗੜਾ ਹਰ ਇੱਕ ਨੇ ਦੇਖਿਆ। ਰਾਜੀਵ ਕਪੂਰ ਨੂੰ ਇਹ ਗਿੱਲਾ ਸੀ ਕਿ ਰਾਜ ਕਪੂਰ ਨੇ ਉਸ ਨੂੰ ਲੈ ਕੇ ਕੋਈ ਹੋਰ ਫ਼ਿਲਮ ਕਿਉਂ ਨਹੀਂ ਬਣਾਈ, ਉਸ ਨੂੰ ਅਸਿਸਟੇਂਟ ਬਣਾ ਕੇ ਕਿਉਂ ਰੱਖਿਆ। ਇਸ ਝਗੜੇ ਤੋਂ ਬਾਅਦ ਪਿਓ-ਪੁੱਤਰ ਵਿਚਾਲੇ ਲੰਬੇ ਅਰਸੇ ਤੱਕ ਬੋਲ ਚਾਲ ਬੰਦ ਰਹੀ।


Tags: Raj KapoorRajiv KapoorRam Teri Ganga MailiMandakiniDivya RanaSaeed JaffreyKulbhushan Kharbanda

About The Author

sunita

sunita is content editor at Punjab Kesari