FacebookTwitterg+Mail

B'day Spl : ਰਾਜ ਕਪੂਰ ਨੇ ਬਣਾਈਆਂ ਅਰਥ ਭਰਪੂਰ ਫਿਲਮਾਂ, ਸਹਿਜ ਸੁਭਾਅ ਦਾ ਹੁੰਦਾ ਸੀ ਪ੍ਰਗਟਾਵਾ

raj kapoor birthday special
14 December, 2017 10:13:26 AM

ਮੁੰਬਈ(ਹਰਪ੍ਰੀਤ ਸਿੰਘ ਕਾਹਲੋਂ)— ''ਮੇਰੇ ਮਨ 'ਚ ਇਕ ਬਾਤ ਆਈ ਕਿ ਜੇ ਸ਼ਿਵ ਜੀ ਦੀ ਕਿਰਪਾ ਹੋਈ ਤਾਂ ਮੈਂ ਆਪਣੇ ਮੁੰਡੇ ਦਾ ਨਾਮ ਸ਼੍ਰੀ ਗੰਗਾ ਪ੍ਰਸਾਦ ਰੱਖਾਂਗਾ। ਕੰਮੋ ਜੀ ਤੁਸੀਂ ਮੇਰੇ ਗੰਗਾ ਪ੍ਰਸਾਦ ਦੀ ਮਾਂ ਬਣੋਗੇ?'' ਇਸ਼ਕ 'ਚ ਬੰਦਾ ਨਾਦਾਨ, ਮਾਸੂਮ ਅਤੇ ਪਾਕੀਜ਼ਗੀ ਨਾਲ ਭਰ ਜਾਂਦਾ ਹੈ। ਹਿੰਦੀ ਫਿਲਮ 'ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ' 'ਚ ਰਾਜ ਕਪੂਰ ਦਾ ਬੋਲਿਆ ਇਹ ਸੰਵਾਦ ਹਿੰਦੀ ਸਿਨੇਮਾ ਦਾ ਸਭ ਤੋਂ ਸ਼ਾਨਦਾਰ ਪ੍ਰੇਮ ਦਾ ਇਜ਼ਹਾਰ ਹੈ। ਰਾਜ ਕਪੂਰ ਦਾ ਸਿਨੇਮਾ ਆਮ ਭਾਰਤੀ ਦੇ ਇਸੇ ਸਹਿਜ ਸੁਭਾਅ ਦਾ ਪ੍ਰਗਟਾਵਾ ਹੈ।
ਬਤੌਰ ਹਦਾਇਤਕਾਰ ਰਾਡੂ ਕਰਮਾਕਰ ਦੀ ਬਣੀ ਇਹ ਫਿਲਮ 1960 'ਚ ਆਈ ਸੀ। ਇਸ ਤੋਂ ਅਗਲੇ ਸਾਲ ਦਲੀਪ ਕੁਮਾਰ ਦੀ ਫਿਲਮ ਗੰਗਾ ਜਮੁਨਾ ਆਈ ਸੀ। ਆਜ਼ਾਦ ਭਾਰਤ ਪੰਡਿਤ ਨਹਿਰੂ ਦੇ ਸੁਪਨਿਆਂ ਦਾ ਭਾਰਤ ਸਿਰਜ ਰਿਹਾ ਸੀ ਪਰ ਉਹ ਭਾਰਤ ਆਪਣੇ ਸਮਾਜਵਾਦ ਵਾਲੇ ਸੁਭਾਅ ਤੋਂ ਥਿੜਕ ਵੀ ਰਿਹਾ ਸੀ। ਬੇਰੁਜ਼ਗਾਰੀ ਅਤੇ ਅਸ਼ਾਂਤੀ ਫੈਲ ਰਹੀ ਸੀ। ਸਮਾਜ ਅੰਦਰ ਬਦਲ ਰਹੇ ਸਮਾਜੀ-ਸਿਆਸੀ ਸਮੀਕਰਣ ਦਾ ਪ੍ਰਭਾਵ ਸਿਨੇਮਾ 'ਤੇ ਵੀ ਪੈ ਰਿਹਾ ਸੀ। ਸਿਨੇਮਾ ਅੰਦਰ ਇਹ ਦੌਰ ਵਿਸ਼ਾ ਬਣ ਕੇ ਆ ਰਿਹਾ ਸੀ। ਸਿਨੇਮਾ ਅੰਦਰ  ਬਤੌਰ ਵਿਸ਼ਾ ਡਾਕੂਆਂ ਦੀਆਂ ਫਿਲਮਾਂ ਦਾ ਰੁਝਾਨ ਆ ਰਿਹਾ ਸੀ। ਐਂਗਰੀ ਯੰਗਮੈਨ ਦਾ ਦੌਰ ਆ ਰਿਹਾ ਸੀ। ਇਸੇ ਦੌਰ ਦਾ ਸਭ ਤੋਂ ਵੱਡਾ ਇਨਕਲਾਬੀ ਚਿਹਰਾ ਅੱਗੇ ਜਾ ਕੇ ਅਮਿਤਾਭ ਬੱਚਨ ਬਣਨ ਵਾਲੇ ਸਨ।
Punjabi Bollywood Tadkaਇੰਝ ਜਾਪਦਾ ਹੈ ਕਿ ਰਾਜ ਕਪੂਰ ਦੀ ਫਿਲਮ 'ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ' ਆਖਰੀ ਕੋਸ਼ਿਸ਼ ਸੀ। ਰਾਜ ਕਪੂਰ ਦੀ ਇਹ ਫਿਲਮ ਆਖਰੀ ਆਵਾਜ਼ ਸੀ। ਇਹ ਵਾਪਸੀ ਦੀ ਗੱਲ ਕਰਦੀ ਹੈ। ਰਾਜ ਕਪੂਰ ਵਲੋਂ ਫਿਲਮ ਵਿਚਲਾ ਨਿਭਾਇਆ ਕਿਰਦਾਰ ਰਾਜੂ, ਇਸ ਦਰਮਿਆਨ ਸਾਂਝਾ ਬੰਦਾ ਹੈ। ਉਹ ਸਿਸਟਮ ਨੂੰ ਸਮਝਾ ਰਿਹਾ ਹੈ ਕਿ ਤੁਹਾਡੇ ਆਪਣੇ ਹੀ ਬਾਗੀ ਲੋਕਾਂ ਦੀ ਵਿੱਥਿਆ ਨੂੰ ਸਮਝੋ ਅਤੇ ਬਾਗੀ ਲੋਕਾਂ ਨੂੰ ਕਹਿ ਰਿਹਾ ਹੈ ਕਿ ਨਾਰਾਜ਼ਗੀਆਂ ਭੁੱਲ ਕੇ ਵਾਪਸ ਆਓ ਅਤੇ ਮਿਲ ਕੇ ਫਿਰ ਇਕ ਕੋਸ਼ਿਸ਼ ਕਰੀਏ ਤਾਂ ਕਿ ਭਾਰਤ ਦੇਸ਼ ਨੂੰ ਫਿਰ ਤੋਂ ਮਿਲ-ਜੁਲ ਕੇ ਬਿਹਤਰ ਬਣਾ ਸਕੀਏ। ਇਹ ਫਿਲਮ ਸਿਸਟਮ ਨੂੰ ਸਿਸਟਮ ਤੋਂ ਖਫਾ ਲੋਕਾਂ ਦੀ ਆਵਾਜ਼ ਸੁਣਨ ਨੂੰ ਕਹਿੰਦੀ ਹੈ।
Punjabi Bollywood Tadkaਰਾਜ ਕਪੂਰ ਨੇ ਆਪਣੇ ਸਿਨੇਮਾ ਅੰਦਰ ਹਮੇਸ਼ਾ ਖਾਸ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਉਸ ਦੌਰ ਅੰਦਰ ਇਸ ਨੂੰ ਮੁੱਖ ਧਾਰਾ 'ਚ ਸ਼ਾਮਲ ਕਰਨ ਦੀਆਂ ਅਜਿਹੀਆਂ ਬਹੁਤ ਕੋਸ਼ਿਸ਼ਾਂ ਹੋਈਆਂ। ਉਨ੍ਹਾਂ ਨੂੰ ਸਿਨੇਮਾ ਨੇ ਵੀ ਬਾਖੂਬੀ ਪੇਸ਼ ਕੀਤਾ ਹੈ। ਰਾਜ ਕਪੂਰ ਸਾਹਬ ਦੀ ਇਹ ਫਿਲਮ 'ਨਹਿਰੂ ਵਿਜ਼ਨ ਤੋਂ ਟੁੱਟਿਆਂ ਨੂੰ ਵਾਪਸ ਲਿਆਉਣ ਦਾ ਸਿਨੇਮਾ' ਸਿਰਫ ਇਹ ਫਿਲਮ ਸੀ। ਅਜਿਹੀ ਇਕ ਫਿਲਮ ਬਾਅਦ 'ਚ ਸ਼ਿਆਮ ਬੈਨੇਗਲ ਦੀ 'ਅੰਤਰਨਾਦ' ਹੈ। 1991 'ਚ ਆਈ ਇਹ ਫਿਲਮ ਭਾਰਤ 'ਚ ਚੱਲੀ ਸਵਾਧਿਆ ਲਹਿਰ ਤੋਂ ਪ੍ਰਭਾਵਿਤ ਸੀ। ਕਹਿੰਦੇ ਹਨ ਕਿ ਪਾਡੂਰੰਗ ਸ਼ਾਸਤਰੀ ਅਠਾਵਲੇ ਦੀ ਸਵਾਧਿਆ ਲਹਿਰ ਦੇ ਪ੍ਰਭਾਵ 'ਚ ਕਈ ਡਾਕੂਆਂ ਨੇ ਹਥਿਆਰਾਂ ਦਾ ਤਿਆਗ ਕਰ ਦਿੱਤਾ ਸੀ।
Punjabi Bollywood Tadkaਪਰ 1960 ਦੀ ਰਾਜ ਕਪੂਰ ਸਾਹਬ ਦੀ ਇਹ ਫਿਲਮ ਬਹੁਤ ਪਹਿਲਾਂ ਐਂਗਰੀ ਯੰਗਮੈਨ ਦੌਰ ਤੋਂ ਪਹਿਲਾਂ ਦੀ ਇਕ ਪੁਕਾਰ ਹੈ। ਇਸ ਫਿਲਮ ਦਾ ਕਿਰਦਾਰ ਜੋ ਰਾਜ ਕਪੂਰ ਨੇ ਨਿਭਾਇਆ ਉਹ ਭਗਤ ਕਬੀਰ ਨੂੰ ਗਾਉਂਦਾ ਹੈ। ਉਹ ਗੁਰੂ ਨਾਨਕ ਦੇਵ ਜੀ ਦੀ ਉਦਾਹਰਣ ਰੱਖਦਾ ਹੈ। ਉਹ ਲੋਕ ਗਾਇਕ ਹੈ, ਜੋ ਥਾਂ-ਥਾਂ ਗਾ ਕੇ ਆਪਣਾ ਗੁਜ਼ਰ ਬਸਰ ਕਰਦਾ ਹੈ। ਇਸ ਫਿਲਮ ਦੇ ਗੀਤਾਂ 'ਚ ਵੀ ਨਹਿਰੂ ਨਜ਼ਰੀਏ ਦਾ ਪ੍ਰਭਾਵ ਹੈ। ਜੋ ਪੰਡਿਤ ਨਹਿਰੂ ਆਪਣੀ ਕਿਤਾਬ ਡਿਸਕਵਰੀ ਆਫ ਇੰਡੀਆ 'ਚ ਕਹਿੰਦੇ ਹਨ। ਇਸ ਫਿਲਮ ਦਾ ਗੀਤ 'ਆ ਅਬ ਲੌਟ ਚਲੇਂ' ਵਾਪਸੀ ਦਾ ਗੀਤ ਹੈ। ਅਜਿਹੇ ਅਣਗਿਣਤ ਇਸ਼ਾਰੇ ਰਾਜ ਕਪੂਰ ਦੇ ਸਿਨੇਮਾ 'ਚ ਹਨ। ਉਨ੍ਹਾਂ ਦੀ ਫਿਲਮ ਅੰਦਰ ਗੀਤਾਂ ਦੀ ਮਹੱਤਤਾ ਵੀ ਖਾਸ ਹੈ। ਰਮੇਸ਼ ਸਹਿਗਲ ਦੀ ਫਿਲਮ 'ਫਿਰ ਸੁਬਹਾ ਹੋਗੀ' ਵਿਚ ਸਾਹਿਰ ਲੁਧਿਆਣਵੀ ਦਾ ਲਿਖਿਆ ਗੀਤ ਹੈ। ਭਾਵੇਂਕਿ ਇਹ ਗੀਤ ਉਨ੍ਹਾਂ ਸਮਿਆਂ 'ਚ ਸੈਂਸਰ ਕੀਤਾ ਗਿਆ ਸੀ ਪਰ ਇਹ ਗੀਤ ਬੇ-ਉਮੀਦੀ ਦਾ ਨਹੀਂ ਸੀ। ਇਸ ਗੀਤ ਦੇ ਆਖਰੀ ਬੋਲ ਸਨ—
Punjabi Bollywood Tadkaਜਬ ਧਰਤੀ ਕਰਵਟ ਬਦਲੇਗੀ
ਜਬ ਕੈਦ ਸੇ ਕੈਦੀ ਛੂਟੇਂਗੇ
ਜਬ ਪਾਪ ਘਰੋਂਦੇ ਫੂਟੇਂਗੇ  
ਜਬ ਜ਼ੁਲਮ ਕੇ ਬੰਧਨ ਟੂਟੇਂਗੇ
ਜੇਲਹੋਂ ਕੇ ਬਿਨਾਂ ਜਬ ਦੁਨੀਆ ਕੀ
ਸਰਕਾਰ ਚਲਾਈ ਜਾਏਗੀ
ਵੋਹ ਸੁਬਹਾ ਤੋਂ ਹਮ ਹੀ ਲਾਏਂਗੇ
ਵੋਹ ਸੁਬਹਾ ਹਮੀਂ ਸੇ ਆਏਗੀ
Punjabi Bollywood Tadkaਰਾਜ ਕਪੂਰ ਦਾ ਸਿਨੇਮਾ ਸ਼ੋਅਮੈਨਸ਼ਿਪ ਹੁੰਦਿਆਂ ਵੀ ਆਪਣੀ ਗੱਲ ਕਹਿੰਦਾ ਸੀ। 'ਸੰਗਮ' ਉਨ੍ਹਾਂ ਦੀ ਅਜਿਹੀ ਫਿਲਮ ਸੀ ਜਿਸ ਨੇ ਵਿਦੇਸ਼ਾਂ ਅੰਦਰ ਸ਼ੂਟਿੰਗ ਦੇ ਰੁਝਾਨ ਨੂੰ ਸ਼ੁਰੂ ਕੀਤਾ। ਰੂਸ ਅੰਦਰ ਉਨ੍ਹਾਂ ਦੀ ਗਜ਼ਬ ਦੀ ਦੀਵਾਨਗੀ ਸੀ। ਸਾਹਿਤ ਨੂੰ ਸਿਨੇਮਾਈ ਜ਼ੁਬਾਨ ਅੰਦਰ ਪੇਸ਼ ਕਰਨ ਦਾ ਉਨ੍ਹਾਂ ਦਾ ਨਜ਼ਰੀਆ ਵੀ ਖਾਸ ਜ਼ਿਕਰਯੋਗ ਹੈ। 'ਫਿਰ ਸੁਬਹਾ ਹੋਗੀ' ਫਿਲਮ ਦੋਸਤੋਵਸਕੀ ਦੇ 'ਕ੍ਰਾਈਮ ਐਂਡ ਪੁਨਿਸ਼ਮੈਂਟ', ਫਿਲਮ 'ਛਲੀਆ' 'ਵ੍ਹਾਈਟ ਨਾਈਟ' ਤੋਂ ਪ੍ਰਭਾਵਿਤ ਸੀ। ਰਾਜ ਕਪੂਰ ਦੀ ਵਹੀਦਾ ਰਹਿਮਾਨ ਨਾਲ ਆਈ ਫਿਲਮ 'ਤੀਸਰੀ ਕਸਮ' ਫਨੇਸ਼ਵਰ ਨਾਥ ਰੇਣੂ ਦੀ ਰਚਨਾ 'ਮਾਰੇ ਗਏ ਗੁਲਫਾਮ' ਉਤੇ ਆਧਾਰਿਤ ਸੀ।
Punjabi Bollywood Tadkaਬਤੌਰ ਨਿਰਦੇਸ਼ਕ ਰਾਜ ਕਪੂਰ ਸਾਹਬ ਦੀਆਂ ਫਿਲਮਾਂ ਤਾਂ ਇਕ ਖਾਸ ਸਿਲਸਿਲੇ 'ਚ ਵੇਖਣੀਆਂ ਚਾਹੀਦੀਆਂ ਹਨ। ਮੇਰਾ ਨਾਮ ਜੋਕਰ, ਬੌਬੀ, ਪ੍ਰੇਮ ਰੋਗ, ਰਾਮ ਤੇਰੀ ਗੰਗਾ ਮੈਲੀ, ਸਤਿਅਮ ਸ਼ਿਵਮ ਸੁੰਦਰਮ ਫਿਲਮਾਂ ਦੇ ਵਿਸ਼ੇ ਨੂੰ ਵਿਸਥਾਰ ਨਾਲ ਸਮਝਣ ਦੀ ਲੋੜ ਹੈ। 'ਮੇਰਾ ਨਾਮ ਜੋਕਰ' ਵਿਚ ਛੋਟੇ ਬੱਚੇ ਦੇ ਅੰਦਰ ਤੀਵੀਂ ਨੂੰ ਲੈ ਕੇ ਖਾਸ ਆਕਰਸ਼ਣ ਦੇ ਜਿਸ ਮਨੋਵਿਗਿਆਨ ਨੂੰ ਉਨ੍ਹਾਂ ਪੇਸ਼ ਕੀਤਾ, ਉਹ ਕੋਈ ਹੁਨਰ ਵਾਲਾ ਨਿਰਦੇਸ਼ਕ ਹੀ ਵਿਖਾ ਸਕਦਾ ਸੀ। ਬਚਪਨ 'ਚ ਆਪਣੇ ਤੋਂ ਉਲਟ ਲਿੰਗ ਪ੍ਰਤੀ ਅਜਿਹੇ ਆਕਰਸ਼ਣ 'ਚ ਬਾਲ ਮਨੋਵਿਗਿਆਨ ਅਤੇ ਅਸ਼ਲੀਲਤਾ ਦਰਮਿਆਨ ਮਹੀਨ ਜਿਹਾ ਪਰਦਾ ਹੈ। ਰਾਜ ਕਪੂਰ ਨੇ ਆਪਣੀਆਂ ਫਿਲਮਾਂ ਅੰਦਰ ਔਰਤ ਮਨ ਦੀਆਂ ਪਰਤਾਂ ਨੂੰ ਪੇਸ਼ ਕਰਦੇ ਹੋਏ ਉਸ ਮਹੀਨ ਲਕੀਰ ਨੂੰ ਹਮੇਸ਼ਾ ਬਾਖੂਬੀ ਸਮਝਿਆ ਹੈ ਕਿ ਅਸ਼ਲੀਲਤਾ ਤੋਂ ਬਚਦੇ ਹੋਏ ਔਰਤ ਮਨ ਦੀਆਂ ਪਰਤਾਂ ਨੂੰ ਕਿਵੇਂ ਵਿਖਾਇਆ ਜਾਵੇ।
Punjabi Bollywood Tadkaਉਨ੍ਹਾਂ ਦੀ ਬੌਬੀ ਫਿਲਮ ਉਸ ਦੌਰ ਅੰਦਰ ਨੌਜਵਾਨਾਂ ਨੂੰ ਅਪੀਲ ਕਰਦੀ ਸਭ ਤੋਂ ਜ਼ਿਆਦਾ ਸਫਲ ਫਿਲਮ ਸੀ ਤਾਂ 'ਰਾਮ ਤੇਰੀ ਗੰਗਾ ਮੈਲੀ' ਵਿਚ ਬੰਦਾ ਅਤੇ ਕੁਦਰਤ ਦੋਵੋਂ ਦੇ ਪਲੀਤ ਹੋ ਰਹੇ ਕੈਨਵਸ ਨੂੰ ਉਹ ਇਕੋ ਸਮੇਂ ਪਰਦਾਪੇਸ਼ ਕਰਦੇ ਹਨ। ਉਨ੍ਹਾਂ ਦੀ 'ਸਤਿਅਮ ਸ਼ਿਵਮ ਸੁੰਦਰਮ' ਫਿਲਮ ਅੰਦਰ ਸਭ ਤੋਂ ਬਦਸੂਰਤ ਕੁੜੀ ਅਤੇ ਸਭ ਤੋਂ ਖੂਬਸੂਰਤ ਮੁੰਡੇ ਦੀ ਕਹਾਣੀ 'ਚ ਸੁੰਦਰਤਾ ਦੇ ਅਸਲ ਮਾਇਨਿਆਂ ਨੂੰ ਸਮਝਾਉਣ ਦਾ ਯਤਨ ਸੀ ਤਾਂ ਫਿਲਮ 'ਪ੍ਰੇਮ ਰੋਗ' ਉਸ ਦੌਰ ਅੰਦਰ ਵਿਧਵਾ ਵਿਆਹ ਦੀ ਪੁਰਜ਼ੋਰ ਅਪੀਲ ਕਰਦੀ ਸਮਾਜਿਕ ਮਸਲਿਆਂ ਦੀ ਗੱਲ ਕਰਦੀ ਸੀ।
ਰਾਜ ਕਪੂਰ ਨੇ ਭਾਰਤ ਨੂੰ 'ਚਾਰਲੀ ਚੈਪਲਿਨ' ਦੀ ਨਜ਼ਰ ਨਾਲ ਵੀ ਵਿਖਾਇਆ ਹੈ ਅਤੇ ਜੋਕਰ ਬਣ ਕੇ ਬੰਦੇ ਨੂੰ ਖੁਦ ਦੇ ਰੂਬਰੂ ਵੀ ਕੀਤਾ ਹੈ। ਇਸ ਸਮਾਜ ਦੀ ਚੱਲ ਰਹੀ ਰੀਤ ਵਿਚ ਰਾਜ ਕਪੂਰ ਆਪਣੇ ਸਿਨੇਮਾ ਰਾਹੀਂ ਜੋ ਪ੍ਰਭਾਵ ਛੱਡਦੇ ਹਨ ਉਹ ਮਹਿਜ਼ ਫਿਲਮਾਂ ਨਹੀਂ ਸਮਾਜ ਦਾ ਇਕ ਖਾਸ ਦਸਤਾਵੇਜ਼ ਹੈ।Punjabi Bollywood Tadka


Tags: BirthdayRaj KapoorSatyam Shivam SundaramGanga Yamuna SaraswatiSearch Results Jis Desh Mein Ganga Behti Hai ਰਾਜ ਕਪੂਰਜਨਮਦਿਨ