FacebookTwitterg+Mail

ਜਦੋਂ ਆਪਣੀ ਇਸ ਆਦਤ ਕਾਰਨ ਰਾਜ ਕਪੂਰ ਨੂੰ ਦੇਣਾ ਪਿਆ ਸੀ ਜੁਰਮਾਨਾ

raj kapoor death anniversary
02 June, 2020 11:47:10 AM

ਮੁੰਬਈ(ਬਿਊਰੋ)- ਹਿੰਦੀ ਸਿਨੇਮਾ ਦੇ ਸ਼ੋਮੈਨ ਕਹੇ ਜਾਣ ਵਾਲੇ ਐਕਟਰ ਰਾਜ ਕਪੂਰ ਦੀ ਅੱਜ ਬਰਸੀ ਹੈ। ਇਕ ਵਧੀਆ ਐਕਟਰ ਹੋਣ ਦੇ ਨਾਲ-ਨਾਲ ਰਾਜ ਕਪੂਰ ਇਕ ਸਫਲ ਨਿਰਦੇਸ਼ਕ ਅਤੇ ਨਿਰਮਾਤਾ ਵੀ ਸਨ। ਤਿੰਨ ਰਾਸ਼ਟਰੀ ਪੁਰਸਕਾਰ ਅਤੇ 11 ਫਿਲਮਫੇਅਰ ਐਵਾਰਡ ਜਿੱਤਣ ਵਾਲੇ ਰਾਜ ਕਪੂਰ ਦੀਆਂ ਦੋ ਫਿਲਮਾਂ ਨੇ ਕਾਂਸ ਫਿਲਮ ਫੈਸਟੀਵਲ ਵਿਚ ਧੂੰਮ ਮਚਾਈ ਸੀ। ਰਾਜ ਕਪੂਰ ਨੂੰ ਸਟਾਰ ਬਣਾਉਣ ਵਿਚ ਉਨ੍ਹਾਂ ਦੇ ਪਿਤਾ ਪ੍ਰਥਵੀਰਾਜ ਕਪੂਰ ਦਾ ਬਹੁਤ ਵੱਡਾ ਹੱਥ ਸੀ। ਰਾਜ ਕਪੂਰ ਦੇ ਕਰੀਅਰ ਦੀ ਸ਼ੁਰੂਆਤ ਇਕ ਥੱਪੜ ਨਾਲ ਹੋਈ ਸੀ। ਬਾਂਬੇ ਟਾਕੀਜ ਦੇ ਸੰਸਥਾਪਕ ਰਾਜਨਾਰਾਇਣ ਦੁਬੇ ਦੇ ਪੋਤਰੇ ਅਭੈ ਕੁਮਾਰ ਇਕ ਇੰਟਰਵਿਊ ਦੌਰਾਨ ਕਿਹਾ ਸੀ, ਮੇਰੇ ਦਾਦਾ ਜੀ  ਕਹਿੰਦੇ ਸਨ ਕਿ ਬਾਬੇ ਟਾਕੀਜ ਵਿਚ ਜਿਨ੍ਹੇ ਵੀ ਥੱਪੜ ਖਾਧਾ, ਉਸ ਨੂੰ ਸਫਲਤਾ ਮਿਲੀ। ਰਾਜਕਪੂਰ ਨੂੰ ਵੀ ਥੱਪੜ ਪਿਆ । ਰਾਜਕਪੂਰ ਫਿਲਮ ‘ਜਵਾਰਭਾਟਾ’ ਕਿ ਸ਼ੂਟਿੰਗ ਕਰ ਰਹੇ ਸਨ। 
ਉਨ੍ਹਾਂ ਨੇ ਦੱਸਿਆ,‘‘ਕੇਦਾਰ ਸ਼ਰਮਾ ਉਸ ਫਿਲਮ ਦੇ ਅਸਿਸਟੈਂਟ ਡਾਇਰੈਕਟਰ ਸਨ। ਜਦੋਂ ਉਹ ਸ਼ੂਟ ’ਤੇ ਕਲੈਪ ਕਰਕੇ ਸ਼ੂਟ ਸ਼ੁਰੂ ਕਰਨ ਲਈ ਬੋਲਦੇ ਸਨ ਤੱਦ-ਤੱਦ ਰਾਜਕਪੂਰ ਕੈਮਰੇ ਦੇ ਸਾਹਮਣੇ ਆ ਕੇ ਵਾਲ ਠੀਕ ਕਰਨ ਲੱਗ ਜਾਂਦੇ ਸਨ। ਦੋ-ਤਿੰਨ ਵਾਰ ਦੇਖਣ ਤੋਂ ਬਾਅਦ ਕੇਦਾਰ ਸ਼ਰਮਾ ਨੇ ਉਨ੍ਹਾਂ ਨੂੰ ਇਕ ਥੱਪੜ ਲਗਾ ਦਿੱਤਾ। ਫਿਰ ਉਨ੍ਹਾਂ ਕੇਦਾਰ ਸ਼ਰਮਾ ਨੇ ਆਪਣੀ ਫਿਲਮ ’ਨੀਲਕਮਲ’ ਵਿਚ ਰਾਜਕਪੂਰ ਨੂੰ ਮਧੂਬਾਲਾ ਨਾਲ ਲਿਆ। ਉਸ ਥੱਪੜ ਨੇ ਰਾਜਕਪੂਰ ਦੀ ਕਿਸਮਤ ਹੀ ਬਦਲ ਕਰ ਰੱਖ ਦਿੱਤੀ।’’

ਕਦੇ ਬਿਸਤਰੇ ’ਤੇ ਨਹੀਂ ਸੋਂਦੇ ਸਨ

ਰਾਜ ਕਪੂਰ ਦੇ ਬਾਰੇ ਵਿਚ ਇਕ ਹੋਰ ਕਹਾਣੀ ਮਸ਼ਹੂਰ ਹੈ ਕਿ ਉਹ ਕਦੇ ਬਿਸਤਰੇ ’ਤੇ ਨਹੀਂ ਸੋਂਦੇ ਸਨ। ਹਮੇਸ਼ਾ ਜ਼ਮੀਨ ’ਤੇ ਸੋਂਦੇ ਸਨ। ਉਨ੍ਹਾਂ ਦੀ ਧੀ ਰਿਤੂ ਨੰਦਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ, ਰਾਜ ਕਪੂਰ ਜਿਸ ਵੀ ਹੋਟਲ ਵਿਚ ਰੁੱਕਦੇ ਸਨ,  ਉਸ ਦੀ ਪਲੰਗ ਦਾ ਗੱਦਾ ਖਿੱਚ ਕੇ ਜ਼ਮੀਨ ’ਤੇ ਵਿਛਾ ਲੈਂਦੇ ਸਨ। ਇਸ ਦੀ ਵਜ੍ਹਾ ਨਾਲ ਉਹ ਕਈ ਵਾਰ ਮੁਸੀਬਤਾਂ ਵਿਚ ਫਸੇ।  ਲੰਡਨ ਦੇ ਮਸ਼ਹੂਰ ਹਿਲਟਨ ਹੋਟਲ ਵਿਚ ਜਦੋਂ ਉਨ੍ਹਾਂ ਨੇ ਇਹ ਹਰਕਤ ਕੀਤੀ ਤਾਂ ਹੋਟਲ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਪਰ ਜਦੋਂ ਉਨ੍ਹਾਂ ਨੇ ਦੁਬਾਰਾ ਉਹੀ ਕੰਮ ਕੀਤਾ ਤਾਂ ਉਨ੍ਹਾਂ ਨੇ ਉਨ੍ਹਾਂ ’ਤੇ ਜੁਰਮਾਨਾ ਲਗਾ ਦਿੱਤਾ। ਉਹ ਪੰਜ ਦਿਨ ਉਸ ਹੋਟਲ ਵਿਚ ਰਹੇ ਅਤੇ ਉਨ੍ਹਾਂ ਨੇ ਖੁਸ਼ੀ-ਖੁਸ਼ੀ ਪਲੰਗ ਦਾ ਗੱਦਾ ਜ਼ਮੀਨ ’ਤੇ ਖਿੱਚਣ ਲਈ ਰੋਜ ਜੁਰਮਾਨਾ ਦਿੱਤਾ।

ਰਾਸ਼ਟਰੀ ਇਨਾਮ ਲੈਂਦੇ ਹੋਏ ਦੌਰਾ ਪਿਆ

1988 ਵਿਚ ਰਾਜ ਕਪੂਰ ਨੂੰ ‘ਦਾਦਾ ਸਾਹਿਬ ਫਾਲਕੇ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਜਦੋਂ ਉਹ ਸਿਰੀ ਫੋਰਟ ਆਡੀਟੋਰੀਅਮ ਵਿਚ ਇਨਾਮ ਲੈਣ ਪੁੱਜੇ ਤਾਂ ਉਨ੍ਹਾਂ ਨੂੰ ਦਮੇ ਦਾ ਦੌਰਾ ਪਿਆ। ਰਾਸ਼ਟਰਪਤੀ ਵੇਂਕਟਰਮਣ ਸਾਰੇ ਪ੍ਰੋਟੋਕਾਲ ਤੋੜਦੇ ਹੋਏ ਰੰਗ ਮੰਚ ਤੋਂ ਖੁੱਦ ਹੇਠਾਂ ਉੱਤਰ ਕੇ ਆਏ ਅਤੇ ਉਨ੍ਹਾਂ ਨੇ ਰਾਜ ਕਪੂਰ ਨੂੰ ਸਨਮਾਨਿਤ ਕੀਤਾ। ਰਾਜ ਕਪੂਰ ਨੂੰ ਉੱਥੋਂ ਦਿੱਲੀ ਦੇ ਏਂਮਸ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਕੋਮਾ ਵਿਚ ਚਲੇ ਗਏ ਅਤੇ  2 ਜੂਨ, 1988 ਨੂੰ ਰਾਤ 9 ਵਜੇ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
 


Tags: Raj KapoorDeath AnniversaryAwaaraShree 420SangamBobby

About The Author

manju bala

manju bala is content editor at Punjab Kesari