FacebookTwitterg+Mail

ਰਾਜ ਕਪੂਰ ਅਤੇ ਬੇਟੇ ਵਿਚਕਾਰ ਦਰਾਰ ਦੀ ਵਜ੍ਹਾ ਸੀ ਮੰਦਾਕਿਨੀ, ਆਖਰੀ ਸਮੇਂ ਤੱਕ ਨਹੀਂ ਕੀਤਾ ਪਿਤਾ ਨੂੰ ਮੁਆਫ

raj kapoor death anniversary
02 June, 2018 10:59:27 AM

ਮੁੰਬਈ (ਬਿਊਰੋ)— ਸ਼ੋਅ ਮੈਨ ਦੇ ਨਾਂ ਨਾਲ ਮਸ਼ਹੂਰ ਰਾਜ ਕਪੂਰ ਦਾ ਜਨਮ ਪਾਕਿਸਤਾਨ ਦੇ ਪੇਸ਼ਾਵਰ 'ਚ 14 ਦਸੰਬਰ 1924 ਨੂੰ ਹੋਇਆ ਸੀ। 1930 'ਚ ਉਨ੍ਹਾਂ ਦੇ ਪਿਤਾ ਪ੍ਰਿਥਵੀਰਾਜ ਕਪੂਰ ਥੀਏਟਰ 'ਚ ਕੰਮ ਕਰਨ ਲਈ ਮੁੰਬਈ ਪਹੁੰਚੇ। 2 ਜੂਨ 1988 ਨੂੰ ਰਾਜ ਕਪੂਰ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਕੀ ਤੁਹਾਨੂੰ ਪਤਾ ਹੈ ਕਿ ਇਕ ਫਿਲਮ ਨੂੰ ਲੈ ਕੇ ਰਾਜ ਕਪੂਰ ਅਤੇ ਉਨ੍ਹਾਂ ਦੇ ਛੋਟੇ ਬੇਟੇ ਰਾਜੀਵ ਕਪੂਰ ਵਿਚਕਾਰ ਅਣਬਨ ਹੋ ਗਈ ਸੀ।

Punjabi Bollywood Tadka

ਅਸਲ 'ਚ ਮਧੂ ਜੈਨ ਦੀ ਕਿਤਾਬ 'ਦਿ ਕਪੂਰਜ਼' ਮੁਤਾਬਕ ਰਾਜ ਕਪੂਰ ਨੇ ਆਪਣੇ ਸਭ ਤੋਂ ਛੋਟੇ ਬੇਟੇ ਰਾਜੀਬ ਕਪੂਰ ਨੂੰ 'ਰਾਮ ਤੇਰੀ ਗੰਗਾ ਮੈਲੀ' ਫਿਲਮ ਨਾਲ ਲਾਂਚ ਕੀਤਾ ਸੀ। ਫਿਲਮ ਤਾਂ ਹਿੱਟ ਰਹੀ ਪਰ ਰਾਜੀਵ ਕਪੂਰ ਦੀ ਵਜ੍ਹਾ ਕਾਰਨ ਨਹੀਂ, ਬਲਕਿ ਝਰਨੇ ਹੇਠਾਂ ਮੰਦਾਕਿਨੀ ਦੇ ਨਹਾਉਣ ਕਾਰਨ। ਫਿਲਮ ਜਿਵੇਂ-ਜਿਵੇਂ ਸਫਲ ਅਤੇ ਚਰਚਿਤ ਹੁੰਦੀ ਗਈ ਇਸ ਫਿਲਮ ਦੇ ਹੀਰੋ ਰਾਜੀਵ ਕਪੂਰ ਪਿਤਾ ਤਾਂ ਨਾਰਾਜ਼ ਹੁੰਦੇ ਗਏ। ਇਸ ਫਿਲਮ ਤੋਂ ਬਾਅਦ ਰਾਜੀਵ ਕਪੂਰ ਅਤੇ ਰਾਜ ਕਪੂਰ ਵਿਚਕਾਰ ਨਾਰਾਜ਼ਗੀ ਡੂੰਘੀ ਹੁੰਦੀ ਗਈ।

Punjabi Bollywood Tadka

'ਰਾਮ ਤੇਰੀ ਗੰਗਾ ਮੈਲੀ' ਸਿਰਫ ਰਾਜ ਕਪੂਰ ਅਤੇ ਮੰਦਾਕਿਨੀ ਦੇ ਆਲੇ-ਦੁਆਲੇ ਘੁੰਮ ਕੇ ਰਹਿ ਗਈ। ਰਾਜੀਵ ਕਪੂਰ ਨੂੰ ਇਸ ਫਿਲਮ ਦੇ ਹਿੱਟ ਹੋਣ ਦਾ ਕੋਈ ਲਾਭ ਨਾ ਹੋਇਆ। ਮੰਦਾਕਿਨੀ ਰਾਤੋਂ-ਰਾਤ ਸਟਾਰ ਬਣ ਗਈ ਪਰ ਰਾਜੀਵ ਕਪੂਰ ਉੱਥੇ ਦੇ ਉੱਥੇ ਹੀ ਰਹਿ ਗਏ। ਇਸ ਲਈ ਰਾਜੀਵ ਕਪੂਰ ਨੇ ਆਪਣੀ ਅਸਫਲਤਾ ਦਾ ਸਾਰਾ ਦੋਸ਼ ਰਾਜ ਕਪੂਰ 'ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਰਾਜ ਕਪੂਰ ਨੇ ਰਾਜੀਵ ਨੂੰ ਲੈ ਕੇ ਅਜਿਹੀ ਕੋਈ ਫਿਲਮ ਨਹੀਂ ਬਣਾਈ, ਜਿਸ ਨਾਲ ਉਹ ਹਿੱਟ ਹੋ ਸਕਣ।

Punjabi Bollywood Tadka

ਇਸ ਤੋਂ ਇਲਾਵਾ ਰਾਜ ਕਪੂਰ ਨੇ ਰਾਜੀਵ ਨੂੰ ਇਕ ਅਸੀਸਟੈਂਟ ਦੇ ਤੌਰ 'ਤੇ ਰੱਖਿਆ। ਉਹ ਉਨ੍ਹਾਂ ਤੋਂ ਯੁਨਿਟ ਦਾ ਉਹ ਸਾਰਾ ਕੰਮ ਕਰਵਾਉਂਦੇ ਸਨ, ਜੋ ਇਕ ਸਪਾਟ ਬੁਆਏ ਅਤੇ ਅਸੀਸਟੈਂਟ ਕਰਦਾ ਸੀ। 'ਰਾਮ ਤੇਰੀ ਗੰਗਾ ਮੈਲੀ' ਤੋਂ ਬਾਅਦ ਰਾਜੀਵ ਕਪੂਰ 'ਲਵਰ ਬੁਆਏ', 'ਅੰਗਾਰੇ', 'ਜਲਜਲਾ', 'ਸ਼ੁੱਕਰੀਆ', 'ਹਮ ਤੋ ਚਲੇ ਪਰਦੇਸ' ਵਰਗੀਆਂ ਫਿਲਮਾਂ 'ਚ ਦਿਖੇ ਪਰ ਉਨ੍ਹਾਂ ਦੀਆਂ ਇਹ ਫਿਲਮਾਂ ਕੁਝ ਖਾਸ ਨਹੀਂ ਚੱਲੀਆਂ।

Punjabi Bollywood Tadka

ਇਹ ਫਿਲਮਾਂ ਆਰ. ਕੇ. ਬੈਨਰ ਦੀਆਂ ਨਹੀਂ ਸਨ। ਰਾਜੀਵ ਆਪਣੇ ਪਿਤਾ ਰਾਜ ਕਪੂਰ ਤੋਂ ਇਸੇ ਗੱਲ ਨੂੰ ਲੈ ਕੇ ਬੇਹੱਦ ਗੁੱਸੇ ਸਨ ਕਿ ਉਹ ਉਨ੍ਹਾਂ ਨੂੰ ਲੈ ਕੇ ਕੋਈ ਫਿਲਮ ਕਿਉਂ ਨਹੀਂ ਬਣਾ ਰਹੇ। ਕਿਹਾ ਜਾਂਦਾ ਹੈ ਕਿ ਰਾਜੀਵ ਕਪੂਰ ਨੇ ਜਿਊਂਦੇ ਜੀ ਤਾਂ ਰਾਜ ਅੱਗੇ ਆਪਣਾ ਗੁੱਸਾ ਕਦੇ ਜ਼ਾਹਰ ਨਹੀਂ ਕੀਤਾ ਪਰ ਮਰਨ ਤੋਂ ਬਾਅਦ ਉਹ ਰਾਜ ਕਪੂਰ ਦੇ ਅੰਤਿਮ ਸੰਸਕਾਰ ਤੋਂ ਦੂਰ ਰਹੇ ਅਤੇ ਕਪੂਰ ਫੈਮਿਲੀ ਤੋਂ ਵੱਖ ਰਹਿ ਕੇ 3 ਦਿਨਾਂ ਤੱਕ ਸ਼ਰਾਬ ਪੀਂਦੇ ਰਹੇ।

Punjabi Bollywood Tadka


Tags: Raj KapoorDeath AnniversaryRajiv KapoorMandakiniRam Teri Ganga Maili

Edited By

Chanda Verma

Chanda Verma is News Editor at Jagbani.