ਮੁੰਬਈ(ਬਿਊਰੋ)— ਸ਼ੋਅ ਮੈਨ ਦੇ ਨਾਂ ਨਾਲ ਮਸ਼ਹੂਰ ਐਕਟਰ ਰਾਜ ਕਪੂਰ ਦਾ ਜਨਮ 14 ਦਸੰਬਰ 1924 ਨੂੰ ਪਾਕਿਸਤਾਨ ਦੇ ਪੇਸ਼ਾਵਰ 'ਚ ਹੋਇਆ ਸੀ। ਉਨ੍ਹਾਂ ਨੇ ਸਾਲ 1935 'ਚ ਫਿਲਮ 'ਇਨਕਲਾਬ' ਨਾਲ ਆਪਣੇ ਬਾਲੀਵੁੱਡ ਸਫਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਵੱਡੇ ਪਰਦੇ 'ਤੇ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ। ਉਨ੍ਹਾਂ ਨੂੰ ਹਿੰਦੀ ਸਿਨੇਮਾ ਦਾ ਸ਼ੋਅ ਮੈਨ ਮੰਨਿਆ ਜਾਂਦਾ ਹੈ।
ਖਾਸ ਗੱਲ ਇਹ ਹੈ ਕਿ ਰਾਜ ਕਪੂਰ ਦੀਆਂ ਫਿਲਮਾਂ ਦੀਆਂ ਕਹਾਣੀਆਂ ਹੀ ਨਹੀਂ ਸਗੋਂ ਉਨ੍ਹਾਂ ਦੀ ਫਿਲਮਾਂ ਦੇ ਗੀਤਾਂ ਨੂੰ ਵੀ ਦਰਸ਼ਕਾਂ ਨੇ ਕਾਫ਼ੀ ਪਿਆਰ ਦਿੱਤਾ। ਉਨ੍ਹਾਂ ਦੀ ਫਿਲਮਾਂ ਦੇ ਬਹੁਤ ਸਾਰੇ ਗੀਤਾਂ ਨੂੰ ਅੱਜ ਵੀ ਲੋਕ ਬਹੁਤ ਪਸੰਦ ਕਰਦੇ ਹਨ। ਆਓ ਰਾਜ ਕਪੂਰ ਦੇ ਜਨਮਦਿਨ 'ਤੇ ਸੁਣਦੇ ਹਾਂ ਕੁਝ ਸੁਪਰਹਿੱਟ ਗੀਤ...
'ਪਿਆਰ ਹੁਆ ਇਕਰਾਰ ਹੁਆ'
'ਜਹਾਂ ਮੈਂ ਜਾਤੀ ਹੂੰ ਵਹੀਂ ਚਲੇ ਆਤੇ ਹੋ'
'ਡਮ-ਡਮ ਡਿਗਾ-ਡਿਗਾ'
'ਸਜਨ ਰੇ ਝੂਠ ਮਤ ਬੋਲੋ'
'ਓ ਮਹਿਬੂਬਾ'
'ਏ ਭਾਈ ਜ਼ਰਾ ਦੇਖ ਕੇ ਚਲੋ'
'ਮੇਰਾ ਜੂਤਾ ਹੈ ਜਪਾਨੀ'
'ਰਮੈਯਾ ਵਸਤਾਵੈਯਾ'
'ਬੋਲ ਰਾਧਾ ਬੋਲ'