FacebookTwitterg+Mail

B'Day Spl : ਰਾਜ ਕਪੂਰ ਤੇ ਰਾਜੀਵ ਕਪੂਰ ਦੇ ਰਿਸ਼ਤੇ 'ਚ ਇੰਝ ਪਈ ਸੀ ਫਿੱਕ

raj kapoor happy birthday
14 December, 2019 11:21:57 AM

ਮੁੰਬਈ (ਬਿਊਰੋ)— ਹਿੰਦੀ ਸਿਨੇਮਾ ਦੇ 'ਸ਼ੋਅ ਮੈਨ' ਦੇ ਨਾਂ ਨਾਲ ਮਸ਼ਹੂਰ ਰਾਜ ਕਪੂਰ ਦਾ ਜਨਮ ਪਾਕਿਸਤਾਨ ਦੇ ਪੇਸ਼ਾਵਰ 'ਚ 14 ਦਸੰਬਰ 1924 ਨੂੰ ਹੋਇਆ ਸੀ। ਉਨ੍ਹਾਂ ਨੇ ਸਾਲ 1935 'ਚ ਫਿਲਮ 'ਇਨਕਲਾਬ' ਨਾਲ ਆਪਣੇ ਬਾਲੀਵੁੱਡ ਸਫਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਵੱਡੇ ਪਰਦੇ 'ਤੇ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ। 2 ਜੂਨ 1988 ਨੂੰ ਰਾਜ ਕਪੂਰ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਸਾਲ 1930 'ਚ ਉਨ੍ਹਾਂ ਦੇ ਪਿਤਾ ਪ੍ਰਿਥਵੀਰਾਜ ਕਪੂਰ ਥੀਏਟਰ 'ਚ ਕੰਮ ਕਰਨ ਲਈ ਮੁੰਬਈ ਪਹੁੰਚੇ। ਕੀ ਤੁਹਾਨੂੰ ਪਤਾ ਹੈ ਕਿ ਇਕ ਫਿਲਮ ਨੂੰ ਲੈ ਕੇ ਰਾਜ ਕਪੂਰ ਅਤੇ ਉਨ੍ਹਾਂ ਦੇ ਛੋਟੇ ਬੇਟੇ ਰਾਜੀਵ ਕਪੂਰ ਵਿਚਕਾਰ ਅਣਬਨ ਹੋ ਗਈ ਸੀ।
Image result for raj kapoor
ਇੰਝ ਪਾਈ ਪਿਓ-ਪੁੱਤ ਦੇ ਰਿਸ਼ਤੇ 'ਚ ਫਿੱਕ
ਅਸਲ 'ਚ ਮਧੂ ਜੈਨ ਦੀ ਕਿਤਾਬ 'ਦਿ ਕਪੂਰਜ਼' ਮੁਤਾਬਕ ਰਾਜ ਕਪੂਰ ਨੇ ਆਪਣੇ ਸਭ ਤੋਂ ਛੋਟੇ ਬੇਟੇ ਰਾਜੀਬ ਕਪੂਰ ਨੂੰ 'ਰਾਮ ਤੇਰੀ ਗੰਗਾ ਮੈਲੀ' ਫਿਲਮ ਨਾਲ ਲਾਂਚ ਕੀਤਾ ਸੀ। ਫਿਲਮ ਤਾਂ ਹਿੱਟ ਰਹੀ ਪਰ ਰਾਜੀਵ ਕਪੂਰ ਦੀ ਵਜ੍ਹਾ ਕਾਰਨ ਨਹੀਂ ਬਲਕਿ ਝਰਨੇ ਹੇਠਾਂ ਮੰਦਾਕਿਨੀ ਦੇ ਨਹਾਉਣ ਕਰਕੇ। ਫਿਲਮ ਜਿਵੇਂ-ਜਿਵੇਂ ਸਫਲ ਅਤੇ ਚਰਚਿਤ ਹੁੰਦੀ ਗਈ ਇਸ ਫਿਲਮ ਦੇ ਹੀਰੋ ਰਾਜੀਵ ਕਪੂਰ ਪਿਤਾ ਤਾਂ ਨਾਰਾਜ਼ ਹੁੰਦੇ ਗਏ। ਇਸ ਫਿਲਮ ਤੋਂ ਬਾਅਦ ਰਾਜੀਵ ਕਪੂਰ ਅਤੇ ਰਾਜ ਕਪੂਰ ਵਿਚਕਾਰ ਨਾਰਾਜ਼ਗੀ ਡੂੰਘੀ ਹੁੰਦੀ ਗਈ।
Image result for raj kapoor
ਰਾਜ ਕਪੂਰ 'ਤੇ ਪਿਤਾ ਨੇ ਲਾਇਆ ਸੀ ਇਹ ਵੱਡਾ ਦੋਸ਼
'ਰਾਮ ਤੇਰੀ ਗੰਗਾ ਮੈਲੀ' ਸਿਰਫ ਰਾਜ ਕਪੂਰ ਅਤੇ ਮੰਦਾਕਿਨੀ ਦੇ ਆਲੇ-ਦੁਆਲੇ ਘੁੰਮ ਕੇ ਰਹਿ ਗਈ। ਰਾਜੀਵ ਕਪੂਰ ਨੂੰ ਇਸ ਫਿਲਮ ਦੇ ਹਿੱਟ ਹੋਣ ਦਾ ਕੋਈ ਲਾਭ ਨਾ ਹੋਇਆ। ਮੰਦਾਕਿਨੀ ਰਾਤੋਂ-ਰਾਤ ਸਟਾਰ ਬਣ ਗਈ ਪਰ ਰਾਜੀਵ ਕਪੂਰ ਉੱਥੇ ਦੇ ਉੱਥੇ ਹੀ ਰਹਿ ਗਏ। ਇਸ ਲਈ ਰਾਜੀਵ ਕਪੂਰ ਨੇ ਆਪਣੀ ਅਸਫਲਤਾ ਦਾ ਸਾਰਾ ਦੋਸ਼ ਰਾਜ ਕਪੂਰ 'ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਰਾਜ ਕਪੂਰ ਨੇ ਰਾਜੀਵ ਨੂੰ ਲੈ ਕੇ ਅਜਿਹੀ ਕੋਈ ਫਿਲਮ ਨਹੀਂ ਬਣਾਈ, ਜਿਸ ਨਾਲ ਉਹ ਹਿੱਟ ਹੋ ਸਕਣ।
Image result for raj kapoor
ਇਨ੍ਹਾਂ ਫਿਲਮਾਂ 'ਚ ਕਰ ਚੁੱਕੇ ਨੇ ਕੰਮ
ਇਸ ਤੋਂ ਇਲਾਵਾ ਰਾਜ ਕਪੂਰ ਨੇ ਰਾਜੀਵ ਨੂੰ ਇਕ ਅਸੀਸਟੈਂਟ ਦੇ ਤੌਰ 'ਤੇ ਰੱਖਿਆ। ਉਹ ਉਨ੍ਹਾਂ ਤੋਂ ਯੁਨਿਟ ਦਾ ਉਹ ਸਾਰਾ ਕੰਮ ਕਰਵਾਉਂਦੇ ਸਨ, ਜੋ ਇਕ ਸਪਾਟ ਬੁਆਏ ਅਤੇ ਅਸੀਸਟੈਂਟ ਕਰਦਾ ਸੀ। 'ਰਾਮ ਤੇਰੀ ਗੰਗਾ ਮੈਲੀ' ਤੋਂ ਬਾਅਦ ਰਾਜੀਵ ਕਪੂਰ 'ਲਵਰ ਬੁਆਏ', 'ਅੰਗਾਰੇ', 'ਜਲਜਲਾ', 'ਸ਼ੁੱਕਰੀਆ', 'ਹਮ ਤੋ ਚਲੇ ਪਰਦੇਸ' ਵਰਗੀਆਂ ਫਿਲਮਾਂ 'ਚ ਦਿਖੇ ਪਰ ਉਨ੍ਹਾਂ ਦੀਆਂ ਇਹ ਫਿਲਮਾਂ ਕੁਝ ਖਾਸ ਨਹੀਂ ਚੱਲੀਆਂ।
Image result for raj kapoor
ਰਾਜ ਕਪੂਰ ਦੇ ਅੰਤਿਮ ਸੰਸਕਾਰ ਤੋਂ ਦੂਰ ਰਹੇ ਪਿਤਾ ਰਾਜੀਵ ਕਪੂਰ
ਇਹ ਫਿਲਮਾਂ ਆਰ. ਕੇ. ਬੈਨਰ ਦੀਆਂ ਨਹੀਂ ਸਨ। ਰਾਜੀਵ ਆਪਣੇ ਪਿਤਾ ਰਾਜ ਕਪੂਰ ਤੋਂ ਇਸੇ ਗੱਲ ਨੂੰ ਲੈ ਕੇ ਬੇਹੱਦ ਗੁੱਸੇ ਸਨ ਕਿ ਉਹ ਉਨ੍ਹਾਂ ਨੂੰ ਲੈ ਕੇ ਕੋਈ ਫਿਲਮ ਕਿਉਂ ਨਹੀਂ ਬਣਾ ਰਹੇ। ਕਿਹਾ ਜਾਂਦਾ ਹੈ ਕਿ ਰਾਜੀਵ ਕਪੂਰ ਨੇ ਜਿਊਂਦੇ ਜੀ ਤਾਂ ਰਾਜ ਅੱਗੇ ਆਪਣਾ ਗੁੱਸਾ ਕਦੇ ਜ਼ਾਹਰ ਨਹੀਂ ਕੀਤਾ ਪਰ ਮਰਨ ਤੋਂ ਬਾਅਦ ਉਹ ਰਾਜ ਕਪੂਰ ਦੇ ਅੰਤਿਮ ਸੰਸਕਾਰ ਤੋਂ ਦੂਰ ਰਹੇ ਅਤੇ ਕਪੂਰ ਫੈਮਿਲੀ ਤੋਂ ਵੱਖ ਰਹਿ ਕੇ 3 ਦਿਨਾਂ ਤੱਕ ਸ਼ਰਾਬ ਪੀਂਦੇ ਰਹੇ।
Related image
ਫਿਲਮਾਂ ਹੀ ਨਹੀਂ ਸਗੋਂ ਗੀਤਾਂ ਨੂੰ ਵੀ ਮਿਲਿਆ ਖੂਬ ਪਿਆਰ
ਰਾਜ ਕਪੂਰ ਨੂੰ ਹਿੰਦੀ ਸਿਨੇਮਾ ਦਾ ਸ਼ੋਅ ਮੈਨ ਮੰਨਿਆ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਰਾਜ ਕਪੂਰ ਦੀਆਂ ਫਿਲਮਾਂ ਦੀਆਂ ਕਹਾਣੀਆਂ ਹੀ ਨਹੀਂ ਸਗੋਂ ਉਨ੍ਹਾਂ ਦੀ ਫਿਲਮਾਂ ਦੇ ਗੀਤਾਂ ਨੂੰ ਵੀ ਦਰਸ਼ਕਾਂ ਨੇ ਕਾਫੀ ਪਿਆਰ ਦਿੱਤਾ। ਉਨ੍ਹਾਂ ਦੀ ਫਿਲਮਾਂ ਦੇ ਬਹੁਤ ਸਾਰੇ ਗੀਤਾਂ ਨੂੰ ਅੱਜ ਵੀ ਲੋਕ ਬਹੁਤ ਪਸੰਦ ਕਰਦੇ ਹਨ।
Image result for raj kapoor


Tags: Raj KapoorHappy BirthdayRajiv KapoorMandakiniRam Teri Ganga MailiInquilabBarsaatPyar Hua Ikrar Hua Hai Pyar SeJahan Main Jaati Hoon

About The Author

sunita

sunita is content editor at Punjab Kesari