FacebookTwitterg+Mail

ਰਾਜਾ ਚੌਧਰੀ ਨੇ ਸ਼ਰਾਬ ਦੇ ਨਸ਼ੇ 'ਚ ਲੜਕੀਆਂ ਨਾਲ ਕੀਤੀ ਛੇੜਛਾੜ

raja chaudhary
02 June, 2018 06:00:31 PM

ਮੁੰਬਈ(ਬਿਊਰੋ)— ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾਰੀ ਦੇ ਸਾਬਕਾ ਪਤੀ ਰਾਜਾ ਚੌਧਰੀ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ। ਆਪਣੇ ਕੰਮ ਤੋਂ ਜ਼ਿਆਦਾ ਉਹ ਆਪਣੀ ਨਿੱਜ਼ੀ ਜ਼ਿੰਦਗੀ, ਪਤਨੀ ਨਾਲ ਕੁੱਟ-ਮਾਰ, ਲੜਕੀਆਂ ਨਾਲ ਸੰਬੰਧਾਂ ਨੂੰ ਲੈ ਕੇ ਚਰਚਾ 'ਚ ਰਿਹਾ। ਇਕ ਵਾਰ ਫਿਰ ਰਾਜਾ ਚੌਧਰੀ ਸੁਰਖੀਆਂ 'ਚ ਆ ਗਿਆ ਹੈ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਸ ਦਾ ਨਾਂ ਕੰਮ ਨਹੀਂ ਸਗੋਂ ਸ਼ਰਾਬ ਦੇ ਨਸ਼ੇ 'ਚ ਕੁੱਟਮਾਰ ਕਰਨ ਦਾ ਹੈ।
Punjabi Bollywood Tadka
ਕਾਨਪੁਰ ਦੇ ਬਿਠੂਰ ਇਲਾਕੇ 'ਚ ਇਕ ਫਿਲਮ ਦੀ ਸ਼ੂਟਿੰਗ ਲਈ ਪਹੁੰਚੇ ਰਾਜਾ ਚੌਧਰੀ ਨੇ ਸ਼ਰਾਬ ਦੇ ਨਸ਼ੇ 'ਚ ਯੂਨਿਟ ਦੇ ਲੋਕਾਂ ਨਾਲ ਕੁੱਟਮਾਰ ਕੀਤੀ ਤੇ ਫਿਰ ਲੜਕੀਆਂ ਨਾਲ ਛੇੜਛਾੜ ਕੀਤੀ। ਸ਼ਿਕਾਇਤ ਤੋਂ ਬਾਅਦ ਰਾਜਾ ਚੌਧਰੀ ਦਾ ਮੈਡੀਕਲ ਕਰਵਾਇਆ ਗਿਆ, ਜਿਸ 'ਚ ਪੁਲਸ ਨੇ ਘਟਨਾ ਦੀ ਪੁਸ਼ਟੀ ਕੀਤੀ। ਕਾਨਪੁਰ 'ਚ ਪਿਛਲੇ ਕੁਝ ਦਿਨਾਂ ਤੋਂ ਫਿਲਮ 'ਸੰਗਮ ਰਿਸ਼ਤੋਂ ਕਾ' ਦੀ ਸ਼ੂਟਿੰਗ ਚੱਲ ਰਹੀ ਹੈ।


Tags: Shweta TiwariRaja ChaudharyDrunken BrawlKanpurCameramanSanjeev Suman

Edited By

Sunita

Sunita is News Editor at Jagbani.