FacebookTwitterg+Mail

'ਮਾਂ ਵਰਗੀ' ਨੂੰ ਸਰੋਤਿਆਂ ਦਾ ਰੱਜਵਾਂ ਪਿਆਰ ਮਿਲ ਰਿਹੈ : ਰਾਜਾ ਮਰਖਾਈ-ਦੀਪ ਕਿਰਨ

06 May, 2017 09:48:30 AM
ਫ਼ਰੀਦਕੋਟ— ਪੰਜਾਬੀ ਦੋ-ਗਾਣਾ ਗਾਇਕੀ 'ਚ ਨਿਵੇਕਲੀ ਪਛਾਣ ਰੱਖਣ ਵਾਲੀ ਜੋੜੀ ਰਾਜਾ ਮਰਖਾਈ-ਬੀਬਾ ਦੀਪ ਕਿਰਨ ਨੇ ਦੱਸਿਆ ਕਿ ਹਾਲ ਹੀ 'ਚ ਨਿਰਮਾਤਾ ਮੁਕੇਸ਼ ਕੁਮਾਰ ਅਤੇ ਆਨੰਦ ਕੰਪਨੀ ਵੱਲੋਂ ਉਨ੍ਹਾਂ ਦੇ ਰਿਲੀਜ਼ ਕੀਤੇ ਸਿੰਗਲ ਟਰੈੱਕ 'ਮਾਂ ਵਰਗੀ' ਨੂੰ ਸਰੋਤਿਆਂ ਵੱਲੋਂ ਰੱਜਵਾਂ ਪਿਆਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਂ ਵਿਸ਼ੇ ਦੇ ਇਸ ਗੀਤ ਨੂੰ ਗਾ ਕੇ ਉਨ੍ਹਾਂ ਨੂੰ ਸੰਤੁਸ਼ਟੀ ਤੇ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਗੀਤ ਦੇ ਬੋਲ 'ਦੁਨੀਆ ਵਿਚ ਲੱਖ ਸੁਗਾਤਾਂ ਨੇ ਪਰ ਚੀਜ਼ ਨਹੀਂ ਕੋਈ ਮਾਂ ਵਰਗੀ' ਦੇ ਮਕਬੂਲ ਹੋਣ ਨਾਲ ਸਾਰੀ ਟੀਮ ਦੇ ਹੌਸਲੇ ਬੁਲੰਦ ਹੋਏ ਹਨ। ਉਨ੍ਹਾਂ ਦੱਸਿਆ ਕਿ ਗੀਤ ਦਾ ਸੰਗੀਤ ਦਵਿੰਦਰ ਸੰਧੂ ਨੇ ਤਿਆਰ ਕੀਤਾ ਅਤੇ ਪੰਜਾਬ ਦੇ ਨਾਮਵਰ ਗੀਤਕਾਰ ਪ੍ਰੀਤ ਕਾਲਝਰਾਣੀ ਨੇ ਇਸ ਗੀਤ ਨੂੰ ਲਿਖਿਆ ਹੈ। ਇਥੇ ਜ਼ਿਕਰਯੋਗ ਹੈ ਕਿ ਰਾਜਾ ਮਰਖਾਈ-ਬੀਬਾ ਦੀਪ ਕਿਰਨ ਦੇ 'ਬੰਦੇ ਦਾ ਕੰਮ ਕਮਾਈ', ਕਿਹੜਾ ਲੱਗ ਜਾਣੈ ਪਟਵਾਰੀ, ਜੱਟ ਹੁੰਦੇ ਫ਼ਸਲਾਂ ਦੇ ਨਾਲ, ਸਿਫ਼ਤਾਂ, ਪਟਵਾਰੀ, ਪੱਗ ਦੀ ਪੂਣੀ, ਵਟਸਐਪ ਗੀਤਾਂ/ਕੈਸਿਟਾਂ ਨੂੰ ਦੁਨੀਆ ਭਰ ਦੇ ਸਰੋਤਿਆਂ ਵੱਲੋਂ ਨਿਰੰਤਰ ਪਿਆਰ ਦਿੱਤਾ ਜਾ ਰਿਹਾ ਹੈ।


Tags: Raja MarkhaiMaa WargiDeep KiranSingle Trackਰਾਜਾ ਮਰਖਾਈਦੀਪ ਕਿਰਨਮਾਂ ਵਰਗੀ