ਮੁੰਬਈ(ਬਿਊਰੋ)— ਬਾਲੀਵੁੱਡ ਦੇ ਟਾਈਗਰ ਭਾਵ ਸਲਮਾਨ ਖਾਨ ਦੀ ਫਿਲਮ 'ਚ ਜਿਸ ਐਕਟਰ ਨੂੰ ਕੰਮ ਮਿਲ ਜਾਂਦਾ ਹੈ, ਉਸ ਦੀ ਲੋਕਪ੍ਰਿਯਤਾ ਦੇ ਚਾਂਸ ਵੱਧ ਜਾਂਦੇ ਹਨ। ਸਲਮਾਨ ਦੀ ਫਿਲਮ 'ਬਾਡੀਗਾਰਡ' 'ਚ ਨਜ਼ਰ ਆਉਣ ਵਾਲੇ ਅਤੇ ਡਬਲ ਸਾਈਜ਼ ਐਕਟਰ ਨੂੰ ਇਸ ਤੋਂ ਪਹਿਲਾਂ ਕੋਈ ਨਹੀਂ ਜਾਣਦਾ ਸੀ ਪਰ ਇਸ ਫਿਲਮ ਨਾਲ ਇਸ ਐਕਟਰ ਨੂੰ ਲਾਈਮਲਾਈਟ ਮਿਲੀ। ਅਸਲ 'ਚ ਅਸੀਂ ਇੱਥੇ ਗੱਲ ਕਰ ਰਹੇ ਹਾਂ ਰਜਤ ਰਵੈਲ ਦੀ।

ਉਹ ਫਿਲਮ ਇੰਡਸਟਰੀ 'ਚ ਪਿਛਲੇ 7 ਸਾਲ ਤੋਂ ਹਨ। ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਸਰੀਰ 'ਚ ਕਈ ਬਦਲਾਅ ਲਿਆ ਚੁੱਕੇ ਹਨ। ਆਪਣੇ ਵਜ਼ਨ ਨੂੰ ਘੱਟ ਕਰਨ ਲਈ ਉਹ ਦਿਨ-ਰਾਤ ਮਿਹਨਤ ਕਰ ਰਹੇ ਹਨ।

ਸਲਮਾਨ ਖਾਨ ਦੀ ਫਿਲਮ 'ਬਾਡੀਗਾਰਡ' ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋਏ 7 ਸਾਲ ਹੋ ਚੁੱਕੇ ਹਨ। ਇਹ ਫਿਲਮ 2011 'ਚ ਈਦ 'ਤੇ ਰਿਲੀਜ਼ ਹੋਈ ਸੀ।

ਇਸ ਫਿਲਮ 'ਚ ਸਲਮਾਨ ਖਾਨ ਨਾਲ ਕਰੀਨਾ ਕਪੂਰ ਨਜ਼ਰ ਆਈ ਸੀ ਪਰ ਸਲਮਾਨ ਅਤੇ ਕਰੀਨਾ ਨਾਲ ਫਿਲਮ 'ਚ 'ਸੁਨਾਮੀ ਸਿੰਘ' ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਰਜਤ ਰਵੈਲ ਨੇ ਵੀ ਚੰਗਾ ਕੰਮ ਕੀਤਾ ਸੀ।

ਰਜਤ ਰਵੈਲ ਨੂੰ ਲੋਕ ਫਿਲਮ 'ਚ ਸਾਈਡ ਰੋਲ ਕਾਰਨ ਹੀ ਪਛਾਣਨਦੇ ਹਨ। ਜ਼ਿਕਰਯੋਗ ਹੈ ਕਿ ਉਹ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਰਾਹੁਲ ਰਵੈਲ ਦੇ ਭਤੀਜੇ ਹਨ।

ਰਜਤ ਰਵੈਲ ਇਕ ਐਕਟਰ ਹੋਣ ਦੇ ਨਾਲ-ਨਾਲ ਨਿਰਦੇਸ਼ਕ ਅਤੇ ਨਿਰਮਾਤਾ ਵੀ ਹਨ। ਇੰਨਾ ਹੀ ਨਹੀਂ ਰਜਤ ਰਵੈਲ ਟੀ. ਵੀ. ਇੰਡਸਟਰੀ ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 7' 'ਚ ਵੀ ਦਿਖ ਚੁੱਕੀ ਹੈ।

ਇਸ ਤੋਂ ਇਲਾਵਾ ਰਜਤ ਰਵੈਲ ਬਾਲੀਵੁੱਡ ਦੀ ਹਿੱਟ ਫਿਲਮ 'ਰੈੱਡੀ' ਅਤੇ 'ਰਾਊਡੀ ਰਾਠੌਰ' ਦੇ ਸਹਿ-ਨਿਰਦੇਸ਼ਕ ਦੇ ਤੌਰ 'ਤੇ ਵੀ ਕੰਮ ਕਰ ਚੁੱਕੇ ਹਨ।
