FacebookTwitterg+Mail

ਤਾਲਾਬੰਦੀ ਕਾਰਨ ਲੋਕਾਂ ਤੋਂ 300-400 ਰੁਪਏ ਮੰਗ ਕੇ ਗੁਜ਼ਾਰਾ ਕਰਨ ਨੂੰ ਮਜ਼ਬੂਰ ਹੋਇਆ ਇਹ ਅਦਾਕਾਰ

rajesh kareer seeks financial help through facebook video
04 June, 2020 09:02:40 AM

ਮੁੰਬਈ (ਬਿਊਰੋ) — ਛੋਟੇ ਪਰਦੇ 'ਤੇ ਕਈ ਲੜੀਵਾਰ ਨਾਟਕਾਂ 'ਚ ਨਜ਼ਰ ਆ ਚੁੱਕੇ ਕਲਾਕਾਰ ਰਾਜੇਸ਼ ਕਰੀਰ ਇੰਨੀਂ ਦਿਨੀਂ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਹੇ ਹਨ। ਤਾਲਾਬੰਦੀ ਕਾਰਨ ਕੰਮ ਨਾ ਮਿਲਣ ਕਰਕੇ ਉਹ ਘਰ 'ਚ ਬੈਠੇ ਹੋਏ ਹਨ। ਉਨ੍ਹਾਂ ਦੀ ਆਰਥਿਕ ਹਲਾਤ ਬਹੁਤ ਹੀ ਮਾੜੀ ਹੋ ਗਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਚਾਹੁੰਣ ਵਾਲਿਆਂ ਅਤੇ ਦੋਸਤਾਂ ਤੋਂ ਮਦਦ ਮੰਗੀ ਹੈ। ਰਾਜੇਸ਼ ਕਰੀਰ ਮਸ਼ਹੂਰ ਲੜੀਵਾਰ ਨਾਟਕ 'ਬੇਗੂਸਰਾਏ' 'ਚ ਸ਼ਿਵਾਂਗੀ ਜੋਸ਼ੀ ਦੇ ਪਿਤਾ ਦਾ ਕਿਰਦਾਰ ਨਿਭਾਅ ਚੁੱਕੇ ਹਨ।

ਰਾਜੇਸ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਉਹ ਆਪਣੇ ਆਰਥਿਕ ਹਲਾਤਾਂ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਮਦਦ ਦੀ ਅਪੀਲ ਕਰ ਰਹੇ ਹਨ। ਵੀਡੀਓ 'ਚ ਉਹ ਆਖ ਰਹੇ ਹਨ 'ਦੋਸਤੋ ਮੈਂ ਰਾਜੇਸ਼ ਕਰੀਰ, ਬਹੁਤ ਸਾਰੇ ਲੋਕ ਮੈਨੂੰ ਜਾਣਦੇ ਹੋਣਗੇ, ਬਸ ਇੰਨੀਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੈਨੂੰ ਮਦਦ ਦੀ ਜ਼ਰੂਰਤ ਹੈ।' ਉਹ ਅੱਗੇ ਕਹਿੰਦੇ ਹਨ 'ਹਾਲਾਤ ਬਹੁਤ ਹੀ ਨਾਜੁਕ ਬਣੇ ਹੋਏ ਹਨ, ਮੁੰਬਈ 'ਚ 15-16 ਸਾਲ ਤੋਂ ਰਹਿ ਰਿਹਾ ਹਾਂ।

ਉਂਝ ਵੀ ਮੈਂ ਖਾਲੀ ਸੀ, ਹੁਣ ਦੋ ਤਿੰਨ ਮਹੀਨੇ ਹੋ ਗਏ ਹਨ, ਹਲਾਤ ਬਹੁਤ ਖਰਾਬ ਹੋ ਗਏ ਹਨ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਭਾਵੇਂ 300, 400 ਜਾਂ 500 ਰੁਪਏ ਦੇ ਦਿਓ ਮੇਰੀ ਮਦਦ ਹੋਵੇਗੀ ਕਿਉਂਕਿ ਸ਼ੂਟਿੰਗ ਕਦੋਂ ਸ਼ੁਰੂ ਹੋਵੇਗੀ ਇਸ ਦਾ ਕੁਝ ਪਤਾ ਨਹੀਂ।' ਵੀਡੀਓ ਦੇ ਅੰਤ 'ਚ ਉਹ ਕਹਿ ਰਹੇ ਹਨ ਕਿ ਜ਼ਿੰਦਗੀ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਕੁਝ ਸਮਝ ਨਹੀਂ ਆ ਰਿਹਾ।


Tags: Rajesh KareerFinancial HelpFacebook VideoTV Celebrity

About The Author

sunita

sunita is content editor at Punjab Kesari