FacebookTwitterg+Mail

ਡਿੰਪਲ ਕਪਾਡੀਆ ਲਈ ਰਾਜੇਸ਼ ਖੰਨਾ ਨੇ ਇਸ ਕੁੜੀ ਨੂੰ ਦਿੱਤਾ ਸੀ ਧੋਖਾ

rajesh khanna and anju mahendru s love story
05 October, 2019 10:33:19 AM

ਮੁੰਬਈ (ਬਿਊਰੋ) — ਬਾਲੀਵੁੱਡ ਸੁਪਰਸਟਾਰ ਰਾਜੇਸ਼ ਖੰਨਾ ਨੇ ਜਦੋਂ ਡਿੰਪਲ ਕਪਾਡੀਆ ਨਾਲ ਵਿਆਹ ਕਰਵਾਇਆ ਸੀ ਤਾਂ ਹਜ਼ਾਰਾਂ ਕੁੜੀਆਂ ਦੇ ਦਿਲ ਟੁੱਟ ਗਏ ਸਨ। ਇਨ੍ਹਾਂ ਕੁੜੀਆਂ 'ਚ ਬਾਲੀਵੁੱਡ ਦੀ ਇਕ ਅਦਾਕਾਰਾ ਅੰਜੂ ਮਹਿੰਦਰੂ ਵੀ ਸੀ। ਅੰਜੂ 13 ਸਾਲ ਦੀ ਉਮਰ 'ਚ ਹੀ ਫਿਲਮਾਂ 'ਚ ਕੰਮ ਕਰਨ ਲੱਗ ਗਈ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਫਿਲਮਾਂ 'ਚ ਕੋਈ ਖਾਸ ਕਾਮਯਾਬੀ ਹਾਸਲ ਨਹੀਂ ਹੋਈ ਪਰ ਰਾਜੇਸ਼ ਖੰਨਾ ਨਾਲ ਉਨ੍ਹਾਂ ਦਾ ਰਿਸ਼ਤਾ ਕਾਫੀ ਚਰਚਾ 'ਚ ਰਿਹਾ।

ਕਹਿੰਦੇ ਹਨ ਕਿ ਅੰਜੂ ਤੇ ਰਾਜੇਸ਼ ਖੰਨਾ 6 ਸਾਲ ਤੱਕ ਲਿਵਇਨ 'ਚ ਰਹੇ ਤੇ ਦੋਵੇਂ ਵਿਆਹ ਕਰਨਾ ਚਾਹੁੰਦੇ ਸੀ। ਅੰਜੂ ਰਾਜੇਸ਼ ਖੰਨਾ ਦੇ ਨਾਲ ਉਨ੍ਹਾਂ ਦੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਸੀ। ਦੋਹਾਂ ਨੇ ਮੰਗਣੀ ਵੀ ਕਰਵਾ ਲਈ ਸੀ। ਅੰਜੂ ਨੇ ਰਾਜੇਸ਼ ਖੰਨਾ ਦੀ ਫਿਲਮ ਬੰਧਨ 'ਚ ਵੀ ਕੰਮ ਕੀਤਾ ਸੀ ਪਰ ਰਾਜੇਸ਼ ਖੰਨਾ ਨਹੀਂ ਚਾਹੁੰਦੇ ਸਨ ਕਿ ਉਹ ਫਿਲਮਾਂ 'ਚ ਕੰਮ ਕਰੇ। ਇਸ ਗੱਲ ਨੂੰ ਲੈ ਕੇ ਦੋਹਾਂ ਦੀ ਬਹਿਸ ਹੋਣ ਲੱਗੀ ਸੀ।


ਦੱਸ ਦਈਏ ਕਿ ਰਾਜੇਸ਼ ਖੰਨਾ ਸਟਾਰ ਬਣਦੇ ਜਾ ਰਹੇ ਸਨ ਜਦੋਂ ਕਿ ਅੰਜੂ ਉੱਥੇ ਹੀ ਖੜੀ ਸੀ, ਜਿਸ ਕਰਕੇ ਦੋਹਾਂ 'ਚ ਝਗੜੇ ਹੋਣ ਲੱਗੇ ਸਨ। ਇਸ ਕਰਕੇ 70 ਦੇ ਦਹਾਕੇ ਦੌਰਾਨ ਰਾਜੇਸ਼ ਖੰਨਾ ਅੰਜੂ ਤੋਂ ਵੱਖ ਰਹਿਣ ਲੱਗ ਗਏ ਸਨ। ਇਸ ਸਭ ਦੇ ਚਲਦੇ ਰਾਜੇਸ਼ ਖੰਨਾ ਦੀ ਜ਼ਹਾਜ਼ 'ਚ ਡਿੰਪਲ ਨਾਲ ਮੁਲਾਕਾਤ ਹੋ ਗਈ ਤੇ ਦੋਹਾਂ ਨੇ ਵਿਆਹ ਕਰ ਲਿਆ ਪਰ ਅੰਜੂ ਨੇ ਰਾਜੇਸ਼ ਖੰਨਾ ਦਾ ਇਕ ਦੋਸਤਾਂ ਵਾਂਗ ਹਮੇਸ਼ਾ ਸਾਥ ਦਿੱਤਾ। ਕਹਿੰਦੇ ਹਨ ਕਿ ਜਦੋਂ ਰਾਜੇਸ਼ ਖੰਨਾ ਨੇ ਆਖਰੀ ਸਾਹ ਲਿਆ ਸੀ ਉਦੋਂ ਡਿੰਪਲ ਦੇ ਨਾਲ ਅੰਜੂ ਵੀ ਮੌਜੂਦ ਸੀ।


Tags: Rajesh KhannaAnju MahendruLove StoryDimple KapadiaHindi film industryMarried

Edited By

Sunita

Sunita is News Editor at Jagbani.