FacebookTwitterg+Mail

Box Office : ਤੀਜੇ ਦਿਨ ਵੀ ਅਕਸ਼ੈ ਦੀ '2.0' ਦਾ ਧਮਾਕਾ

rajinikanth 2 0 box office collection day 3
02 December, 2018 04:49:44 PM

ਮੁੰਬਈ(ਬਿਊਰੋ) : ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਤੇ ਰਜਨੀਕਾਂਤ ਦੀ ਸਟਾਰਰ ਫਿਲਮ '2.0' ਨੇ ਬਾਕਸ ਆਫਿਸ 'ਤੇ ਵਧੀਆ ਕਾਰੋਬਾਰ ਕਰ ਰਹੀ ਹੈ। ਰਿਲੀਜ਼ਿੰਗ ਦੇ ਤੀਜੇ ਦਿਨ ਫਿਲਮ ਦੀ ਕਮਾਈ 'ਚ ਭਾਰੀ ਉਛਾਲ ਦੇਖੀ ਗਈ। ਸਿਰਫ ਹਿੰਦੀ ਵਰਜਨ ਦੀ ਗੱਲ ਕੀਤੀ ਜਾਏ ਤਾਂ ਤੀਜੇ ਦਿਨ ਫਿਲਮ ਨੇ 25 ਕਰੋੜ ਦੀ ਕਮਾਈ ਕੀਤੀ ਹੈ। ਹਾਲਾਂਕਿ ਪਹਿਲੇ ਦਿਨ ਫਿਲਮ ਨੇ 20.25 ਕਰੋੜ ਦੀ ਕਮਾਈ ਕੀਤੀ ਸੀ ਅਤੇ ਦੂਜੇ ਦਿਨ ਦੀ ਕਮਾਈ 'ਚ ਥੋੜ੍ਹੀ ਗਿਰਾਵਟ ਆਈ ਸੀ। ਦੂਜੇ ਦਿਨ ਫਿਲਮ ਨੇ 18 ਕਰੋੜ ਰੁਪਏ ਕਮਾਏ ਸਨ ਪਰ ਹੁਣ ਤੀਜੇ ਦਿਨ ਇਹ ਅੰਕੜਾ ਵਧ ਕੇ 25 ਕਰੋੜ 'ਤੇ ਪਹੁੰਚ ਗਿਆ। ਪਹਿਲੇ ਤਿੰਨਾਂ ਦਿਨਾਂ ਦੀ ਕਮਾਈ ਦੀ ਗੱਲ ਕੀਤੀ ਜਾਏ ਤਾਂ ਹਾਲੇ ਤੱਕ ਇਸ ਫਿਲਮ ਨੇ 63.25 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਛੁੱਟੀ ਵਾਲਾ ਦਿਨ ਹੋਣ ਕਰਕੇ ਚੌਥੇ ਦਿਨ ਹੋਰ ਵਾਧੇ ਦੀ ਗੱਲ ਕੀਤੀ ਜਾ ਰਹੀ ਹੈ। ਇਸ ਫਿਲਮ ਨੇ ਸਿਰਫ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ।
ਖਬਰਾਂ ਮੁਤਾਬਕ ਫਿਲਮ ਪੂਰੇ 7 ਦੇਸ਼ਾਂ ਦੇ ਬਾਕਸ ਆਫਿਸ 'ਤੇ ਰਾਜ ਕਰ ਰਹੀ ਹੈ। ਰਮੇਸ਼ ਬਾਲਾ ਮੁਤਾਬਕ ਇਸ ਸਮੇਂ ਭਾਰਤ ਸਹਿਤ ਫਿਲਮ ਨੇ ਪਾਕਿਸਤਾਨ, ਯੂ. ਏ. ਈ., ਸ੍ਰੀਲੰਕਾ, ਮਲੇਸ਼ੀਆ, ਸਿੰਗਾਪੁਰ ਤੇ ਆਸਟ੍ਰੇਲੀਆ ਦੇ ਬਾਕਸ ਆਫਿਸ 'ਤੇ ਕਬਜ਼ਾ ਕੀਤਾ ਹੋਇਆ ਹੈ।

 

ਦੱਸ ਦੇਈਏ ਕਿ ਅਕਸ਼ੈ ਤੇ ਰਜਨੀਕਾਂਤ ਦੀ ਫਿਲਮ '2.0' ਨੂੰ ਵੱਡੇ ਪੈਮਾਨੇ 'ਤੇ ਪੂਰੀ ਦੁਨੀਆ 'ਚ ਰਿਲੀਜ਼ ਕੀਤਾ ਗਿਆ ਹੈ। 600 ਕਰੋੜ ਦੇ ਬਜਟ ਦੀ ਇਸ ਫਿਲਮ ਨੇ 370 ਕਰੋੜ ਰੁਪਏ ਰਿਲੀਜ਼ ਤੋਂ ਪਹਿਲਾਂ ਹੀ ਕਮਾ ਲਏ ਸੀ। ਹੁਣ ਰਿਲੀਜ਼ ਹੁੰਦਿਆਂ ਹੀ ਫਿਲਮ ਬਾਕਸ ਆਫਿਸ 'ਤੇ ਚੰਗੇ ਰਿਕਾਰਡ ਬਣਾ ਰਹੀ ਹੈ।

 


Tags: Rajinikanth 2 0 Box Office Collection Day 3 S Shankar Akshay Kumar

Edited By

Sunita

Sunita is News Editor at Jagbani.