FacebookTwitterg+Mail

'2.0' ਦੇ ਨਵੇਂ ਪੋਸਟਰ ਰਿਲੀਜ਼, ਰੋਮਾਂਟਿਕ ਅੰਦਾਜ਼ 'ਚ ਦਿਸੇ ਰਜਨੀਕਾਂਤ-ਐਮੀ ਜੈਕਸਨ

rajinikanth
17 November, 2018 06:04:23 PM

ਮੁੰਬਈ (ਬਿਊਰੋ)— ਰਜਨੀਕਾਂਤ ਤੇ ਅਕਸ਼ੈ ਕੁਮਾਰ ਸਟਾਰਰ ਫਿਲਮ '2.0' ਲਗਾਤਾਰ ਪ੍ਰਸ਼ੰਸਕਾਂ ਪ੍ਰਤੀ ਉਤਸ਼ਾਹ ਵਧਾਉਣ 'ਚ ਅਜੇ ਤੱਕ ਸਫਲ ਹੈ। ਇਸ ਫਿਲਮ ਦੀ ਰਿਲੀਜ਼ ਡੇਟ ਹੁਣ ਬੇਹੱਦ ਕਰੀਬ ਹੈ। ਅਜਿਹੇ 'ਚ ਮੇਕਰਜ਼ ਵਲੋਂ ਫਿਲਮ ਦੇ ਨਵੇਂ ਪੋਸਟਰ ਰਿਲੀਜ਼ ਕੀਤੇ ਗਏ, ਜਿਸ 'ਚ ਅਕਸ਼ੈ, ਰਜਨੀਕਾਂਤ ਤੇ ਐਮੀ ਜੈਕਸਨ ਦੀ ਸ਼ਾਨਦਾਰ ਝਲਕ ਦੇਖਣ ਨੂੰ ਮਿਲੀ। ਇਨ੍ਹਾਂ ਪੋਸਟਰਾਂ 'ਚ ਜਿੱਥੇ ਅਕਸ਼ੈ ਦਾ ਖੁੰਖਾਰ ਲੁੱਕ ਦੇਖਣ ਨੂੰ ਮਿਲਿਆ, ਉੱਥੇ ਹੀ ਰਜਨੀਕਾਂਤ ਤੇ ਐਮੀ ਜੈਕਸਨ ਦਾ ਰੋਮਾਂਟਿੰਕ ਅੰਦਾਜ਼ ਨਜ਼ਰ ਆਇਆ। ਸੋਸ਼ਲ ਮੀਡੀਆ 'ਤੇ ਫਿਲਮ ਨਾਲ ਜੁੜੇ ਇਹ ਪੋਸਟਰ ਖੂਬ ਚਰਚਾ 'ਚ ਹਨ।

Punjabi Bollywood Tadka
ਦੱਸਣਯੋਗ ਹੈ ਕਿ ਫਿਲਮ '2.0' 'ਚ ਅਕਸ਼ੈ ਇਕ ਵਿਲੇਨ ਦੀ ਭੂਮਿਕਾ 'ਚ ਹਨ। ਉੱਥੇ ਹੀ ਸੋਸ਼ਲ ਮੀਡੀਆ 'ਤੇ ਆ ਰਹੀਆਂ ਖਬਰਾਂ ਮੁਤਾਬਕ '2.0' ਦੇ ਪ੍ਰੀਕਵਲ ਫਿਲਮ 'ਰੋਬੇਟ' 'ਚ ਲੀਡ ਅਦਾਕਾਰਾ ਦਾ ਕਿਰਦਾਰ ਨਿਭਾਅ ਚੁੱਕੀ ਐਸ਼ਵਰਿਆ ਰਾਏ ਦਾ ਇਕ ਇਮੋਸ਼ਨਲ ਸੀਨ '2.0' 'ਚ ਦਿਖਾਇਆ ਜਾਵੇਗਾ। ਇਸ ਸੀਨ 'ਚ ਐਸ਼ਵਰਿਆ ਚਿੱਟੀ ਨੂੰ ਵਿਦਾ ਕਰਦੀ ਨਜ਼ਰ ਆ ਸਕਦੀ ਹੈ। ਐੱਸ ਸ਼ੰਕਰ ਨਿਰਦੇਸ਼ਤ ਫਿਲਮ '2.0' 29 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood TadkaPunjabi Bollywood Tadka


Tags: Akshay Kumar Rajinikanth 2Point0 Amy Jackson Poster Bollywood Actor

About The Author

Kapil Kumar

Kapil Kumar is content editor at Punjab Kesari