ਮੁੰਬਈ(ਬਿਊਰੋ)— ਦੱਖਣ ਭਾਰਤੀ ਫਿਲਮਾਂ ਦੇ ਮਹਾਨਾਇਕ ਰਜਨੀਕਾਂਤ ਅਤੇ ਦਬੰਗ ਸਟਾਰ ਸਲਮਾਨ ਖਾਨ ਦੀਆਂ ਫਿਲਮਾਂ ਦੀ ਬਾਕਸ ਆਫਿਸ 'ਤੇ ਟੱਕਰ ਹੋ ਸਕਦੀ ਹੈ। ਈਦ ਮੌਕੇ 15 ਜੂਨ ਨੂੰ ਸਲਮਾਨ ਖਾਨ ਅਤੇ ਰਜਨੀਕਾਂਤ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਟਕਰਾ ਸਕਦੀਆਂ ਹਨ। ਰਜਨੀਕਾਂਤ ਸਟਾਰਰ ਫਿਲਮ 'ਕਾਲਾ' (ਕਾਲਾ-ਕਲੀਕਰਣ) ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ ਹੈ। ਪਹਿਲਾਂ ਇਹ ਫਿਲਮ 27 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ ਪਰ ਨਿਰਮਾਤਾਵਾਂ ਨੇ ਤੈਅ ਕੀਤਾ ਹੈ ਕਿ ਇਹ ਫਿਲਮ ਹੁਣ ਉਸ ਦਿਨ ਰਿਲੀਜ਼ ਨਹੀਂ ਕੀਤੀ ਜਾਵੇਗੀ। ਕਾਲਾ ਨੂੰ ਹੁਣ ਈਦ ਮੌਕੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਸੇ ਦਿਨ ਸਲਮਾਨ ਖਾਨ ਦੀ ਫਿਲਮ 'ਰੇਸ-3' ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਰਿਲੀਜ਼ ਕੀਤੀ ਜਾਵੇਗੀ।