FacebookTwitterg+Mail

B'Day Spl : ਬੱਸ ਕੰਡਕਟਰ ਤੋਂ ਇੰਝ ਬਣੇ ਸੁਪਰਸਟਾਰ 'ਰਜਨੀਕਾਂਤ'

rajinikanth birthday
12 December, 2019 10:19:41 AM

ਮੁੰਬਈ(ਬਿਊਰੋ) : ਦੱਖਣੀ ਤੇ ਬਾਲੀਵੁੱਡ ਫਿਲਮ ਇੰਡਸਟਰੀ ਦੇ ਮਸ਼ਹੂਰ ਐਕਟਰ ਰਜਨੀਕਾਂਤ ਅੱਜ ਆਪਣਾ 69ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਬਤੌਰ ਬੱਸ ਕੰਡਕਟਰ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਰਜਨੀਕਾਂਤ ਨੂੰ ਦੱਖਣੀ ਭਾਰਤੀ ਫਿਲਮਾਂ ਦਾ ਮਹਾਨਾਇਕ ਬਣਨ ਲਈ ਵੱਡਾ ਸੰਘਰਸ਼ ਕਰਨਾ ਪਿਆ ਸੀ। ਬੈਂਗਲੁਰ 'ਚ 12 ਦਸੰਬਰ 1950 ਨੂੰ ਰਜਨੀਕਾਂਤ ਦਾ ਜਨਮ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਸ਼ਿਵਾਜੀ ਰਾਵ ਸੀ। ਰਜਨੀਕਾਂਤ ਦਾ ਜਨਮ ਗਰੀਬ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਰਾਮੋਜੀ ਰਾਓ ਗਾਇਕਵਾੜ ਹਵਲਦਾਰ ਸਨ। 4 ਭੈਣ-ਭਰਾਵਾਂ 'ਚ ਰਜਨੀਕਾਂਤ ਸਭ ਤੋਂ ਛੋਟੇ ਸਨ। ਮਾਂ ਜੀਜਾਬਾਈ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਬਿਖਰ ਗਿਆ। ਘਰ ਦੀ ਮਾਲੀ ਹਾਲਤ ਠੀਕ ਨਹੀਂ ਸੀ। ਉਸ ਸਮੇਂ ਰਜਨੀਕਾਂਤ ਨੇ ਕੁਲੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਕਾਫੀ ਸਮੇਂ ਬਾਅਦ ਉਹ ਬੇਂਗਲੁਰ ਬੀ. ਟੀ. ਐੱਸ. 'ਚ ਬਸ ਕੰਡਕਟਰ ਬਣ ਗਏ।
Punjabi Bollywood Tadka

ਕਰੀਅਰ ਦੀ ਸ਼ੁਰੂਆਤ

ਬੱਸ ਕੰਡਕਟਰ ਦਾ ਕੰਮ ਕਰਨ ਦੇ ਨਾਲ-ਨਾਲ ਰਜਨੀਕਾਂਤ ਨੇ ਰੰਗਮੰਚ ਤੇ ਕੁਝ ਨਾਟਕ ਵੀ ਕੀਤੇ ਸਨ। ਇਸ ਦੌਰਾਨ ਰਜਨੀਕਾਂਤ 'ਤੇ ਮਸ਼ਹੂਰ ਨਿਰਦੇਸ਼ਕ ਕੇ ਬਾਲਚੰਦਰ ਦੀ ਨਜ਼ਰ ਪੈ ਗਈ, ਉਹ ਰਜਨੀਕਾਂਤ ਦੀ ਅਦਾਕਾਰੀ ਤੋਂ ਕਾਫੀ ਪ੍ਰਭਾਵਿਤ ਸਨ। ਸਾਲ 1975 'ਚ ਕੇ. ਬਾਲਚੰਦਰ ਦੇ ਨਿਰਦੇਸ਼ਨ 'ਚ ਬਣੀ ਤਾਮਿਲ ਫਿਲਮ ਨਾਲ ਰਜਨੀਕਾਂਤ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ 'ਚ ਕਮਲ ਹਸਨ ਨੇ ਮੁੱਖ ਭੂਮਿਕਾ ਨਿਭਾਈ ਸੀ।
Punjabi Bollywood Tadka

ਇੰਝ ਕਾਮਯਾਬੀ ਦੀ ਪੌੜੀ ਚੜ੍ਹੇ ਰਜਨੀਕਾਂਤ

ਸਾਲ 1978 'ਚ ਰਿਲੀਜ਼ ਹੋਈ ਤਮਿਲ ਫਿਲਮ 'ਭੈਰਵੀ' 'ਚ ਰਜਨੀਕਾਂਤ ਨੇ ਬਤੌਰ ਮੁੱਖ ਅਭਿਨੇਤਾ ਵਜੋਂ ਕੰਮ ਕੀਤਾ ਸੀ। ਉਨ੍ਹਾਂ ਦੀ ਇਹ ਫਿਲਮ ਸੁਪਰਹਿੱਟ ਰਹੀ। ਇਸ ਦੇ ਨਾਲ ਹੀ ਰਜਨੀਕਾਂਤ ਦੀ ਗੁੱਡੀ ਵੀ ਬੁਲੰਦੀਆਂ 'ਤੇ ਪਹੁੰਚ ਗਈ। ਸਾਲ 1980 'ਚ ਰਜਨੀਕਾਂਤ ਦੀ ਇਕ ਹੋਰ ਫਿਲਮ 'ਬਿੱਲਾ' ਰਿਲੀਜ਼ ਹੋਈ, ਜੋ ਕਿ ਕਾਫੀ ਸੁਪਰਹਿੱਟ ਸਾਬਿਤ ਹੋਈ ਸੀ। ਇਸ ਤੋਂ ਬਾਅਦ ਰਜਨੀਕਾਂਤ ਨੇ ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਦਿੱਤੀਆਂ ਤੇ ਅੱਜ ਉਹ ਮਹਾਨਾਇਕ ਹਨ।
Punjabi Bollywood Tadka

ਆਲੀਸ਼ਾਨ ਹੈ ਘਰ

ਚੇਨਈ 'ਚ ਸਥਿ ਰਜਨੀਕਾਂਤ ਦਾ ਘਰ ਕਿਸੇ 7 ਸਟਾਰ ਹੋਟਲ ਤੋਂ ਘੱਟ ਨਹੀਂ ਹੈ। ਘਰ ਦੇ ਅੰਦਰ ਦਾ ਸੁੰਦਰ ਸਾਮਾਨ ਤੇ ਲਾਜਵਾਬ ਇੰਟੀਅਰ ਰਾਜਸੀ ਠਾਠ-ਬਾਠ ਦੀ ਝਲਕ ਦਿਕਾਉਂਦਾ ਹੈ। ਲੀਵਿੰਗ ਰੂਮ ਕਾਫੀ ਸ਼ਾਨਦਾਰ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਇਸ ਘਰ ਦੀ ਕੀਮਤ ਕਰੋੜਾਂ 'ਚ ਹੈ। ਇਸ ਤੋਂ ਇਲਾਵਾ ਰਜਨੀਕਾਂਤ ਕੋਲ ਪੁਣੇ 'ਚ ਵੀ ਇਕ ਸ਼ਾਨਦਾਰ ਘਰ ਹੈ।
Punjabi Bollywood Tadka

Punjabi Bollywood Tadka

Punjabi Bollywood Tadka


Tags: RajinikanthHappy BirthdayDarbarEnthiranPettaBaashaKabali

About The Author

manju bala

manju bala is content editor at Punjab Kesari