FacebookTwitterg+Mail

ਸੁਪਰਸਟਾਰ ਰਜਨੀਕਾਂਤ ਦੀ ਬੇਟੀ ਨੇ ਪਤੀ ਤੋਂ ਵੱਖ ਹੋਣ ਦੀ ਕੀਤੀ ਪੁਸ਼ਟੀ

    1/4
19 September, 2016 04:32:16 PM
ਮੁੰਬਈ— ਬਾਲੀਵੁੱਡ ਤੇ ਤਾਮਿਲ ਦੇ ਮਸ਼ਹੂਰ ਅਭਿਨੇਤਾ ਰਜਨੀਕਾਂਤ ਦੀ ਛੋਟੀ ਬੇਟੀ ਸੌਂਦਰਿਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਆਪਣੇ ਉਦਯੋਗਪਤੀ ਪਤੀ ਅਸ਼ਵਿਨ ਰਾਮ ਕੁਮਾਰ ਤੋਂ ਵੱਖ ਹੋ ਗਈ ਹੈ। ਉਸ ਨੇ ਕਿਹਾ ਹੈ ਕਿ ਉਨ੍ਹਾਂ ਦੇ ਤਲਾਕ ਦੀ ਗੱਲਬਾਤ ਚੱਲ ਰਹੀ ਹੈ। ਸੌਂਦਰਿਆ ਆਪਣੇ ਪਤੀ ਨਾਲ ਅਨਬਣ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਚਰਚਾ 'ਚ ਹੈ। ਪੇਸ਼ੇ ਤੋਂ ਗ੍ਰਾਫਿਕ ਡਿਜ਼ਾਈਨਰ ਤੇ ਫਿਲਮ ਨਿਰਮਾਤਾ ਸੌਂਦਰਿਆ ਨੇ ਅਖੀਰ 'ਚ ਸੂਤਰਾਂ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਉਹ ਦੋਵੇਂ ਪਿਛਲੇ ਇਕ ਸਾਲ ਤੋਂ ਵੱਖ-ਵੱਖ ਰਹਿ ਰਹੇ ਹਨ।
ਸੌਂਦਰਿਆ ਨੇ ਟਵੀਟ ਕੀਤਾ, 'ਮੇਰੇ ਵਿਆਹ ਨੂੰ ਲੈ ਕੇ ਸਾਰੀਆਂ ਖਬਰਾਂ ਠੀਕ ਹਨ। ਅਸੀਂ ਪਿਛਲੇ ਇਕ ਸਾਲ ਤੋਂ ਵੱਖ-ਵੱਖ ਰਹਿ ਰਹੇ ਹਾਂ ਤੇ ਸਾਡੇ ਤਲਾਕ ਦੀ ਗੱਲ ਵੀ ਚੱਲ ਰਹੀ ਹੈ।' ਜ਼ਿਕਰਯੋਗ ਹੈ ਕਿ ਸੌਂਦਰਿਆ ਤੇ ਅਸ਼ਵਿਨ ਦਾ ਵਿਆਹ 2010 'ਚ ਹੋਇਆ ਸੀ। ਉਨ੍ਹਾਂ ਦੇ ਵਿਆਹ 'ਚ ਫਿਲਮੀ, ਰਾਜਨੀਤੀ ਤੇ ਉਦਯੋਗਪਤੀ ਜਗਤ ਦੇ ਮਸ਼ਹੂਰ ਲੋਕ ਸ਼ਾਮਲ ਹੋਏ ਸਨ। ਉਨ੍ਹਾਂ ਦਾ ਇਕ ਸਾਲ ਦਾ ਬੇਟਾ ਵੀ ਹੈ, ਜਿਸ ਦਾ ਨਾਂ ਵੇਦ ਹੈ।

Tags: ਰਜਨੀਕਾਂਤ ਬੇਟੀ ਸੌਂਦਰਿਆ Rajinikanth Daughter Soundarya