FacebookTwitterg+Mail

ਅਭਿਨੇਤਾ ਰਜਨੀਕਾਂਤ ਹਵਾਈ ਅੱਡੇ ’ਤੇ ਫਸੇ

rajinikanth got stuck at the airport
28 January, 2020 09:14:58 AM

ਚਨੇਈ (ਵਾਰਤਾ)- ਇੱਥੋਂ ਮੈਸੂਰ ਜਾਣ ਵਾਲੀ ਇਕ ਉਡਾਣ ’ਚ ਸੋਮਵਾਰ ਇਕ ਤਕਨੀਕੀ ਨੁਕਸ ਪੈ ਜਾਣ ਕਾਰਨ ਫਿਲਮ ਅਭਿਨੇਤਾ ਰਜਨੀਕਾਂਤ ਸਮੇਤ 67 ਮੁਸਾਫਰ ਹਵਾਈ ਅੱਡੇ ’ਤੇ ਫਸੇ ਰਹੇ। ਹਵਾਈ ਅੱਡੇ ਦੇ ਸੂਤਰਾਂ ਮੁਤਾਬਕ ਹਵਾਈ ਜਹਾਜ਼ ਦੇ 7.10 ਮਿੰਟ ’ਤੇ ਉਡਾਣ ਭਰਨੀ ਸੀ ਪਰ ਪਾਇਲਟ ਨੂੰ ਬਿਲਕੁਲ ਮੌਕੇ ’ਤੇ ਤਕਨੀਕੀ ਨੁਕਸ ਦਾ ਪਤਾ ਲੱਗਾ। ਇਸ ਨੁਕਸ ਨੂੰ ਦੂਰ ਕੀਤੇ ਜਾਣ ਪਿੱਛੋਂ ਰਜਨੀਕਾਂਤ ਅਤੇ ਹੋਰ ਮੁਸਾਫਰ 1 ਘੰਟਾ ਪੱਛੜ ਕੇ ਮੈਸੂਰ ਲਈ ਰਵਾਨਾ ਹੋਏ।
Punjabi Bollywood Tadka
ਦੱਸ ਦੇਈਏ ਕਿ ਰਜਨੀਕਾਂਤ ਹਿੰਦੀ ਫਿਲਮਾਂ ਵਿਚ ਤਾਂ ਲੋਕਪ੍ਰਿਯ ਹੈ ਹੀ ਇਸ ਦੇ ਨਾਲ ਹੀ ਤਾਮਿਲ ਫਿਲਮਾਂ ਵਿਚ ਉਨ੍ਹਾਂ ਨੂੰ ਸੁਪਰਸਟਾਰ ਦਾ ਦਰਜਾ ਹਾਸਲ ਹੈ। ਹਾਲ ਹੀ ਵਿਚ ਉਨ੍ਹਾਂ ਦੀ ‘ਦਰਬਾਰ’ ਫਿਲਮ ਰਿਲੀਜ਼ ਹੋਈ ਸੀ। ਜਿਸ ਨੇ ਬਾਕਸ ਆਫਿਸ ’ਤੇ ਧਮਾਲ ਮਚਾਇਆ।


Tags: RajinikanthAirportTechnical ErrorTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari