FacebookTwitterg+Mail

Man Vs Wild ਦੇ ਸੈੱਟ ’ਤੇ ਜ਼ਖਮੀ ਹੋਏ ਰਜਨੀਕਾਂਤ, ਲੱਗੀਆਂ ਮਾਮੂਲੀ ਸੱਟਾਂ

rajinikanth has suffered minor injuries during the shooting
29 January, 2020 09:42:55 AM

ਮੁੰਬਈ(ਬਿਊਰੋ)- ਕੁੱਝ ਸਮਾਂ ਪਹਿਲਾਂ ਬੀਅਰ ਗ੍ਰਿਲਸ ਨਾਲ ਟੀ.ਵੀ. ਸ਼ੋਅ ‘ਮੈਨ ਵਰਸੇਜ ਵਾਇਲਡ’ ਵਿਚ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਜ਼ਰ ਆਏ ਸਨ। ਅਜਿਹੇ ਵਿਚ ਇਕ ਵਾਰ ਫਿਰ ਬੀਅਰ ਗ੍ਰਿਲਸ ਭਾਰਤ ਵਿਚ ਹਨ ਅਤੇ ਇਸ ਵਾਰ ਉਨ੍ਹਾਂ ਨਾਲ ਸ਼ੋਅ ਵਿਚ ਸਾਊਥ ਦੇ ਸੁਪਰ ਸਟਾਰ ਰਜਨੀਕਾਂਤ ਨਜ਼ਰ ਆਉਣਗੇ। ਡਿਸਕਵਰੀ ਚੈਨਲ ’ਤੇ ਟੈਲੀਕਾਸਟ ਹੋਣ ਵਾਲੇ ਇਸ ਸ਼ੋਅ ਦੀ ਸ਼ੂਟਿੰਗ ਰਜਨੀਕਾਂਤ ਅਤੇ ਗ੍ਰਿਲਸ ਨੇ ਮੰਗਲਵਾਰ ਨੂੰ ਕਰਨਾਟਕ ਦੇ ਬਾਂਦੀਪੁਰ ਟਾਈਗਰ ਰਿਜਰਵ ਵਿਚ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਗ੍ਰਿਲਸ ਦੇ ਪਰੋਗ੍ਰਾਮ ਵਿਚ ਨਜ਼ਰ ਆਏ ਸਨ। ਹੁਣ ਖਬਰ ਆਈ ਹੈ ਕਿ ਸ਼ੂਟਿੰਗ ਦੌਰਾਨ ਰਜਨੀਕਾਂਤ ਨੂੰ ਮਾਮੂਲੀ ਸੱਟਾਂ ਆਈਆਂ ਹਨ।

 ਜਨਵਰੀ ਵਿਚ ਅਕਸ਼ੈ ਵੀ ਕਰ ਸਕਦੇ ਹਨ ਸ਼ੂਟ

ਇਕ ਰਿਪੋਰਟ ਮੁਤਾਬਕ ,‘‘28 ਅਤੇ 30 ਜਨਵਰੀ ਨੂੰ ਹਰ ਦਿਨ ਸਪੈਸ਼ਲ ਗੈਸਟ ਦੇ ਨਾਲ 6-6 ਘੰਟੇ ਸ਼ੂਟ ਦੀ ਆਗਿਆ ਦਿੱਤੀ ਗਈ ਹੈ। ਮੰਗਲਵਾਰ ਨੂੰ ਰਜਨੀਕਾਂਤ ਇੱਥੇ ਸ਼ੂਟਿੰਗ ਕਰਨਗੇ, ਜਦੋਂਕਿ 30 ਜਨਵਰੀ ਨੂੰ ਅਕਸ਼ੈ ਕੁਮਾਰ ਦੇ ਆਉਣ ਦੀ ਉਮੀਦ ਹੈ।

 ਪਿਛਲੇ ਸਾਲ ਟੈਲੀਕਾਸਟ ਹੋਇਆ ਸੀ ਮੋਦੀ ਸਪੈਸ਼ਲ ਐਪੀਸੋਡ

ਨਰਿੰਦਰ ਮੋਦੀ ’ਤੇ ਫਿਲਮਾਇਆ ਗਿਆ ‘ਮੈਨ ਵਰਸੇਸ ਵਾਇਲਡ’ ਐਪੀਸੋਡ ਉਤਰਾਖੰਡ ਦੇ ਜਿਮ ਕਾਰਬੇਟ ਨੈਸ਼ਨਲ ਪਾਰਕ ਵਿਚ ਸ਼ੂਟ ਹੋਇਆ ਸੀ। ਇਹ ਐਪੀਸੋਡ ਪਿਛਲੇ ਸਾਲ 12 ਅਗਸਤ ਨੂੰ ਟੈਲੀਕਾਸਟ ਕੀਤਾ ਗਿਆ ਸੀ। ਇਸ ਐਪੀਸੋਡ ਨੂੰ ਭਾਰਤ ਵਿਚ ਕਾਫੀ ਪਸੰਦ ਕੀਤਾ ਗਿਆ ਸੀ। ਇਸ ਦੌਰਾਨ ਮੋਦੀ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈਆਂ ਸਨ। ਸ਼ੋਅ ਵਿਚ ਪੀ.ਐੱਮ. ਮੋਦੀ  ਦਾ ਇਕ ਵੱਖਰਾ ਹੀ ਅਵਤਾਰ ਦੇਖਣ ਨੂੰ ਮਿਲਿਆ ਸੀ।


Tags: RajinikanthMan Vs WildBear GryllsShootingBandipurInjuries

About The Author

manju bala

manju bala is content editor at Punjab Kesari