FacebookTwitterg+Mail

ਰਜਨੀਕਾਂਤ ਦੀ ਬੇਟੀ ਸੋਂਦਰਯਾ ਨੇ ਦਿੱਤੀ ਤਲਾਕ ਦੀ ਅਰਜ਼ੀ

rajinikanth s daughter soundarya divorce application
24 December, 2016 03:53:36 AM

ਮੁੰਬਈ— ਤਾਮਿਲ ਸੁਪਰਸਟਾਰ ਰਜਨੀਕਾਂਤ ਦੀ ਛੋਟੀ ਬੇਟੀ ਸੋਂਦਰਯਾ ਨੇ ਚੈਨੇ ਫੈਮਿਲੀ ਕੋਰਟ ਵਿਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਹੈ| ਸੋਂਦਰਯਾ ਅਤੇ ਅਸ਼ਵਿਨ ਦਾ ਵਿਆਹ 2010 ਵਿਚ ਹੋਇਆ ਸੀ| ਦੋਹਾਂ ਦਾ ਇਕ ਬੱਚਾ ਵੀ ਹੈ| ਇਸ ਰਿਸ਼ਤੇ ਵਿਚ ਆਈ ਕੁੜੱਤਣ ਤੋਂ ਬਾਅਦ ਰਜਨੀਕਾਂਤ ਨੇ ਵੀ ਇਨ੍ਹਾਂ ਵਿਚਾਲੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਆਖਿਰ ਉਨ੍ਹਾਂ ਨੇ ਵੱਖ ਹੋਣ ਦਾ ਫੈਸਲਾ ਲੈ ਲਿਆ|

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸੋਂਦਰਯਾ ਨੇ ਆਪਣੇ ਤਲਾਕ ਦੀਆਂ ਅਫਵਾਹਾਂ ਨੂੰ ਸੋਸ਼ਲ ਮੀਡੀਆ 'ਤੇ ਕਨਫਰਮ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ| ਸੋਂਦਰਯਾ ਨੇ ਤਲਾਕ ਦੀਆਂ ਖਬਰਾਂ 'ਤੇ ਚੱਲ ਰਹੀਆਂ ਅਫਵਾਹਾਂ ਨੂੰ ਸ਼ਾਂਤ ਕਰਦੇ ਹੋਏ ਇਸ ਮਾਮਲੇ 'ਤੇ ਖੁਦ ਟਵੀਟ ਕਰ ਦਿੱਤਾ ਸੀ| ਉਸ ਨੇ ਟਵਿਟਰ 'ਤੇ ਲਿਖਿਆ ਸੀ ਕਿ ਮੇਰੇ ਤਲਾਕ ਨੂੰ ਲੈ ਕੇ ਚੱਲ ਰਹੀਆਂ ਖਬਰਾਂ ਸਹੀ ਹਨ| ਅਸੀਂ ਸਾਲ ਭਰ ਤੋਂ ਵੱਖ ਰਹਿ ਰਹੇ ਹਾਂ ਅਤੇ ਤਲਾਕ ਦੇ ਮਾਮਲੇ 'ਤੇ ਗੱਲ ਚੱਲ ਰਹੀ ਹੈ|


Tags: ਰਜਨੀਕਾਂਤ ਸੋਂਦਰਯਾ ਤਲਾਕ Rajinikanth soundarya divorce