FacebookTwitterg+Mail

ਪ੍ਰਕਾਸ਼ ਜਾਵਡੇਕਰ ਦਾ ਐਲਾਨ, ਰਜਨੀਕਾਂਤ ਨੂੰ ਵਿਸ਼ੇਸ਼ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ

rajinikanth to be honoured with special icon of golden jubilee award
04 November, 2019 09:08:45 AM

ਮੁੰਬਈ (ਬਿਊਰੋ) : ਸਾਊਥ ਦੇ ਸੁਪਰਸਟਾਰ ਰਜਨੀਕਾਂਤ ਨੂੰ 50ਵੇਂ ਭਾਰਤੀ ਅੰਤਰਾਸ਼ਟਰੀ ਫਿਲਮੋਤਸਵ (ਆਈ. ਐਫ. ਐਫ. ਆਈ) 'ਚ ਵਿਸ਼ੇਸ਼ ਸਵਰਣ ਜਯੰਤੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸ਼ਨੀਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਫੈਸਟੀਵਲ ਦਾ ਪ੍ਰਬੰਧ ਗੋਆ 'ਚ 20 ਤੋਂ 28 ਨਵੰਬਰ ਨੂੰ ਕੀਤਾ ਜਾਵੇਗਾ। ਇਸ ਫੈਸਟੀਵਲ 'ਚ ਦੇਸ਼ ਵਿਦੇਸ਼ ਦੀ ਕਰੀਬ 250 ਫਿਲਮਾਂ ਨੂੰ ਪੇਸ਼ ਕੀਤਾ ਜਾਵੇਗਾ। ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ,“''ਫਿਲਮੋਤਸਵ ਚਲਾਉਣ ਵਾਲੀ ਕਮੇਟੀ ਨੇ ਇਕ ਵਿਸ਼ੇਸ਼ ਆਈਕਨ ਐਵਾਰਡ ਦਾ ਸੁਝਾਅ ਦਿੱਤਾ ਸੀ, ਜੋ ਮਹਾਨ ਐਕਟਰ ਰਜਨੀਕਾਂਤ ਨੂੰ ਦਿੱਤਾ ਜਾਵੇਗਾ। ਇਹ ਆਈ. ਐਫ. ਐਫ. ਆਈ. ਦੌਰਾਨ ਇਕ ਅਹਿਮ ਸੁਹਜ ਹੋਵੇਗਾ। ਦੇਸ਼ ਦੀ ਸਭ ਤੋਂ ਵੱਡੀ ਸਿਨੇ ਹਸਤੀਆਂ 'ਚ ਇਕ ਰਜਨੀਕਾਂਤ ਨੇ ਸਰਕਾਰ ਨੂੰ ਇਸ ਸਨਮਾਨ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਟਵੀਟਰ 'ਤੇ ਲਿਖਿਆ, ''ਭਾਰਤੀ ਅਮਤਰਾਸ਼ਟਰੀ ਫ਼ਿਲਮੋਤਸਵ ਦੀ ਸਵਰਣ ਜਯੰਤੀ ਮੌਕੇ ਮੈਨੂੰ ਇਹ ਐਵਾਰਡ ਦੇਣ ਲਈ ਮੈਂ ਭਾਰਤ ਸਰਕਾਰ ਨੂੰ ਧੰਨਵਾਦ ਕਰਦਾ ਹਾਂ।''

 

ਦੱਸ ਦਈਏ ਕਿ ਪ੍ਰਕਾਸ਼ ਜਾਵਡੇਕਰ ਨੇ ਇਸ ਫੈਸਟੀਵਲ 'ਚ ਪ੍ਰਸਿੱਧ ਫ੍ਰੈਂਚ ਐਕਟਰਸ ਇਜਾਬੇਲ ਹੱਪਰਟ ਨੂੰ ਲਾਈਮਲਾਈਟ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕਰਨ ਦਾ ਵੀ ਐਲਾਨ ਕੀਤਾ ਹੈ। ਮੰਤਰੀ ਨੇ ਕਿਹਾ ਕਿ ਸਮਾਗਮ 'ਚ ਫੇਮਸ 200 ਵਿਦੇਸ਼ੀ ਫਿਲਮਾਂ 'ਚੋਂ 24 ਆਸਕਰ ਦੀ ਦੌੜ 'ਚ ਹਨ। ਇਸ ਦੇ ਨਾਲ ਹੀ ਦਾਦਾ ਸਾਹਿਬ ਫਾਲਕੇ ਐਵਾਰਡ ਲਈ ਚੁਣੇ ਗਏ ਅੇਕਟਰ ਅਮਿਤਾਭ ਬੱਚਨ ਦੀ ਕੁਝ ਫ਼ਿਲਮਾਂ ਵੀ ਆਈ. ਐਫ. ਐਫ. ਆਈ. 'ਚ ਦਿਖਾਇਆਂ ਜਾਣਗੀਆਂ।


Tags: Prakash JavadekarRajinikanthHonouredGoaSpecial IconGolden Jubilee AwardInternational Film Festival Of IndiaBollywood Celebrity

Edited By

Sunita

Sunita is News Editor at Jagbani.