FacebookTwitterg+Mail

ਮਸ਼ਹੂਰ ਨਿਰਮਾਤਾ ਰਾਜਕੁਮਾਰ ਬੜਜਾਤਿਆ ਦਾ ਦਿਹਾਂਤ

rajkumar barjatya passes away
21 February, 2019 04:12:35 PM

ਜਲੰਧਰ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਰਾਜਕੁਮਾਰ ਬੜਜਾਤਿਆ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦਾ ਅਸਲ ਕਾਰਨ ਤਾਂ ਸਾਹਮਣੇ ਨਹੀਂ ਆਇਆ ਪਰ ਉਨ੍ਹਾਂ ਨੇ ਵੀਰਵਾਰ ਸਵੇਰੇ ਮੁੰਬਈ ਦੇ ਸ਼੍ਰੀ. ਐੱਚ. ਐੱਨ. ਰਿਲਾਇੰਸ ਫਾਊਂਡੇਸ਼ਨ ਹਸਪਤਾਲ 'ਚ ਆਖਰੀ ਸਾਹ ਲਏ। ਇਸ ਗੱਲ ਦੀ ਜਾਣਕਾਰੀ ਫਿਲਮ ਆਲੋਚਕ ਅਕਸ਼ੈ ਰਾਠੀ ਨੇ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ,''ਰਾਜਕੁਮਾਰ ਦੇ ਦਿਹਾਂਤ ਦੀ ਖਬਰ ਸੁਣ ਕੇ ਮੈਂ ਹੈਰਾਨ ਹਾਂ। ਰਾਜਬਾਬੂ ਬਹੁਤ ਹੀ ਸ਼ਾਨਦਾਰ ਨਿਰਮਾਤਾ ਸਨ।''

Punjabi Bollywood Tadka
ਉੱਥੇ ਹੀ ਤਰਨ ਆਦਰਸ਼ ਨੇ ਵੀ ਟਵੀਟ ਕਰ ਦੁੱਖ ਜਤਾਇਆ ਹੈ। ਉਨ੍ਹਾਂ ਨੇ ਲਿਖਿਆ,'' ਰਾਜਕੁਮਾਰ ਬੜਜਾਤਿਆ ਦੀ ਮੌਤ ਦੀ ਖਬਰ ਸੁਣ ਕੇ ਮੈਂ ਕਾਫੀ ਹੈਰਾਨ ਤੇ ਦੁਖੀ ਹਾਂ। ਅਸੀਂ ਉਨ੍ਹਾਂ ਨੂੰ ਪਿਆਰ ਨਾਲ ਰਾਜ ਬਾਬੂ ਬੁਲਾਉਂਦੇ ਸੀ। ਉਹ ਬਹੁਤ ਹੀ ਪਿਆਰ ਨਾਲ ਬੋਲਣ ਵਾਲੇ ਵਿਅਕਤੀ ਸਨ।''

Punjabi Bollywood Tadka
ਦੱਸ ਦੇਈਏ ਕਿ ਰਾਜਸ਼੍ਰੀ ਨੇ 'ਹਮ ਆਪ ਕੇ ਹੇ ਕੌਣ', 'ਹਮ ਸਾਥ-ਸਾਥ ਹੈਂ' ਅਤੇ 'ਵਿਵਾਹ' ਵਰਗੀਆਂ ਸ਼ਾਨਦਾਰ ਫਿਲਮਾਂ ਬਣਾਈਆਂ ਹਨ।


Tags: Rajkumar Barjatya Passes Away Bollywood Celebrity News in Punjabi Hum Aapke Hain Koun ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.