FacebookTwitterg+Mail

ਰਾਜਕੁਮਾਰ ਹਿਰਾਨੀ ਨੇ 'ਜੀਕਿਊ ਐਵਾਰਡਸ 2018' 'ਚ ਜਿੱਤਿਆ 'ਡਾਇਰੈਕਟਰ ਆਫ ਦਿ ਈਅਰ' ਦਾ ਖਿਤਾਬ

rajkumar hirani
29 September, 2018 05:01:12 PM

ਮੁੰਬਈ (ਬਿਊਰੋ)— ਹਾਲ ਹੀ 'ਚ ਅਨੁਭਵੀ ਨਿਰਮਾਤਾ ਰਾਜਕੁਮਾਰ ਹਿਰਾਨੀ ਨੂੰ 'ਜੀਕਿਊ ਮੇੱਨ ਆਫ ਦਿ ਈਅਰ ਐਵਾਰਡਸ 2018' 'ਚ 'ਡਾਇਰੈਕਟਰ ਆਫ ਦਿ ਈਅਰ' ਦੇ ਖਿਤਾਬ ਨਾਲ ਸਨਮਾਨਿਆ ਕੀਤਾ ਗਿਆ। ਇਸ ਪੁਰਸਕਾਰ ਸਮਾਗਮ ਨੂੰ ਵੀਰਵਾਰ ਦੀ ਰਾਤ ਮੁੰਬਈ ਦੇ ਉੱਪ ਨਗਤੀ 'ਚ ਆਯੋਜਿਤ ਕੀਤਾ ਗਿਆ ਸੀ, ਜਿੱਥੇ 2018 ਦੀ ਹਿੱਟ ਫਿਲਮ 'ਸੰਜੂ' ਦੇ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨੂੰ ਫਿਲਮ 'ਚ ਉਨ੍ਹਾਂ ਦੇ ਸ਼ਾਨਦਾਰ ਨਿਰਦੇਸ਼ਨ ਲਈ ਸਨਮਾਨਿਤ ਕੀਤਾ ਗਿਆ। ਰਾਜਕੁਮਾਰ ਹਿਰਾਨੀ ਨੇ ਉਸ ਉਪਲੱਬਧੀ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ, ''ਇਸ ਪੁਰਸਕਾਰ ਨੂੰ ਲੈ ਕੇ ਮੈਂ ਬਿਲਕੁੱਲ ਨਿਮਰ ਅਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਕਿਉਂਕਿ 'ਸੰਜੂ' ਸੱਚੀ 'ਚ ਇਕ ਮਹਾਨ ਪਿਤਾ ਅਤੇ ਇਕ ਮਹਾਨ ਦੋਸਤ ਦੀ ਫਿਲਮ ਸੀ।

Punjabi Bollywood Tadka

ਜਿਵੇਂ ਕਿ ਉਹ ਕਹਿੰਦੇ ਹਨ ਕਿ ਪਿਤਾ ਬਣਨਾ ਸੌਖਾ ਹੈ ਪਰ ਇਕ ਚੰਗਾ ਪਿਤਾ ਬਣਨਾ ਬਹੁਤ ਮੁਸ਼ਕਿਲ ਹੈ। ਇਸ ਲਈ ਇਹ ਐਵਾਰਡ ਮੈਂ ਦੁਨੀਆ ਦੇ ਸਾਰੇ ਮਹਾਨ ਪਿਤਾ ਤੇ ਸਾਰੇ ਮਹਾਨ ਮਿੱਤਰਾਂ ਨੂੰ ਸਮਰਪਿਤ ਕਰਦਾ ਹਾਂ।'' ਫਿਲਮ ਨਿਰਮਾਤਾ ਆਪਣੀ ਪਿਛਲੀ ਫਿਲਮ 'ਸੰਜੂ' ਲਈ ਸ਼ਾਨਦਾਰ ਰੀਵਿਊਜ਼ ਹਾਸਿਲ ਕਰ ਚੁੱਕੇ ਹਨ।


Tags: GQ Men of the Year Awards 2018Rajkumar HiraniDirector Of The YearSanju

Edited By

Chanda Verma

Chanda Verma is News Editor at Jagbani.