FacebookTwitterg+Mail

ਕੀ ਸਕ੍ਰੀਨ 'ਤੇ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਦਿਸਣਗੇ ਇਕੱਠੇ?

rajkumar hirani next with shah rukh khan salman khan in mind
09 May, 2020 04:28:29 PM

ਮੁੰਬਈ (ਬਿਊਰੋ) — ਸੁਪਰਸਟਾਰ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਬਾਲੀਵੁੱਡ ਦੇ ਦੋ ਵੱਡੇ ਨਾਂ ਹਨ। ਇਨ੍ਹਾਂ ਦੋਵਾਂ ਦੀ ਆਨ-ਸਕ੍ਰੀਨ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ।ਪਰ ਦੋਵਾਂ ਨੇ ਪਿਛਲੇ ਕਈ ਸਾਲਾਂ ਤੋਂ ਕਦੇ ਇਕੱਠੇ ਕੰਮ ਨਹੀਂ ਕੀਤਾ। ਹਾਲ ਹੀ ਵਿਚ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨੇ ਸ਼ਾਹਰੁਖ ਖਾਨ ਨਾਲ ਇਕ ਫਿਲਮ ਬਾਰੇ ਗੱਲ ਕੀਤੀ ਸੀ। ਇਹ ਫਿਲਮ ਦੋ ਨਾਇਕਾਂ ਦੀ ਕਹਾਣੀ 'ਤੇ ਅਧਾਰਤ ਹੈ। ਜਾਣਕਾਰੀ ਅਨੁਸਾਰ ਸ਼ਾਹਰੁਖ ਖਾਨ ਨੇ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਹਾਲਾਂਕਿ, ਇਹ ਕਿਹਾ ਜਾ ਰਿਹਾ ਹੈ ਕਿ ਰਾਜਕੁਮਾਰ ਹਿਰਾਨੀ ਨੇ ਸ਼ਾਹਰੁਖ ਖਾਨ ਨਾਲ ਇਕ ਹੋਰ ਫਿਲਮ ਲਈ ਗੱਲਬਾਤ ਕੀਤੀ ਹੈ। ਜੇਕਰ ਖਬਰਾਂ ਦੀ ਮੰਨੀਏ ਤਾਂ ਰਾਜਕੁਮਾਰ ਹਿਰਾਨੀ ਦੇ ਮਨ ਵਿਚ ਦੋ ਨਾਇਕਾਂ ਦੀ ਕਹਾਣੀ ਵਾਲੀ ਇਕ ਫਿਲਮ ਹੈ।

ਇਸ ਫਿਲਮ ਵਿਚ ਉਹ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਨੂੰ ਕਾਸਟ ਕਰਨਾ ਚਾਹੁੰਦੇ ਹਨ। ਹਾਲਾਂਕਿ, ਜਦ ਉਹ ਸ਼ਾਹਰੁਖ ਖਾਨ ਨੂੰ ਮਿਲੇ ਤਾਂ ਉਨ੍ਹਾਂ ਕਿਹਾ ਕਿ ਉਹ ਇਕ ਸੋਲੋ ਸਟਾਰਰ ਫਿਲਮ ਕਰਨਾ ਚਾਹੁੰਦੇ ਹਨ। ਰਾਜਕੁਮਾਰ ਹਿਰਾਨੀ ਸ਼ਾਹਰੁਖ ਖਾਨ ਦੀ ਇਹ ਗੱਲ ਸੁਣ ਕੇ ਵਾਪਸ ਪਰਤ ਆਏ। ਹਾਲਾਂਕਿ, ਉਨ੍ਹਾਂ ਦੇ ਪ੍ਰਸ਼ੰਸਕ ਉਤਸੁਕਤਾ ਨਾਲ ਉਨ੍ਹਾਂ ਦੋਵਾਂ ਨੂੰ ਵੱਡੇ ਪਰਦੇ 'ਤੇ ਦੇਖਣ ਦਾ ਇੰਤਜ਼ਾਰ ਕਰ ਰਹੇ ਹਨ।

ਇਸ ਤੋਂ ਪਹਿਲਾਂ ਪ੍ਰਸ਼ੰਸਕਾਂ ਦਾ ਉਤਸ਼ਾਹ ਉਦੋਂ ਹੋਰ ਵਧ ਗਿਆ ਸੀ ਜਦੋਂ ਸੰਜੇ ਲੀਲਾ ਭੰਸਾਲੀ ਆਪਣੀ ਅਗਲੀ ਫਿਲਮ ਵਿਚ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਨੂੰ ਮੁੱਖ ਭੂਮਿਕਾ ਵਿਚ ਲੈਣ ਜਾ ਰਹੇ ਸਨ ਪਰ ਇਹ ਪ੍ਰੋਜੈਕਟ ਸਫਲ ਨਹੀਂ ਹੋ ਸਕਿਆ। ਫਿਲਮ 'ਜ਼ੀਰੋ' ਬੁਰੀ ਤਰ੍ਹਾਂ ਫਲਾਪ ਹੋਣ ਤੋਂ ਬਾਅਦ ਸ਼ਾਹਰੁਖ ਖਾਨ ਕਿਸੇ ਵੀ ਫਿਲਮ ਵਿਚ ਨਜ਼ਰ ਨਹੀਂ ਆਏ ਹਨ। ਉਹ ਹੁਣ ਚੰਗੀ ਸਕ੍ਰਿਪਟ ਅਤੇ ਡਾਇਰੈਕਟ ਨਾਲ ਕੰਮ ਕਰਨਾ ਚਾਹੁੰਦੇ ਹਨ।


Tags: Rajkumar HiraniNext Upcoming MovieShah Rukh KhanSalman KhanBollywood Celebrity

About The Author

sunita

sunita is content editor at Punjab Kesari