ਮੁੰਬਈ (ਬਿਊਰੋ)— ਬਾਲੀਵੁੱਡ ਹੀ ਨਹੀਂ ਇਸ ਸਮੇਂ ਸਾਰੀ ਦੁਨੀਆ ਨਵੇਂ ਸਾਲ ਦੇ ਸੁਆਗਤ ਦੀ ਤਿਆਰੀ 'ਚ ਹੈ। ਬਾਲੀਵੁੱਡ ਸਿਤਾਰੇ ਵੀ ਆਪਣੇ ਖਾਸ ਦੋਸਤਾਂ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਨਿਕਲ ਗਏ ਹਨ। ਇਨ੍ਹੀਂ ਦਿਨੀਂ ਰਾਜਕੁਮਾਰ ਰਾਵ ਵੀ ਆਪਣੀ ਕਥਿਤ ਗਰਲਫਰੈਂਡ ਪਤਰਲੇਖਾ ਨਾਲ ਛੁੱਟੀਆਂ ਮਨਾ ਰਹੇ ਹਨ।
ਦੋਵੇਂ ਹੀ ਸਿਤਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਤਸਵੀਰਾਂ ਤੇ ਵੀਡੀਓਜ਼ ਵੀ ਸ਼ੇਅਰ ਕਰ ਰਹੇ ਹਨ।
ਇਹ ਦੋਵੇਂ ਕਿਸੇ ਕਾਮਨ ਫਰੈਂਡ ਦੇ ਵਿਆਹ 'ਚ ਸ਼ਾਮਲ ਹੋਣ ਲਈ ਥਾਈਲੈਂਡ ਗਏ ਸਨ ਤੇ ਹੁਣ ਉਥੇ ਨਵਾਂ ਸਾਲ ਮਨਾ ਕੇ ਹੀ ਵਾਪਸ ਆਉਣਗੇ।
ਰਾਜਕੁਮਾਰ ਰਾਵ ਨੇ ਇਕ ਵੀਡੀਓ ਪੋਸਟ ਕੀਤੀ, ਜਿਸ 'ਚ ਉਹ 'ਚੁੰਮਾ ਚੁੰਮਾ' ਗੀਤ 'ਤੇ ਗਰਲਫਰੈਂਡ ਪਤਰਲੇਖਾ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ।