FacebookTwitterg+Mail

ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਰਾਜਕੁਮਾਰ ਸੰਤੋਸ਼ੀ ICU 'ਚ ਭਰਤੀ

rajkumar santoshi
01 March, 2018 12:21:21 PM

ਮੁੰਬਈ(ਬਿਊਰੋ)— ਫਿਲਮ ਡਾਇਰੈਕਟਰ ਰਾਜਕੁਮਾਰ ਸੰਤੋਖੀ ਦੀ ਸਿਹਤ ਖਰਾਬ ਹੋ ਗਈ ਹੈ। ਸਿਹਤ ਖਰਾਬ ਹੋਣ 'ਤੇ ਉਨ੍ਹਾਂ ਨੂੰ ਮੁੰਬਈ ਦੇ ਨਾਨਾਵਟੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਕੁਮਾਰ ਸੰਤੋਖੀ ਨੂੰ ਅਚਾਨਕ ਛਾਤੀ 'ਚ ਦਰਦ ਦੀ ਸ਼ਿਕਾਇਤ ਹੋਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।

ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਫਿਲਹਾਲ ਆਈ. ਸੀ. ਯੂ. 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਵਿਵੇਕ ਮੇਹਾਨ ਰਾਜਕੁਮਾਰ ਸੰਤੋਸ਼ੀ ਦਾ ਇਲਾਜ ਕਰ ਰਹੇ ਹਨ। ਰਾਜਕੁਮਾਰ ਸੰਤੋਖੀ ਨੇ ਬਾਲੀਵੁੱਡ ਵਿਚ ਆਪਣੇ ਕਰਿਅਰ ਦੀ ਸ਼ੁਰੁਆਤ ਸਾਲ 1982 ਵਿਚ ਆਈ ਫਿਲਮ 'ਅਧਰ ਸਤਏ' ਤੋਂ ਕੀਤੀ ਸੀ। ਇਸ ਫਿਲਮ 'ਚ ਉਨ੍ਹਾਂ ਨੇ ਨਿਰਦੇਸ਼ਕ ਗੋਵਿੰਦ ਨਿਹਲਾਨੀ ਨੂੰ ਅਸਿਸਟ ਕੀਤਾ ਸੀ।

Punjabi Bollywood Tadka


Tags: Rajkumar SantoshiArdh SatyaVijetaGhayalBarsaat

Edited By

Manju

Manju is News Editor at Jagbani.