ਨਵੀਂ ਦਿੱਲੀ(ਬਿਊਰੋ)— ਪਿਛਲੇ ਸਾਲ 'ਨਿਊਟਨ' ਤੇ 'ਬਰੇਲੀ ਕੀ ਬਰਫੀ' ਵਰਗੀਆਂ ਫਿਲਮਾਂ ਨਾਲ ਸੁਰਖੀਆਂ ਬਟੋਰ ਚੁੱਕੇ ਰਾਜਕੁਮਾਰ ਰਾਓ ਦੀ ਸਟਾਰਰ ਫਿਲਮ 'ਓਮੇਟਰੋ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ 'ਚ ਰਾਜਕੁਮਾਰ ਅੱਤਵਾਦੀ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਕ ਦਿਨ ਪਹਿਲਾਂ ਹੀ ਇਸ ਫਿਲਮ ਦਾ ਪਹਿਲਾਂ ਪੋਸਟਰ ਰਿਲੀਜ਼ ਕੀਤਾ ਗਿਆ ਸੀ, ਜਿਸ 'ਚ ਅੱਤਵਾਦੀ ਬਣੇ ਰਾਜਕੁਮਾਰ ਰਾਵ ਨਮਾਜ ਅਦਾ ਕਰਦੇ ਨਜ਼ਰ ਆ ਰਹੇ ਸਨ ਪਰ ਟਰੇਲਰ 'ਚ ਰਾਜਕੁਮਾਰ ਆਪਣੇ ਕਿਰਦਾਰ 'ਚ ਕਾਫੀ ਦਮਦਾਰ ਨਜ਼ਰ ਆ ਰਹੇ ਹਨ।
ਨਵੇਂ ਟਰੇਲਰ 'ਚ ਰਾਜਕੁਮਾਰ ਰਾਓ ਅੱਤਵਾਦੀਆਂ ਦੀ ਟਰੇਨਿੰਗ ਲੈਂਦੇ ਨਜ਼ਰ ਆ ਰਹੇ ਹਨ। ਰਾਜਕੁਮਾਰ ਨੇ ਆਪਣੀ ਭਾਸ਼ਾ ਤੋਂ ਲੈ ਕੇ ਆਪਣੇ ਲੁੱਕ ਤੱਕ ਹਰੇਕ ਚੀਜ 'ਤੇ ਕਾਫੀ ਕੰਮ ਕੀਤਾ ਹੈ। ਦੱਸ ਦੇਈਏ ਕਿ ਇਸ ਫਿਲਮ ਦੀ ਕਹਾਣੀ ਅੱਤਵਾਦੀ ਅਹਿਮਦ ਓਮਰ ਸਈਦ ਸ਼ੇਖ 'ਤੇ ਆਧਾਰਿਤ ਹੈ। ਸਈਦ ਨੇ ਸਾਲ 2002 'ਚ ਵਾਲ ਸਟ੍ਰੀਟ ਜਰਨਲ ਦੇ ਪੱਤਰਕਾਰ ਡੈਨੀਅਲ ਪਰਲ ਨੂੰ ਪਾਕਿਸਤਾਨ 'ਚ ਕਿਡਨੈਪ (ਅਗਵਾ) ਕਰਵਾਇਆ ਸੀ ਤੇ ਬਾਅਦ 'ਚ ਉਸ ਦਾ ਕਾਤਲ ਕਰਵਾ ਦਿੱਤਾ ਸੀ। ਵਿਦੇਸ਼ੀ ਪੱਤਰਕਾਰ ਦੇ ਕਤਲ ਕਰਨ ਦੇ ਦੋਸ਼ 'ਚ ਓਮਰ ਨੂੰ ਮੌਤ ਦੀ ਸਜਾ ਸੁਣਾਈ ਗਈ ਪਰ ਕਦੇ ਫਾਂਸੀ ਨਾ ਦਿੱਤੀ ਜਾ ਸਕੀ।