FacebookTwitterg+Mail

ਰਾਜਕੁਮਾਰ-ਸ਼ਰਧਾ ਸਟਾਰਰ ਫਿਲਮ 'ਸਤ੍ਰੀ' ਦਾ ਟਰੇਲਰ ਰਿਲੀਜ਼ (ਵੀਡੀਓ)

rajkummar rao
28 July, 2018 02:04:21 PM

ਮੁੰਬਈ (ਬਿਊਰੋ)— ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਦੀ ਫਿਲਮ 'ਸਤ੍ਰੀ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਹ ਇਕ ਹਾਰਰ ਕਾਮੇਡੀ ਫਿਲਮ ਹੈ ਪਰ ਇਸ 'ਚ ਤੁਹਾਨੂੰ ਹਾਰਰ ਤੋਂ ਜ਼ਿਆਦਾ ਕਾਮੇਡੀ ਦੇਖਣ ਨੂੰ ਮਿਲੇਗੀ। ਫਿਲਮ ਦੀ ਕਹਾਣੀ ਇਕ ਭੂਤ 'ਤੇ ਆਧਾਰਿਤ ਹੈ। ਫਿਲਮ ਦਾ ਟਰੇਲਰ ਇੰਨਾ ਦਿਲਚਸਪ ਹੈ ਕਿ ਤੁਹਾਨੂੰ ਡਰ ਦਾ ਅਹਿਸਾਸ ਤਾਂ ਜ਼ਰੂਰ ਹੋਵੇਗਾ ਪਰ ਮਜ਼ਾ ਬਹੁਤ ਆਵੇਗਾ। ਟਰੇਲਰ 'ਚ ਦਿਖਾਇਆ ਗਿਆ ਹੈ ਕਿ ਰਾਜਕੁਮਾਰ ਰਾਓ, ਸ਼ਰਧਾ ਕਪੂਰ ਨੂੰ ਪਿਆਰ ਕਰਦਾ ਹੈ। ਇਸ ਦੌਰਾਨ ਸ਼ਰਧਾ ਪਿੰਡ 'ਚ ਹਰ ਸਾਲ ਪੂਜਾ ਦੇ ਮੌਕੇ ਆਉਂਦੀ ਹੈ, ਜਿਸ ਨਾਲ ਉਹ ਸ਼ੱਕ ਦੇ ਘੇਰੇ 'ਚ ਆ ਜਾਂਦੀ ਹੈ। ਉਸ 'ਸਤ੍ਰੀ' ਦੇ ਬਾਰੇ 'ਚ ਪੰਕਜ ਤ੍ਰਿਪਾਠੀ ਸਭ ਨੂੰ ਦੱਸਦੇ ਹਨ।

ਦੱਸਣਯੋਗ ਹੈ ਕਿ ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਦੀ ਇਹ ਫਿਲਮ 31 ਅਗਸਤ, 2018 ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਮੈਡਾਕ ਫਿਲਮਜ਼ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ ਅਤੇ ਇਸ ਦੇ ਪ੍ਰੋਡਿਊਸਰ ਹਨ ਦਿਨੇਸ਼ ਜੈਨ, ਜਦਕਿ ਅਮਰ ਕੌਸ਼ਿਕ ਵਲੋਂ ਫਿਲਮ ਦਾ ਨਿਰਦੇਸ਼ਨ ਕੀਤਾ ਹੈ।


Tags: Rajkummar Rao Shraddha Kapoor Stree Trailer Amar Kaushik Bollywood Actor

Edited By

Kapil Kumar

Kapil Kumar is News Editor at Jagbani.