FacebookTwitterg+Mail

B'Day : ਰਾਜਕੁਮਾਰ 'ਚ ਅਜਿਹਾ ਸੀ ਅਭਿਨੈ ਦਾ ਜਨੂੰਨ, ਸਾਈਕਲ 'ਤੇ ਆਉਂਦੇ ਸਨ ਗੁਰੂਗ੍ਰਾਮ ਤੋਂ ਦਿੱਲੀ

rajkummar rao
31 August, 2018 02:27:52 PM

ਮੁੰਬਈ (ਬਿਊਰੋ)— ਆਪਣੇ ਦਮਦਾਰ ਅਭਿਨੈ ਨਾਲ ਸਭ ਨੂੰ ਦੀਵਾਨਾ ਬਣਾਉਣ ਵਾਲੇ ਅਭਿਨੇਤਾ ਰਾਜਕੁਮਾਰ ਰਾਓ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਰਾਜਕੁਮਾਰ ਰਾਓ ਦੀ ਗਿਣਤੀ ਉਨ੍ਹਾਂ ਖਾਸ ਅਭਿਨੇਤਾਵਾਂ 'ਚ ਹੁੰਦੀ ਹੈ ਜੋ ਆਪਣਾ ਕਿਰਦਾਰ ਬਾਖੂਬੀ ਨਿਭਾਉਣਾ ਜਾਣਦੇ ਹਨ। ਰਾਜਕੁਮਾਰ ਰਾਓ ਨੇ ਸਾਲ 2010 'ਚ ਫਿਲਮ 'ਲਵ ਸੈਕਸ ਔਰ ਧੋਖਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਖਾਸ ਗੱਲਾਂ ਸ਼ੇਅਰ ਕਰਨ ਜਾ ਰਹੇ ਹਾਂ।

Punjabi Bollywood Tadka
ਰਾਜਕੁਮਾਰ ਰਾਓ ਨੇ ਆਪਣੀ ਸਕੂਲ ਦੀ ਪੜ੍ਹਾਈ ਗੁਰੂਗ੍ਰਾਮ ਦੇ ਬਲੂ ਬੇਲਸ ਮਾਡਰਨ ਸਕੂਲ ਤੋਂ ਕੀਤੀ। ਸਕੂਲਿੰਗ ਦੌਰਾਨ 10ਵੀ ਕਲਾਸ ਤੋਂ ਹੀ ਰਾਜਕੁਮਾਰ ਦੀ ਦਿਲਚਸਪੀ ਅਭਿਨੈ 'ਚ ਕਾਫੀ ਜ਼ਿਆਦਾ ਸੀ। 2008 'ਚ ਰਾਜਕੁਮਾਰ ਰਾਓ ਨੇ ਪੁਣੇ ਦੇ FTII ਤੋਂ ਅਭਿਨੈ 'ਚ ਗ੍ਰੈਜ਼ੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ 'ਚ ਥਿਏਟਰ ਕਰਨ ਦੀ ਦੀਵਾਨਗੀ ਇਸ ਕਦਰ ਸੀ ਕਿ ਉਹ ਸਾਈਕਲ 'ਤੇ ਗੁਰੂਗ੍ਰਾਮ ਤੋਂ ਦਿੱਲੀ ਜਾਂਦੇ ਸਨ। ਸ਼ੁਰੂਆਤ 'ਚ ਰਾਜਕੁਮਾਰ ਰਾਓ ਨੂੰ ਸਫਲਤਾ ਨਹੀਂ ਮਿਲੀ ਤਾਂ ਉਨ੍ਹਾਂ ਮਾਂ ਦੇ ਕਹਿਣ 'ਤੇ ਆਪਣੇ ਨਾਂ ਦੇ ਅੱਖਰ ਬਦਲ ਦਿੱਤੇ ਸਨ। ਦਰਸਅਲ, ਉਹ Rajkumar rao ਤੋਂ  Rajkummar rao ਲਿਖਣ ਲੱਗੇ ਸਨ। ਇਸ 'ਤੇ ਰਾਜਕੁਮਾਰ ਰਾਓ ਦਾ ਕਹਿਣਾ ਸੀ ਕਿ ਨਿਯੂਮਰੋਲੋਜਿਸਟ ਨੇ ਅਜਿਹਾ ਕਰਨ ਦੀ ਸਲਾਹ ਦਿੱਤੀ ਸੀ।

Punjabi Bollywood Tadka
ਰਾਜਕੁਮਾਰ ਰਾਓ ਨੇ 8 ਸਾਲ ਦੇ ਫਿਲਮ ਕਰੀਅਰ 'ਚ ਕਈ ਜ਼ਬਰਦਸਤ ਕਿਰਦਾਰ ਨਿਭਾਏ। 'ਰਾਗਿਨੀ ਐੱਮ. ਐੱਮ. ਐੱਸ.',  'ਸ਼ੈਤਾਨ', 'ਗੈਂਗਸ ਆਫ ਵਾਸੇਪੁਰ 2', 'ਤਲਾਸ਼', 'ਸਿਟੀ ਲਾਈਟ', 'ਹਮਾਰੀ ਅਧੂਰੀ ਕਹਾਣੀ', 'ਨਿਊਟਨ', 'ਰਾਬਤਾ', 'ਸ਼ਾਦੀ ਮੇਂ ਜ਼ਰੂਰ ਆਨਾ', 'ਬਰੇਲੀ ਕੀ ਬਰਫੀ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਰਾਜਕੁਮਾਰ ਨੇ ਮੁੰਬਈ ਆ ਕੇ ਫਿਲਮ ਨਿਰਦੇਸ਼ਕ ਦਿਬਾਕਰ ਬੇਨਰਜੀ ਨਾਲ ਮੁਲਾਕਾਤ ਕੀਤੀ ਅਤੇ ਇਸ ਤੋਂ ਬਾਅਦ ਦਿਬਾਕਰ ਬੈਨਰਜੀ ਨੇ ਆਪਣੀ ਫਿਲਮ 'ਲਵ ਸੈਕਸ ਔਰ ਧੋਖਾ' 'ਚ ਉਨ੍ਹਾਂ ਨੂੰ ਅਹਿਮ ਕਿਰਦਾਰ ਦਿੱਤਾ। ਰਾਜਕੁਮਾਰ ਰਾਓ ਨੂੰ 2013 'ਚ 'ਕਾਯ ਪੋ ਚੇ' ਲਈ ਸਰਬੋਤਮ ਕਲਾਕਾਰ ਲਈ ਫਿਲਮਫੇਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

Punjabi Bollywood TadkaPunjabi Bollywood Tadka


Tags: Rajkummar Rao Birthday Gurugram Theatre Bareilly Ki Barfi Bollywood Actor

Edited By

Kapil Kumar

Kapil Kumar is News Editor at Jagbani.