ਮੁੰਬਈ (ਬਿਊਰੋ)— ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਸਟਾਰਰ ਫਿਲਮ 'ਸਤ੍ਰੀ' ਨੂੰ ਪ੍ਰਸ਼ੰਸਕਾਂ ਵਲੋਂ ਸਿਨੇਮਾਘਰਾਂ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਨੇ ਬਾਕਸ ਆਫਿਸ 'ਤੇ ਵੀਕੈਂਡ 'ਚ 31 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।
ਫਿਲਮ ਨੂੰ ਮਿਲੀ ਸ਼ਾਨਦਾਰ ਸਫਲਤਾ 'ਤੇ 'ਸਤ੍ਰੀ' ਦੀ ਪੂਰੀ ਟੀਮ ਵਲੋਂ ਜਸ਼ਨ ਮਨਾਇਆ ਗਿਆ। ਮੁੰਬਈ ਦੇ ਇਕ ਰੈਸਟੋਰੈਂਟ 'ਚ ਰੱਖੀ ਗਈ ਸਕਸੈੱਸ ਪਾਰਟੀ 'ਚ ਸ਼ਰਧਾ ਕਪੂਰ ਆਪਣੇ ਸਹਿ-ਕਲਾਕਾਰ ਰਾਜਕੁਮਾਰ ਰਾਓ ਨਾਲ ਪਹੁੰਚੇ।
ਜਾਣਕਾਰੀ ਮੁਤਾਬਕ ਫਿਲਮ ਦੇ ਸੀਕਵਲ ਬਣਨ ਦੀ ਯੋਜਨਾ ਬਣ ਰਹੀ ਹੈ। ਘੱਟ ਬਜਟ 'ਚ ਬਣੀ ਇਸ ਫਿਲਮ ਦੇ ਕਾਮੇਡੀ ਹਾਰਰ ਕੰਟੈਂਟ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।