FacebookTwitterg+Mail

ਅਨੁਰਾਗ ਬਾਸੂ ਦੀ ਇਸ ਫਿਲਮ 'ਚ ਰਾਜਕੁਮਾਰ ਰਾਓ ਤੇ ਫਾਤਿਮਾ ਆਉਣਗੇ ਨਜ਼ਰ

rajkummar rao and fatima sana shaikh
19 January, 2019 04:56:08 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਰਾਜਕੁਮਾਰ ਰਾਓ ਜੋ ਕਿ ਸੋਨਮ ਕਪੂਰ ਨਾਲ ਆਉਣ ਵਾਲੀ ਫਿਲਮ 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਨੂੰ ਲੈ ਕੇ ਖੂਬ ਚਰਚਾ 'ਚ ਛਾਏ ਹੋਏ ਹਨ। ਜੀ ਹਾਂ, ਰਾਜਕੁਮਾਰ ਰਾਓ ਡਾਇਰੈਕਟਰ ਅਨੁਰਾਗ ਬਾਸੂ ਦੇ ਅਗਲੇ ਪ੍ਰੋਜੈਕਟਸ 'ਚ ਨਜ਼ਰ ਆਉਣਗੇ। ਇਸ ਦੀ ਜਾਣਕਾਰੀ ਰਾਜਕੁਮਾਰ ਰਾਓ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਦਿੱਤੀ ਹੈ। ਰਾਜਕੁਮਾਰ ਰਾਓ ਨੇ ਕੈਪਸ਼ਨ 'ਚ ਲਿਖਿਆ ਹੈ, ''ਬਹੁਤ ਜਲਦ ਤੁਹਾਡੇ ਸਾਰਿਆਂ ਸਾਹਮਣੇ ਆਵਾਂਗੇ। ਉਦੋਂ ਤੱਕ ਲਈ ਇਕ ਝਲਕ' ਅਤੇ ਨਾਲ ਹੀ ਅਨੁਰਾਗ ਬਾਸੂ ਤੇ ਫਾਤਿਮਾ ਸਨਾ ਸ਼ੇਖ ਨੂੰ ਟੈਗ ਕੀਤਾ ਹੈ। ਇਸ ਤਸੀਵਰ 'ਚ ਉਨ੍ਹਾਂ ਨਾਲ 'ਦੰਗਲ' ਗਰਲ ਫਾਤਿਮਾ ਸਨਾ ਸ਼ੇਖ ਨਜ਼ਰ ਆ ਰਹੀ ਹੈ। ਤਸਵੀਰ 'ਚ ਫਾਤਿਮਾ ਸਨਾ ਸ਼ੇਖ ਨੇ ਸਾੜ੍ਹੀ ਪਾਈ ਹੋਈ ਹੈ ਤੇ ਰਾਜਕੁਮਾਰ ਰਾਓ ਉਨ੍ਹਾਂ ਵੱਲ ਇਕ ਟੁੱਕ ਦੇਖ ਰਹੇ ਹਨ। ਦੋਵਾਂ ਦੀ ਲੁੱਕ 80 ਦੇ ਦਹਾਕੇ ਦੀ ਲੱਗ ਰਹੀ ਹੈ। ਪਹਿਲੀ ਵਾਰ ਰਾਜਕੁਮਾਰ ਰਾਓ ਤੇ ਫਾਤਿਮਾ ਸਨਾ ਸ਼ੇਖ ਇੱਕਠੇ ਕੰਮ ਕਰਦੇ ਨਜ਼ਰ ਆਉਣਗੇ।


ਦੱਸ ਦਈਏ ਕਿ ਫਾਤਿਮਾ ਸਨਾ ਸ਼ੇਖ ਨੇ ਵੀ ਆਪਣੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਕੇ ਲਿਖਿਆ ਹੈ ਕਿ, ''ਪਿਆਰ ਨਾਲ ਬੁਲਾਵੇਗਾ ਤਾਂ ਪਲਟ ਵੀ ਜਾਵਾਂਗੀ। ਬਹੁਤ ਛੇਤੀ ਅਨੁਰਾਗ ਬਾਸੂ ਦੇ ਅਗਲੇ ਪ੍ਰੋਜੈਕਟਸ 'ਚ।'' ਮੰਨਿਆ ਜਾ ਰਿਹਾ ਹੈ ਕਿ ਇਹ ਫਿਲਮ ਅਨੁਰਾਗ ਬਾਸੂ ਦੀ ਸਾਲ 2007 ਚ ਆਈ ਫਿਲਮ 'ਲਾਈਫ ਇਨ ਏ ਮੈਟਰੋ' ਦਾ ਸੀਕਵਲ ਹੋ ਸਕਦੀ ਹੈ। ਰਾਜਕੁਮਾਰ ਰਾਓ ਜਿਨ੍ਹਾਂ ਕੋਲ ਤਿੰਨ ਹੋਰ ਪ੍ਰੋਜੈਕਟਸ ਨੇ 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ', 'ਮੈਂਟਲ ਹੈ ਕਯਾ' ਤੇ 'ਮੇਡ ਇਨ ਚਾਇਨਾ' ਲੀਡ ਰੋਲ 'ਚ ਨਜ਼ਰ ਆਉਣਗੇ।

 


Tags: Rajkummar Rao Fatima Sana Shaikh Anurag Basu Bhopal Abhishek Bachchan Aditya Roy Kapur Pankaj Tripathi

Edited By

Sunita

Sunita is News Editor at Jagbani.