FacebookTwitterg+Mail

ਧਾਰਮਿਕ ਸਿੰਗਲ ਟਰੈਕ 'ਪੰਥ ਖਾਲਸਾ' ਨਾਲ ਰਜਨੀ ਜੈਨ ਆਰੀਆ ਚਰਚਾ 'ਚ (ਵੀਡੀਓ)

rajni jain aarya
10 May, 2019 10:02:27 AM

ਜਲੰਧਰ (ਬਿਊਰੋ) — ਧਾਰਮਿਕ ਸਿੰਗਲ ਟਰੈਕ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਗਾਇਕਾ ਰਜਨੀ ਜੈਨ ਆਰੀਆ ਦਾ ਨਵਾਂ ਧਾਰਮਿਕ ਸਿੰਗਲ ਟਰੈਕ 'ਪੰਥ ਖਾਲਸਾ' ਕੁਝ ਦਿਨ ਪਹਿਲਾ ਹੀ ਰਿਲੀਜ਼ ਹੋਇਆ ਸੀ। ਰਜਨੀ ਜੈਨ ਆਰੀਆ ਦੇ ਧਾਰਮਿਕ ਸਿੰਗਲ ਟਰੈਕ 'ਪੰਥ ਖਾਲਸਾ' ਦੀ ਵੀਡੀਓ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

  ਧਾਰਮਿਕ ਸਿੰਗਲ ਟਰੈਕ ਪੰਥ ਖਾਲਸਾ ਦੀ ਵੀਡੀਓ —


ਜਾਣਕਾਰੀ ਦਿੰਦਿਆਂ ਰਜਨੀ ਜੈਨ ਆਰੀਆ ਨੇ ਦੱਸਿਆ ਕਿ ਧਾਰਮਿਕ ਸਿੰਗਲ ਟਰੈਕ 'ਪੰਥ ਖਾਲਸਾ' ਨੂੰ ਟੀ ਸੀਰੀਜ ਵਲੋਂ ਰਿਲੀਜ਼ ਕੀਤਾ ਗਿਆ ਹੈ। 'ਪੰਥ ਖਾਲਸਾ' ਦਾ ਮਿਊਜ਼ਿਕ ਏ ਲੀਟ ਵਲੋਂ ਤਿਆਰ ਕੀਤਾ ਗਿਆ ਹੈ। ਗਾਇਕਾ ਰਜਨੀ ਜੈਨ ਆਰੀਆ ਦੇ ਧਾਰਮਿਕ ਸਿੰਗਲ ਟਰੈਕ 'ਪੰਥ ਖਾਲਸਾ' ਨੂੰ ਗਿੱਲ ਫੱਤੂ ਤਲਵੰਡੀ ਨੇ ਕਲਮਬੱਧ ਕੀਤਾ ਹੈ। ਇਸ ਧਾਰਮਿਕ ਸਿੰਗਲ ਟਰੈਕ ਦਾ ਵੀਡੀਓ ਬਾਬਾ ਕਮਲ ਵਲੋਂ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ ਧਾਰਮਿਕ ਚੈਨਲਾਂ 'ਤੇ ਵੀ ਚੱਲ ਰਿਹਾ ਹੈ।


Tags: Panth KhalsaRajni Jain AaryaAK BeatsGill Talwandi FattuBaba KamalTSeries

Edited By

Sunita

Sunita is News Editor at Jagbani.