ਮੁੰਬਈ— ਸੁਨੀਲ ਗਰੋਵਰ ਅਤੇ ਕਪਿਲ ਸ਼ਰਮਾ ਦੀ ਲੜਾਈ ਤੋਂ ਬਾਅਦ ਸ਼ੋਅ ਆਫ ਏਅਰ ਨੂੰ ਲੈ ਕੇ ਕਾਮੇਡੀਅਨਸ ਦੇ ਰਿਪਲੇਸਮੇਂਟ ਵਰਗੀਆਂ ਵੱਖ-ਵੱਖ ਖਬਰਾਂ ਆ ਰਹੀਆਂ ਹਨ। ਜਦੋਂਕਿ ਇੰਨਾ ਖਬਰਾਂ 'ਤੇ ਚੈਨਲ, ਕਪਿਲ ਅਤੇ ਉਸ ਦੇ ਪ੍ਰੋਡਕਸ਼ਨ ਹਾਊਸ ਕੇ 9 ਵੱਲੋਂ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ ਪਰ ਜਦੋਂ ਸੁਨੀਲ ਗਰੋਵਰ, ਚੰਦਨ ਪ੍ਰਭਾਕਰ ਅਤੇ ਅਲੀ ਅਸਗਰ ਨੇ ਇਕੱਠੇ ਸ਼ੂਟ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਕਪਿਲ ਦੂਜੇ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨਾਲ ਸੁਨੀਲ ਪਾਲ ਅਤੇ ਅਹਸਾਨ ਕੁਰੈਸ਼ੀ ਨੂੰ ਸ਼ੋਅ 'ਤੇ ਲਿਆਏ। ਜਿਸ ਨਾਲ ਕਪਿਲ ਨੇ ਆਪਣੇ ਅਗਲੇ ਐਪੀਸੋਡ ਦੀ ਸ਼ੂਟਿੰਗ ਕੀਤੀ ਹੈ। ਅਜਿਹੇ 'ਚ ਹੁਣ ਇਹ ਸਵਾਲ ਉਠ ਰਿਹਾ ਹੈ ਕਿ ਰਾਜੂ ਸ਼੍ਰੀਵਾਸਤਵ ਸੁਨੀਲ ਗਰੋਵਰ ਨੂੰ ਰਿਪਲੇਸ ਕਰ ਰਹੇ ਹਨ। ਕਿ ਰਾਜੂ ਸ਼ੋਅ 'ਚ ਚੰਦਨ ਅਤੇ ਸੁਨੀਲ ਦੀ ਕਮੀ ਨੂੰ ਪੂਰਾ ਕਰੇਗਾ।
ਜ਼ਿਕਰਯੋਗ ਹੈ ਕਿ ਰਾਜੂ ਸ਼੍ਰੀਵਾਸਤਵ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ, ''ਮੈਂ 'ਦਿ ਕਪਿਲ ਸ਼ਰਮਾ ਸ਼ੋਅ ' ਦਾ ਹਿੱਸਾ ਬਣਾ ਰਿਹਾ ਹੈ ਅਤੇ ਮੇਰੀ ਸ਼ੂਟਿੰਗ ਵੀ ਹੋ ਚੁੱਕੀ ਹੈ। ਇਹ ਐਪੀਸੋਡ ਐਤਵਾਰ ਨੂੰ ਦਿਖਾਇਆ ਜਾਵੇਗਾ। ਮੈਂ ਕਿਸੇ ਨੂੰ ਰਿਪਲੇਸ ਨਹੀਂ ਕਰ ਰਿਹਾ ਹਾਂ।ਮੇਰੀ ਆਪਣੀ ਜਗ੍ਹਾ ਹੈ। ਕਪਿਲ ਨੇ ਮੈਨੂੰ ਫੋਨ ਕੀਤਾ, ਮੇਰੇ ਲਈ ਉਹ ਕੰਮ ਹੈ ਅਤੇ ਕੰਮ ਵਾਂਗ ਹੀ ਮੈਂ ਚਲ ਗਿਆ। ਜਦੋਂ ਮੈਂ ਉਥੇ ਪਹੁੰਚਿਆ ਤਾਂ ਮੈਨੂੰ ਪਤਾ ਲੱਗਾ ਕਿ ਸੁਨੀਲ ਗਰੋਵਰ, ਅਲੀ ਅਗਸਰ, ਚੰਦਨ ਅਤੇ ਸੁਗੰਧਾ ਨਹੀਂ ਆ ਰਹੇ। ਮੈਨੂੰ ਇਹ ਜਾਣਕਾਰੀ ਨਹੀਂ ਸੀ ਕਿ ਸੁਨੀਲ ਗਰੋਵਰ ਨੂੰ ਕੋਈ ਰਿਪਲੇਸ ਨਹੀਂ ਕਰ ਸਕਦਾ। ਉਸ ਆਪਣੀ ਮੰਗ ਹੈ ਅਤੇ ਲੋਕਾਂ ਦੇ ਦਿਲਾਂ 'ਚ ਉਸ ਦੀ ਆਪਣੀ ਚਾਹਤ ਹੈ। ਮੈਂ ਬੱਸ ਕੰਮ ਵਾਂਗ ਹੀ ਗਿਆ ਸੀ। ਸੈੱਟ ਉਹੀ ਸੀ, ਸਾਰਾ ਕੁਝ ਪਹਿਲਾਂ ਵਾਂਗ ਸੀ। ਪੁਰਾਣੇ ਲੋਕਾਂ 'ਚ ਕਪਿਲ, ਕਿਕੂ ਅਤੇ ਸਿੱਧੂ ਸੀ, ਸ਼ੋਅ ਇਹੀ ਰਹੇਗਾ।''