ਜਲੰਧਰ— 'ਸ਼ਾਨਦਾਰ ਬੰਦਿਆਂ ਨਾਲ ਰਹਿਨੇ ਆਂ' ਸੁਪਰ ਹਿੱਟ ਗੀਤ ਨਾਲ ਸੰਗੀਤ ਜਗਤ 'ਚ ਤਰਥੱਲੀ ਮਚਾਉਣ ਵਾਲੇ ਨੌਜਵਾਨ ਗਾਇਕ ਰਾਜਵੀਰ ਜਵੰਦਾ ਦਾ ਨਵਾਂ ਸਿੰਗਲ ਟਰੈਕ 'ਕੰਗਣੀ' 18 ਫਰਵਰੀ ਨੂੰ ਵਰਲਡ ਵਾਈਡ ਰਿਲੀਜ਼ ਹੋਣ ਜਾ ਰਿਹਾ ਹੈ। ਜਸਵੀਰਪਾਲ ਸਿੰਘ ਨੇ ਦੱਸਿਆ ਕਿ, ਇਸ ਗੀਤ ਦੇ ਬੋਲ ਗਿੱਲ ਰੌਂਤਾ ਨੇ ਲਿਖੇ ਹਨ ਤੇ ਸੰਗੀਤ ਮਿਕਸ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਵੀਡੀਓ ਗੈਰੀ ਦਿਓਲ ਨੇ ਦਿੱਤਾ ਹੈ, ਜੋ ਬਹੁਤ ਹੀ ਉੱਚ ਪੱਧਰੀ ਟੈਕਨਾਲੋਜੀ ਨਾਲ ਤਿਆਰ ਕੀਤਾ ਗਿਆ ਹੈ। ਜੱਸ ਰਿਕਾਰਡਜ਼ ਵੱਲੋਂ 18 ਫਰਵਰੀ ਨੂੰ ਇਸ ਗੀਤ ਨੂੰ ਵੱਖ-ਵੱਖ ਚੈਨਲਾਂ ਅਤੇ ਸੋਸ਼ਲ ਮੀਡੀਆ ਸਾਈਟਾਂ 'ਤੇ ਰਿਲੀਜ਼ ਕਰ ਦਿੱਤਾ ਜਾਵੇਗਾ ਅਤੇ ਸਮੁੱਚੀ ਟੀਮ ਨੂੰ ਆਸ ਹੈ ਕਿ 'ਸ਼ਾਨਦਾਰ' ਗੀਤ ਵਾਂਗ ਹੀ ਇਹ ਗੀਤ ਵੀ ਸਰੋਤਿਆਂ ਦੇ ਦਿਲਾਂ ਨੂੰ ਟੁੰਬੇਗਾ।