ਜਲੰਧਰ— ਪੰਜਾਬ ਦੇ ਮਸ਼ਹੂਰ ਗਾਇਕ ਨਛੱਤਰ ਗਿੱਲ ਤੇ ਰਾਜਵੀਰ ਜਵੰਧਾ ਆਪਣੇ ਆਸਟ੍ਰੇਲੀਆ ਤੋਂ ਸਫਲ ਸ਼ੋਅ ਕਰ ਕੇ ਵਤਨ ਪਰਤ ਆਏ ਹਨ। ਜਾਣਕਾਰੀ ਦਿੰਦਿਆਂ ਜਸਵੀਰ ਪਾਲ ਸਿੰਘ ਨੇ ਦੱਸਿਆ ਕਿ ਇਹ ਸ਼ੋਅ ਸਰਦਾਰੀ ਗਰੁੱਪ ਵਲੋਂ 'ਰੂਹ ਪੰਜਾਬ ਦੀ' ਬੈਨਰ ਹੇਠਾਂ ਆਸਟ੍ਰੇਲੀਆ ਦੇ ਸ਼ਹਿਰਾਂ ਮੈਲਬੋਰਨ, ਸਿਡਨੀ, ਪਰਥ, ਐਡੀਲੇਡ 'ਚ ਪ੍ਰਮੋਟਰ ਪਿੰਦਾ, ਤੇਜਪਾਲ ਸਿੰਘ, ਵਰਿੰਦਰ ਢਿੱਲੋਂ ਨਿਸ਼ਾਨ ਵਲੋਂ ਕਰਵਾਏ ਗਏ ਸਨ।

ਇਨ੍ਹਾਂ ਸ਼ੋਆਂ ਦੌਰਾਨ ਆਸਟ੍ਰੇਲੀਆ ਵਿਚ ਵਸਦੇ ਪੰਜਾਬੀਆਂ ਨੇ ਨਛੱਤਰ ਗਿੱਲ ਤੇ ਰਾਜਵੀਰ ਜਵੰਧਾ ਦੇ ਗੀਤਾਂ ਨੂੰ ਬਹੁਤ ਪਿਆਰ ਬਖਸ਼ਿਆ। ਇਸ ਮੌਕੇ ਹਰਦੀਪ ਸਿੰਘ, ਦੀਪ ਸਿੱਧੂ, ਜਸ਼ਨ ਸਿੰਘ ਨੇ ਵੀ ਆਪਣੇ ਗੀਤਾਂ ਰਾਹੀਂ ਹਾਜ਼ਰੀ ਲਗਵਾਈ।