FacebookTwitterg+Mail

ਸਾਨਵੀ ਧੀਮਾਨ ਨਾਲ ਰਾਜਵੀਰ ਜਵੰਦਾ ਦੀਆਂ ਤਸਵੀਰਾਂ ਵਾਇਰਲ

rajvir jawanda and saanvi dhiman
27 March, 2019 11:38:30 AM

ਜਲੰਧਰ (ਬਿਊਰੋ) — ਖੂਬਸੂਰਤ ਗੀਤਾਂ ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਦਾ ਬੋਲਬਾਲਾ ਇਨ੍ਹੀਂ ਦਿਨੀਂ ਪੰਜਾਬੀ ਫਿਲਮ ਇੰਡਸਟਰੀ 'ਚ ਕਾਫੀ ਹੋ ਗਿਆ ਹੈ। ਦੱਸ ਦਈਏ ਕਿ ਰਾਜਵੀਰ ਜਵੰਦਾ ਬੈਕ-ਟੂ-ਬੈਕ ਪੰਜਾਬੀ ਫਿਲਮਾਂ ਦੇ ਪ੍ਰੋਜੈਕਟਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਜੀ ਹਾਂ, ਹਾਲ ਹੀ 'ਚ ਰਾਜਵੀਰ ਜਵੰਦਾ ਨੇ ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' ਦਾ ਸ਼ੂਟ ਪੂਰਾ ਕੀਤਾ ਹੈ। ਇਸ ਫਿਲਮ 'ਚ ਰਾਜਵੀਰ ਜਵੰਦਾ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। 
Punjabi Bollywood Tadka
ਦੱਸ ਦਈਏ ਕਿ 'ਮਿੰਦੋ ਤਸੀਲਦਾਰਨੀ' ਤੋਂ ਬਾਅਦ ਰਾਜਵੀਰ ਜਵੰਦਾ ਆਪਣੀ ਅਗਲੀ ਫਿਲਮ ਯਮਲਾ ਦੀ ਸ਼ੂਟਿੰਗ 'ਚ ਰੁੱਝ ਚੁੱਕੇ ਹਨ। ਰਾਜਵੀਰ 'ਚ ਤੇ ਸਾਨਵੀ ਧੀਮਾਨ ਦੀਆਂ ਸ਼ੂਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਦੱਸ ਦਈਏ ਇਸ ਫਿਲਮ ਦਾ ਸ਼ੂਟ ਅੰਮ੍ਰਿਤਸਰ ਵਿਖੇ ਚੱਲ ਰਿਹਾ ਹੈ। ਫਿਲਮ 'ਯਮਲਾ' 'ਚ ਰਾਜਵੀਰ ਜਵੰਦਾ ਅਤੇ ਸਾਨਵੀ ਧੀਮਾਨ ਦੀ ਕੈਮਿਸਟਰੀ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗੀ। ਰਾਜਵੀਰ ਜਵੰਦਾ ਅਤੇ ਸਾਨਵੀ ਧੀਮਾਨ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਨਵਨੀਤ ਢਿੱਲੋਂ ਤੇ ਕਈ ਹੋਰ ਦਿੱਗਜ ਕਲਾਕਾਰ ਨਜ਼ਰ ਆਉਣਗੇ।

Punjabi Bollywood Tadka

ਫਿਲਮ 'ਯਮਲਾ' ਨੂੰ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ ਅਤੇ ਫਿਲਮ ਨੂੰ ਗੋਲਡਨ ਬ੍ਰਿਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ।


Tags: Rajvir JawandaSaanvi DhimanYAMLA YamlaAmritsarGolden Bridge Films and EntertainmentHarby Sangha

Edited By

Sunita

Sunita is News Editor at Jagbani.