ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਪੰਜਾਬੀ ਸੰਗੀਤ ਜਗਤ 'ਚ ਧਕ ਪਾਉਣ ਵਾਲੇ ਗਾਇਕ ਰਾਜਵੀਰ ਜਵੰਦਾ ਦਾ ਹਾਲ ਹੀ 'ਚ ਨਵਾਂ ਗੀਤ 'ਹੋਣ ਵਾਲਾ ਸਰਦਾਰ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਰਾਜਵੀਰ ਜਵੰਦਾ ਦੀ ਗੀਤ 'ਹੋਣ ਵਾਲਾ ਸਰਦਾਰ' ਇਕ ਬੀਟ ਰੋਮਾਂਟਿਕ ਗੀਤ ਹੈ। ਇਸ 'ਚ ਰਾਜਵੀਰ ਜਵੰਦਾ ਪੁਲਸ ਆਫਸਰ ਦੀ ਵਰਦੀ 'ਚ ਨਜ਼ਰ ਆ ਰਹੇ ਹਨ। ਰਾਜਵੀਰ ਜਵੰਦਾ ਦੇ ਗੀਤ 'ਹੋਣ ਵਾਲਾ ਸਰਦਾਰ' ਦੇ ਬੋਲ ਸਿੰਘ ਜੀਤ ਨੇ ਲਿਖੇ ਹਨ ਅਤੇ ਗੀਤ ਦਾ ਮਿਊਜ਼ਿਕ ਮਿਕਸ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦਾ ਵੀਡੀਓ ਫਰੇਮ ਸਿੰਘ ਵੱਲੋਂ ਬਣਾਇਆ ਗਿਆ ਹੈ। ਰਾਜਵੀਰ ਜਵੰਦਾ ਦੇ 'ਹੋਣ ਵਾਲਾ ਸਰਦਾਰ' ਗੀਤ ਨੂੰ ਜਸ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ 'ਹੋਣ ਵਾਲਾ ਸਰਦਾਰ' ਗੀਤ 'ਚ ਰਾਜਵੀਰ ਜਵੰਦਾ ਦੀ ਮਾਡਲ ਨਾਲ ਕਾਫੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਉਮੀਦ ਹੈ ਕਿ ਰਾਜਵੀਰ ਜਵੰਦਾ ਦੇ ਬਾਕੀ ਗੀਤਾਂ ਵਾਂਗ ਹੀ ਇਸ ਗੀਤ ਨੂੰ ਵੀ ਸਰੋਤਿਆਂ ਵਲੋਂ ਖੂਬ ਪਿਆਰ ਮਿਲੇਗਾ।