FacebookTwitterg+Mail

ਹੁਣ ਰਾਕੇਸ਼ ਰੌਸ਼ਨ ਵੀ ਹੋਏ ਕੈਂਸਰ ਦਾ ਸ਼ਿਕਾਰ, ਰਿਤਿਕ ਨੇ ਦਿੱਤੀ ਜਾਣਕਾਰੀ

rakesh roshan diagnosed cancer
08 January, 2019 12:55:03 PM

ਮੁੰਬਈ (ਬਿਊਰੋ) : ਫਿਲਮ ਨਿਰਦੇਸ਼ਕ ਅਤੇ ਬਾਲੀਵੁੱਡ ਐਕਟਰ ਰਾਕੇਸ਼ ਰੋਸ਼ਨ ਨੂੰ ਗਲ ਦਾ ਕੈਂਸਰ ਹੋ ਗਿਆ ਹੈ। ਇਸ ਦਾ ਖੁਲਾਸਾ ਉਨ੍ਹਾਂ ਦੇ ਬੇਟੇ ਰਿਤੀਕ ਰੋਸ਼ਨ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕਰਦਿਆ ਕੀਤਾ ਹੈ। ਪੋਸਟ ਨੂੰ ਸ਼ੇਅਰ ਕਰਦੇ ਹੋਏ ਰਿਤਿਕ ਨੇ ਕੈਪਸ਼ਨ 'ਚ ਲਿਖਿਆ, ''ਕੁਝ ਹਫਤੇ ਪਹਿਲਾਂ ਹੀ ਪਤਾ ਲੱਗਿਆ ਕਿ ਮੇਰੇ ਪਿਤਾ ਜੀ ਨੂੰ 'ਥ੍ਰੋਟ ਕੈਂਸਰ' ਹੈ। ਰਾਕੇਸ਼ ਰੌਸ਼ਨ ਅਤੇ ਰਿਤਿਕ ਰੌਸ਼ਨ ਦੀ ਇਹ ਤਸਵੀਰ ਜਿਮ 'ਚ ਵਰਕ ਆਊਟ ਸਮੇਂ ਦੀ ਹੈ। ਇਸ ਤਸਵੀਰ ਨਾਲ ਰਿਤਿਕ ਰੌਸ਼ਨ ਨੇ ਕੈਪਸ਼ਨ 'ਚ ਇਕ ਭਾਵੁਕ ਮੈਸੇਜ ਵੀ ਲਿਖਿਆ ਹੈ। ਉਨ੍ਹਾਂ ਦੇ ਪੋਸਟ ਸ਼ੇਅਰ ਕਰਨ ਤੋਂ ਬਾਅਦ ਇਸ 'ਤੇ ਕੁਮੈਂਟਸ ਦਾ ਹੜ੍ਹ ਆ ਗਿਆ ਹੈ। ਸਾਰੇ ਯੂਜ਼ਰਸ ਕੁਮੈਂਟ ਬਾਕਸ 'ਚ ਰਾਕੇਸ਼ ਰੌਸ਼ਨ ਦੀ ਸਲਾਮਤੀ ਦੀ ਦੁਆ ਕਰ ਰਹੇ ਹਨ। ਅੱਜ ਰਾਕੇਸ਼ ਰੌਸ਼ਨ ਦੀ ਪਹਿਲੀ ਸਰਜਰੀ ਹੈ।

ਦੱਸ ਦਈਏ ਕਿ ਇਰਫਾਨ ਖਾਨ ਪਿਛਲੇ ਕਈ ਦਿਨਾਂ ਤੋਂ ਲੰਡਨ 'ਚ ਕੈਂਸਰ ਦਾ ਇਲਾਜ ਕਰਵਾ ਰਹੇ ਸਨ। ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਅਮਰੀਕਾ 'ਚ ਕੈਂਸਰ ਦਾ ਇਲਾਜ ਕਰਵਾ ਕੇ ਪਿਛਲੇ ਹਫਤੇ ਹੀ ਮੁੰਬਈ ਵਾਪਸ ਪਰਤੀ ਹੈ। ਉਥੇ ਹੀ ਅਮਰੀਕਾ 'ਚ ਰਿਸ਼ੀ ਕਪੂਰ ਨੂੰ ਲੈ ਕੇ ਇਹ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਉਹ ਵੀ ਕੈਂਸਰ ਦਾ ਇਲਾਜ ਕਰਵਾ ਰਹੇ ਹਨ ਪਰ ਉਨ੍ਹਾਂ ਦੇ ਭਰਾ ਰਣਧੀਰ ਕਪੂਰ ਨੇ ਕੈਂਸਰ ਦੀ ਗੱਲ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਰਿਸ਼ੀ ਦੀ ਸਿਹਤ 'ਚ ਪਹਿਲਾ ਨਾਲੋਂ ਕਾਫੀ ਸੁਧਾਰ ਹੋ ਰਿਹਾ ਹੈ। 
ਦੱਸਣਯੋਗ ਹੈ ਕਿ ਰਾਕੇਸ਼ ਰੋਸ਼ਨ ਇਨ੍ਹੀਂ ਦਿਨੀਂ ਆਪਣੀ ਫ੍ਰੈਂਚਾਈਜ਼ੀ ਫਿਲਮ 'ਕ੍ਰਿਸ਼' ਦੇ ਚੌਥੇ ਪਾਰਟ ਦੀ ਤਿਆਰੀਆਂ 'ਚ ਰੁੱਝੇ ਹੋਏ ਹਨ, ਜਿਸ 'ਚ ਇਕ ਵਾਰ ਫਿਰ ਰਿਤਿਕ ਰੌਸ਼ਨ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਉਣਗੇ। ਖਬਰਾਂ ਤਾਂ ਇਹ ਵੀ ਹਨ ਕਿ ਇਸ ਪਾਰਟ 'ਚ ਰਿਤਿਕ ਰੌਸ਼ਨ ਸੁਪਰਹੀਰੋ ਨਾਲ ਵਿਲਨ ਦਾ ਕਿਰਦਾਰ ਵੀ ਕਰਨਗੇ। 'ਕ੍ਰਿਸ਼ 4' 2020 'ਚ ਰਿਲੀਜ਼ ਹੋਣੀ ਹੈ। 


Tags: Rakesh Roshan Diagnosed Cancer Hrithik Roshan Emotional Post Instagram Bollywood Celebrity

Edited By

Sunita

Sunita is News Editor at Jagbani.