ਜਲੰਧਰ (ਬਿਊਰੋ) — ਬਾਲੀਵੁੱਡ 'ਚ ਬਹੁਤ ਸਾਰੀਆ ਅਜਿਹੀਆਂ ਅਦਾਕਾਰਾਂ ਹਨ, ਜਿੰਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਤਾਂ ਬਹੁਤ ਨਾਂ ਕਮਾਇਆ ਹੈ ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਹੁਤ ਹੀ ਉਥਲ ਪੁਥਲ ਵਾਲੀ ਰਹੀ। ਇਸੇ ਤਰ੍ਹਾਂ ਦੀ ਇਕ ਅਦਾਕਾਰਾ ਹੈ ਰਾਖੀ ਗੁਲਜ਼ਾਰ, ਜਿਨ੍ਹਾਂ ਨੇ ਫਿਲਮੀ ਦੁਨੀਆਂ 'ਚ ਕਾਮਯਾਬੀ ਦੀ ਉਚਾਈ ਨੂੰ ਛੂਹਿਆ ਪਰ ਪਿਆਰ ਦੇ ਇਮਤਿਹਾਨ 'ਚ ਉਹ ਫੇਲ੍ਹ ਹੋ ਗਈ। ਰਾਖੀ ਹੁਣ ਬਹੁਤ ਬਦਲ ਗਈ ਹੈ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ ਕਾਫੀ ਵਾਇਰਲ ਹੋਈ ਸੀ।
![](https://www.ptcpunjabi.co.in/wp-content/uploads/2019/10/Rakhee_Gulzar.jpg)
ਅੱਜ ਰਾਖੀ ਭਾਵੇਂ ਬਾਲੀਵੁੱਡ ਤੋਂ ਕੋਸਾਂ ਦੂਰ ਹੈ ਪਰ ਉਨ੍ਹਾਂ ਨੇ ਸਾਲ 1964 ਤੋਂ 2003 ਤੱਕ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਖੂਬ ਦਿਲ ਜਿੱਤਿਆ ਹੈ। ਉਨ੍ਹਾਂ ਦੇ ਪ੍ਰਸ਼ੰਸਕ ਰਾਖੀ ਨੂੰ ਉਨ੍ਹਾਂ ਦੀ ਆਵਾਜ਼ ਕਰਕੇ ਯਾਦ ਕਰਦੇ ਹਨ। 15 ਅਗਸਤ 1947 ਨੂੰ ਰਾਖੀ ਦਾ ਜਨਮ ਹੋਇਆ ਸੀ। 15 ਸਾਲ ਦੀ ਉਮਰ 'ਚ ਉਨ੍ਹਾਂ ਦਾ ਵਿਆਹ ਇਕ ਫਿਲਮਕਾਰ ਨਾਲ ਹੋ ਗਿਆ ਸੀ ਪਰ ਇਹ ਵਿਆਹ ਜ਼ਿਆਦਾ ਦੇਰ ਨਹੀਂ ਚੱਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ 'ਚ ਕਦਮ ਰੱਖਿਆ ਤਾਂ ਉਨ੍ਹਾਂ ਨੇ ਹਰ ਇਕ ਦਾ ਦਿਲ ਜਿੱਤ ਲਿਆ। ਰਾਖੀ ਦੀ ਪਹਿਲੀ ਫਿਲਮ 'ਜੀਵਨ ਮ੍ਰਿਤਿਊ' ਸੀ।
![Image result for Rakhee Gulzar](https://live.staticflickr.com/900/42048212674_79846cb53e_b.jpg)
ਇਸ ਫਿਲਮ 'ਚ ਰਾਖੀ ਨਾਲ ਧਰਮਿੰਦਰ ਸਨ। ਇਸ ਫਿਲਮ ਦੇ ਹਿੱਟ ਹੋਣ ਤੋਂ ਬਾਅਦ ਰਾਖੀ ਲਈ ਬਾਲੀਵੁੱਡ ਦਾ ਰਸਤਾ ਖੁੱਲ੍ਹ ਗਿਆ ਤੇ ਉਨ੍ਹਾਂ ਦੀ ਮੁਲਾਕਾਤ ਗੁਲਜ਼ਾਰ ਨਾਲ ਹੋ ਗਈ। ਇਸ ਜੋੜੀ ਨੇ ਸਾਲ 1973 'ਚ ਵਿਆਹ ਕਰ ਲਿਆ ਸੀ। ਇਹ ਸਾਲ ਕਾਫੀ ਚਰਚਾ 'ਚ ਰਿਹਾ ਕਿਉਂਕਿ ਇਸੇ ਸਾਲ ਬਾਲੀਵੁੱਡ ਦੀਆਂ 3 ਮਸ਼ਹੂਰ ਜੋੜੀਆਂ ਅਮਿਤਾਬ ਬੱਚਨ-ਜਯਾ ਬੱਚਨ, ਰਾਜੇਸ਼ ਖੰਨਾ-ਡਿੰਪਲ ਕਪਾਡੀਆ, ਰਾਖੀ ਤੇ ਗੁਲਜ਼ਾਰ ਨੇ ਵਿਆਹ ਕਰਵਾਇਆ ਸੀ।
![Image result for Rakhee Gulzar](https://www.jagranimages.com/images/14_08_2018-rakhibdayspecialjagran_18315651.jpg)
ਵਿਆਹ ਤੋਂ ਬਾਅਦ ਰਾਖੀ ਨੇ ਫਿਲਮਾਂ 'ਚ ਕੰਮ ਕਰਨਾ ਬੰਦ ਕਰ ਦਿੱਤਾ ਸੀ ਕਿਉਂਕਿ ਗੁਲਜ਼ਾਰ ਨੇ ਰਾਖੀ ਅੱਗੇ ਇਹ ਸ਼ਰਤ ਰੱਖੀ ਸੀ ਕਿ ਉਹ ਵਿਆਹ ਤੋਂ ਬਾਅਦ ਫਿਲਮਾਂ 'ਚ ਕੰਮ ਨਹੀਂ ਕਰੇਗੀ ਪਰ ਵਿਆਹ ਤੋਂ ਇਕ ਸਾਲ ਬਾਅਦ ਹੀ ਰਾਖੀ ਗੁਲਜ਼ਾਰ ਤੋਂ ਵੱਖ ਹੋ ਗਈ। ਗੁਲਜ਼ਾਰ ਚਾਹੁੰਦੇ ਸਨ ਕਿ ਰਾਖੀ ਫਿਲਮਾਂ ਤੋਂ ਦੂਰ ਰਹੇ ਪਰ ਇਕ ਘਟਨਾ ਨੇ ਉਨ੍ਹਾਂ ਨੂੰ ਮਜ਼ਬੂਰ ਕਰ ਦਿੱਤਾ ਸੀ।
![Image result for Rakhee Gulzar](https://i.ytimg.com/vi/Wcf9ihcjmdk/maxresdefault.jpg)
ਦਰਅਸਲ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਗੁਲਜ਼ਾਰ ਨੇ ਰਾਖੀ ਨੂੰ ਥੱਪੜ ਮਾਰ ਦਿੱਤਾ ਸੀ, ਇਸ ਘਟਨਾ ਤੋਂ ਬਾਅਦ ਰਾਖੀ ਨੇ ਆਪਣਾ ਫੈਸਲਾ ਬਦਲ ਲਿਆ ਸੀ। ਇਸੇ ਦੌਰਾਨ ਯਸ਼ ਚੋਪੜਾ ਨੇ ਰਾਖੀ ਨੂੰ ਫਿਲਮ 'ਕਭੀ ਕਭੀ' 'ਚ ਕੰਮ ਕਰਨ ਦੀ ਆਫਰ ਦਿੱਤੀ ਸੀ ਅਤੇ ਰਾਖੀ ਨੇ ਫਿਰ ਹਾਂ ਕਰ ਦਿੱਤੀ। ਇਹੀ ਹਾਂ ਉਨ੍ਹਾਂ ਦੀ ਪਰਿਵਾਰਕ ਜ਼ਿੰਦਗੀ ਦੀ ਤਬਾਹੀ ਦਾ ਕਾਰਨ ਬਣੀ। ਇਹ ਫਿਲਮ ਬਾਕਸ ਆਫਿਸ 'ਤੇ ਸਫਲ ਰਹੀ ਪਰ ਇਸ ਸਫਲਤਾ ਨੇ ਗੁਲਜ਼ਾਰ ਤੇ ਰਾਖੀ ਵਿਚਕਾਰ ਨਫਰਤ ਦਾ ਕਿੱਲ ਠੋਕ ਦਿੱਤਾ ਸੀ।
![Image result for Rakhee Gulzar](https://femina.wwmindia.com/content/2018/oct/rakhi1copy1540311172.jpg)
ਕੁਝ ਸਮੇਂ ਬਾਅਦ ਦੋਵੇਂ ਵੱਖ-ਵੱਖ ਰਹਿਣ ਲੱਗੇ। ਜਦੋਂ ਰਾਖੀ ਗੁਲਜ਼ਾਰ ਤੋਂ ਵੱਖ ਹੋਈ ਉਦੋਂ ਉਨ੍ਹਾਂ ਦੀ ਬੇਟੀ ਮੇਘਨਾ ਸਿਰਫ 1 ਸਾਲ ਦੀ ਸੀ। ਰਾਖੀ ਅੱਜ ਫਿਲਮਾਂ ਤੋਂ ਦੂਰ ਹੈ। ਅੱਜ ਤੱਕ ਰਾਖੀ ਤੇ ਗੁਲਜ਼ਾਰ ਨੇ ਤਲਾਕ ਨਹੀਂ ਲਿਆ ਭਾਵੇਂ ਦੋਵੇਂ ਕਈ ਸਾਲਾਂ ਤੋਂ ਵੱਖ-ਵੱਖ ਰਹਿ ਰਹੇ ਹਨ। 2 ਸਾਲ ਪਹਿਲਾਂ ਰਾਖੀ ਤੇ ਗੁਲਜ਼ਾਰ ਹੋਲੀ 'ਤੇ ਇੱਕਠੇ ਨਜ਼ਰ ਆਏ ਸਨ।
![Image result for Rakhee Gulzar](https://miro.medium.com/max/2408/1*131rQQp5qo1cfRp2fsnyiA.jpeg)