FacebookTwitterg+Mail

ਹੁਣ ਫਰਾਹ ਖਾਨ ਦੀ ਰਾਹ 'ਤੇ ਚੱਲੇਗੀ ਰਾਖੀ ਸਾਵੰਤ, 2020 'ਚ ਕਰੇਗੀ ਇਹ ਕੰਮ

rakhi sawant
06 August, 2019 08:39:52 AM

ਮੁੰਬਈ (ਬਿਊਰੋ) : ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਅਕਸਰ ਆਪਣੇ ਬਿਆਨਾਂ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਇਨ੍ਹੀਂ ਦਿਨੀਂ ਰਾਖੀ ਸਾਵੰਤ ਇਕ ਵਾਰ ਮੁੜ ਸੁਰਖੀਆਂ 'ਚ ਛਾਈ ਹੋਈ ਹੈ। ਹਾਲ ਹੀ 'ਚ ਰਾਖੀ ਸਾਵੰਤ ਨੇ ਮੁੜ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਬ੍ਰਾਈਡਲ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਨੂੰ ਦੇਖ ਹਰ ਕੋਈ ਉਸ ਤੋਂ ਵਿਆਹ ਬਾਰੇ ਪੁੱਛ ਰਿਹਾ ਹੈ। ਹਾਲਾਂਕਿ ਪਹਿਲਾਂ ਤਾਂ ਰਾਖੀ ਸਾਵੰਤ ਨੇ ਕਿਹਾ ਸੀ ਕਿ ਉਸ ਨੇ ਇਹ ਬ੍ਰਾਈਡ ਫੋਟੋਸ਼ੂਟ ਹੀ ਕਰਵਾਇਆ ਹੈ। ਹੁਣ ਖਬਰਾਂ ਆ ਰਹੀਆਂ ਹਨ ਉਸ ਨੇ ਆਪਣੇ ਫੈਨ ਰਿਤੇਸ਼ ਨਾਲ ਵਿਆਹ ਕੀਤਾ ਹੈ, ਜੋ ਯੂਰਪ ਦਾ ਰਹਿਣ ਵਾਲਾ ਹੈ। 36 ਸਾਲਾ ਰਿਤੇਸ਼ ਐੱਨ. ਆਰ. ਆਈ. ਬਿਜਨੈੱਸਮੈਨ ਹੈ। 
ਇਕ ਇੰਟਰਵਿਊ ਦੌਰਾਨ ਰਾਖੀ ਸਾਵੰਤ ਨੇ ਇਸ ਬਾਰੇ ਗੱਲ ਕਰਦੇ ਹੋਏ ਕਿਹਾ, 'ਵਿਆਹ ਨਾਲ ਹੀ ਬੱਚੇ ਪੈਦਾ ਕਰਨ ਦਾ ਸਾਲ ਤੇ ਗਿਣਤੀ ਵੀ ਤੈਅ ਕਰ ਲਈ ਹੈ। ਰਾਖੀ ਨੇ ਹੱਸ ਦੇ ਹੋਏ ਕਿਹਾ, ਮੈਂ ਸਾਲ 2020 ਤੱਕ ਜਾਨੀ-ਮਾਨੀ ਕੋਰੀਓਗ੍ਰਾਫਰ ਤੇ ਫਿਲਮੇਕਰ ਫਰਾਹ ਖਾਨ ਦੀ ਤਰ੍ਹਾਂ ਇਕੋ ਸਮੇਂ ਤਿੰਨ ਬੱਚਿਆਂ ਨੂੰ ਜਨਮ ਦੇਣਾ ਚਾਹੁੰਦੀ ਹਾਂ। ਰਿਤੇਸ਼ ਨਾਲ ਹਿੰਦੂ ਤੇ ਇਸਾਈ ਦੋਵਾਂ ਰੀਤਾਂ ਮੁਤਾਬਕ ਮੁੰਬਈ 'ਚ 28 ਜੁਲਾਈ ਨੂੰ ਵਿਆਹ ਕਰਵਾਇਆ। ਅਸੀਂ ਦੋਵਾਂ ਨੇ ਕੋਰਟ ਮੈਰਿਜ ਕੀਤੀ ਹੈ।' ਰਾਖੀ ਨੇ ਅੱਗੇ ਕਿਹਾ, ''ਮੈਂ ਤੇ ਰਿਤੇਸ਼ ਇਕ-ਦੂਜੇ ਨੂੰ ਪਿਛਲੇ ਇਕ-ਡੇਢ ਸਾਲ ਤੋਂ ਜਾਣਦੇ ਹਾਂ। ਰਿਤੇਸ਼ ਲੰਮੇ ਸਮੇਂ ਤੋਂ ਮੇਰਾ ਫੈਨ ਹੈ। ਇਕ ਦਿਨ ਮੈਂ ਕਾਫੀ ਉਦਾਸ ਸੀ ਤੇ ਉਸੇ ਸਮੇਂ ਮੈਨੂੰ ਇਕ ਅਣਜਾਣ ਨੰਬਰ ਤੋਂ ਫੋਨ 'ਤੇ ਮੈਸੇਜ ਆਇਆ ਕਿ ਮੈਂ ਇੰਨੀ ਉਦਾਸ ਕਿਉਂ ਹਾਂ? ਮੈਂ ਉਸ ਦੇ ਜਵਾਬ 'ਚ ਉਸ ਨੂੰ ਪੁੱਛਿਆ ਕਿ ਜਦੋਂ ਮੈਂ ਉਸ ਨੂੰ ਜਾਣਦੀ ਨਹੀਂ ਤਾਂ ਉਸ ਨੂੰ ਕਿਵੇਂ ਪਤਾ ਕਿ ਮੈਂ ਇਸ ਸਮੇਂ ਉਦਾਸ ਹਾਂ? ਇਸ ਤੋਂ ਬਾਅਦ ਜਵਾਬ ਆਇਆ ਕਿ ਰਿਤੇਸ਼ ਮੇਰਾ ਫੈਨ ਹੈ ਤੇ ਮੇਰੇ ਨਾਲ ਜੁੜੀ ਹਰ ਖਬਰ ਰੱਖਦੇ ਹਨ। ਉਦੋਂ ਤੋਂ ਸਾਡੀ ਦੋਸਤੀ ਹੋ ਗਈ ਤੇ ਅਸੀਂ ਇਕ-ਦੂਜੇ ਨਾਲ ਲਗਾਤਾਰ ਟੱਚ 'ਚ ਰਹਿਣ ਲੱਗੇ।'


Tags: Rakhi SawantNRI BusinessmanRiteshMumbaiHidden WeddingFarah Khan

Edited By

Sunita

Sunita is News Editor at Jagbani.