ਨਵੀਂ ਦਿੱਲੀ (ਬਿਊਰੋ) — ਵਿਵਾਦਿਤ ਬਿਆਨਾਂ ਨਾਲ ਸੁਰਖੀਆਂ 'ਚ ਰਹਿਣ ਵਾਲੀ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੇ ਬਿਆਨਾਂ ਕਾਰਨ ਸਾਰਿਆਂ ਦਾ ਧਿਆਨ ਖਿੱਚ ਰਹੀ ਹੈ। ਵਿਆਹ ਤੇ ਪ੍ਰੈਗਨੈਂਸੀ ਦੀਆਂ ਖਬਰਾਂ ਵਿਚਕਾਰ ਹੁਣ ਰਾਖੀ ਸਾਵੰਤ ਨੇ ਪਹਿਲੀ ਵਾਰ ਆਪਣੇ ਪਤੀ ਰਿਤੇਸ਼ ਦੀ ਜੌਬ ਪ੍ਰੋਫਾਈਲ ਬਾਰੇ ਖੁਲਾਸਾ ਕੀਤਾ ਹੈ। ਇਕ ਇੰਟਰਵਿਊ ਦੌਰਾਨ ਰਾਖੀ ਸਾਵੰਤ ਨੇ ਪਤੀ ਬਾਰੇ ਕਈ ਗੱਲਾਂ ਨੂੰ ਸ਼ੇਅਰ ਕੀਤਾ।
ਰਾਖੀ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਆਪਣੇ ਪਤੀ ਨਾਲ ਯੂ. ਕੇ. 'ਚ ਸ਼ਿਫਟ ਹੋਣ ਦੀ ਪਲਾਨਿੰਗ ਕਰ ਰਹੀ ਹੈ? ਰਾਖੀ ਨੇ ਜਵਾਬ 'ਚ ਕਿਹਾ, 'ਹਾਲੇ ਨਹੀਂ। ਉਹ ਚਾਹੁੰਦੇ ਹਨ ਕਿ ਮੈਂ ਇੰਡਸਟਰੀ 'ਚ ਰਹਿ ਕੇ ਕੰਮ ਕਰਾਂ।'' ਇਸ ਤੋਂ ਇਲਾਵਾ ਰਾਖੀ ਨੇ ਕਿਹਾ, ''ਰਿਤੇਸ਼ ਨੇ ਮੈਨੂੰ ਕਿਹਾ, ਤੁਸੀਂ ਫਿਲਮਾਂ 'ਚ ਕਿਉਂ ਕੰਮ ਨਹੀਂ ਕਰਦੇ ਹੋ? ਇਸ 'ਤੇ ਮੈਂ ਬਸ ਇਹੀ ਜਵਾਬ ਦਿੱਤਾ ਓਕੇ। ਮੇਰੇ ਪਤੀ ਡੋਨਾਲਡ ਟਰੰਪ ਦੀ ਕੰਪਨੀ 'ਚ ਕੰਮ ਕਰਦੇ ਹਨ।''
ਰਾਖੀ ਸਾਵੰਤ ਤੋਂ ਜਦੋਂ ਪੁੱਛਿਆ ਗਿਆ ਕਿ ਉਸ ਦੇ ਪਤੀ ਬਾਲੀਵੁੱਡ ਨੂੰ ਪਸੰਦ ਕਰਦੇ ਹਨ? ਇਸ 'ਤੇ ਰਾਖੀ ਸਾਵੰਤ ਨੇ ਕਿਹਾ, ''ਮੇਰੇ ਪਤੀ ਮੇਰੇ ਫੈਨ ਹਨ। ਅਸੀਂ ਵ੍ਹਟਸਅਪ 'ਤੇ ਚੈਟ ਕਰਨੀ ਸ਼ੁਰੂ ਕੀਤੀ ਸੀ ਅਤੇ ਉਨ੍ਹਾਂ ਨੇ ਮੈਨੂੰ ਇਥੇ ਹੀ ਪ੍ਰਪੋਜ਼ ਕੀਤਾ ਸੀ।''
ਬੀਤੇ ਦਿਨੀਂ ਇਕ ਇੰਟਰਵਿਊ ਦੌਰਾਨ ਰਾਖੀ ਸਾਵੰਤ ਨੇ ਕਿਹਾ, ''ਮੈਂ ਸਾਲ 2020 ਤੱਕ ਜਾਨੀ-ਮਾਨੀ ਕੋਰੀਓਗ੍ਰਾਫਰ ਤੇ ਫਿਲਮੇਕਰ ਫਰਾਹ ਖਾਨ ਦੀ ਤਰ੍ਹਾਂ ਇਕੋ ਸਮੇਂ ਤਿੰਨ ਬੱਚਿਆਂ ਨੂੰ ਜਨਮ ਦੇਣਾ ਚਾਹੁੰਦੀ ਹਾਂ। ਰਿਤੇਸ਼ ਨਾਲ ਹਿੰਦੂ ਤੇ ਇਸਾਈ ਦੋਵਾਂ ਰੀਤਾਂ ਮੁਤਾਬਕ ਮੁੰਬਈ 'ਚ 28 ਜੁਲਾਈ ਨੂੰ ਵਿਆਹ ਕਰਵਾਇਆ। ਅਸੀਂ ਦੋਵਾਂ ਨੇ ਕੋਰਟ ਮੈਰਿਜ ਕੀਤੀ ਹੈ।''