ਮੁੰਬਈ(ਬਿਊਰੋ)— ਰਾਖੀ ਸਾਵੰਤ ਨੇ ਸੋਸ਼ਲ ਮੀਡੀਆ 'ਤੇ ਸ਼੍ਰੀਦੇਵੀ ਦੀ ਇਕ ਅਜਿਹੀ ਤਸਵੀਰ ਸ਼ੇਅਰ ਕੀਤੀ ਜਿਸ ਨੂੰ ਦੇਖ ਕੇ ਉਨ੍ਹਾਂ ਦੇ ਫੈਨਸ ਨੂੰ ਗੁੱਸਾ ਆ ਗਿਆ। ਇਹ ਤਸਵੀਰ ਸ਼੍ਰੀਦੇਵੀ ਦੀ ਡੈੱਡ ਬਾਡੀ ਦੀ ਲੱਗ ਰਹੀ ਹੈ, ਹਾਲਾਂਕਿ ਇਹ ਸਾਫ ਨਹੀਂ ਹੈ ਕਿ ਇਹ ਤਸਵੀਰ ਅਸਲੀ ਹੈ ਜਾਂ ਫੋਟੋਸ਼ਾਪਡ। ਦੱਸ ਦਈਏ ਕਿ ਬਾਲੀਵੁੱਡ 'ਚ ਡਰਾਮਾ ਕਵੀਨ ਨਾਮ ਨਾਲ ਮਸ਼ਹੂਰ ਰਾਖੀ ਸਾਵੰਤ ਅਕਸਰ ਆਪਣੀਆਂ ਹਰਕਤਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ। ਆਪਣੀ ਇਕ ਅਜਿਹੀ ਹੀ ਹਰਕੱਤ ਦੇ ਚਲਦੇ ਉਨ੍ਹਾਂ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਗਿਆ। ਹਾਲਾਂਕਿ ਸਮਾਂ ਰਹਿੰਦੇ ਉਨ੍ਹਾਂ ਨੇ ਆਪਣੀ ਗਲਤੀ ਸੁਧਾਰ ਵੀ ਲਈ।
ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਨੇ ਇੰਸਟਾਗਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿਚ ਉਹ ਫੁੱਟ-ਫੁੱਟ ਕੇ ਰੋ ਰਹੀ ਸੀ। ਇਸ ਵੀਡੀਓ ਵਿਚ ਉਹ ਕਹਿ ਰਹੀ ਸੀ,''ਸ਼੍ਰੀਦੇਵੀ ਮੈਮ, ਤੁਸੀਂ ਚਲੇ ਗਏ ਮੈਮ, ਸਾਨੂੰ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਹੈ। ਤੁਹਾਨੂੰ ਕੀ ਹੋ ਗਿਆ, ਤੁਸੀਂ ਕਿਉਂ ਚਲੇ ਗਏ?'' ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇੰਸਟਾ ਅਕਾਊਂਟ 'ਤੇ ਸ਼੍ਰੀਦੇਵੀ ਦੇ ਕਈ ਹੋਰ ਵੀਡੀਓਜ਼ ਅਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ।
ਇਸ ਤੋਂ ਬਾਅਦ ਉਨ੍ਹਾਂ ਨੇ ਸ਼੍ਰੀਦੇਵੀ ਦੀ 'ਡੈੱਡ ਬਾਡੀ' ਦੀ ਤਸਵੀਰ ਸ਼ੇਅਰ ਕਰ ਦਿੱਤੀ। ਇਹ ਤਸਵੀਰ ਦੇਖ ਕੇ ਲੋਕ ਭੱੜਕ ਗਏ ਅਤੇ ਪੋਸਟ 'ਤੇ ਹੀ ਰਾਖੀ ਨੂੰ ਖਰੀ-ਖੋਟੀ ਸੁਣਾਉਣ ਲੱਗੇ। ਫੈਨਸ ਦਾ ਗੁੱਸਾ ਦੇਖ ਕੇ ਰਾਖੀ ਨੂੰ ਪੋਸਟ ਹਟਾਉਣਾ ਪਿਆ।