FacebookTwitterg+Mail

Video : ਡਾਂਸ ਰਾਹੀਂ ਸਪਨਾ ਚੌਧਰੀ ਨੇ ਰਾਖੀ ਸਾਵੰਤ ਨਾਲ ਸਟੇਜ 'ਤੇ ਲਗਾਈ ਅੱਗ, ਵੀਡੀਓ 'ਚ ਦੇਖੋ ਡਬਲ ਧਮਾਲ

rakhi sawant
25 June, 2018 12:36:01 PM

ਮੁੰਬਈ (ਬਿਊਰੋ)— ਰਾਖੀ ਸਾਵੰਤ ਅਤੇ ਸਪਨਾ ਚੌਧਰੀ ਦੋਵੇਂ ਹੀ ਦੇਸ਼ਭਰ 'ਚ ਆਪਣੇ ਡਾਂਸ ਲਈ ਜਾਣੀਆਂ ਜਾਂਦੀਆਂ ਹਨ। ਉਂਝ ਤਾਂ ਦੋਹਾਂ ਦੇ ਡਾਂਸ ਦਾ ਅੰਦਾਜ਼ ਵੱਖਰਾ ਹੈ ਪਰ ਜੇਕਰ ਇਹ ਦੋਵੇਂ ਸਟੇਜ ਸ਼ੇਅਰ ਕਰਨ ਤਾਂ ਪ੍ਰਸ਼ੰਸਕਾਂ ਲਈ ਇਹ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੋਵੇਗਾ। ਕੁਝ ਅਜਿਹਾ ਹੀ ਨਜ਼ਾਰਾ ਹਾਲ ਹੀ 'ਚ ਇਕ ਇਵੈਂਟ ਦੌਰਾਨ ਦੇਖਣ ਨੂੰ ਮਿਲਿਆ। ਹਾਲ ਹੀ 'ਚ ਰਾਖੀ ਸਾਵੰਤ ਅਤੇ ਸਪਨਾ ਚੌਧਰੀ ਇਕ ਇਵੈਂਟ 'ਚ ਸ਼ਿਰਕਤ ਕਰਨ ਪਹੁੰਚੀਆਂ। ਇੱਥੇ ਦੋਹਾਂ ਨੇ ਇਕੱਠੇ ਡਾਂਸ ਕਰਦਿਆਂ ਸਟੇਜ ਸ਼ੇਅਰ ਕੀਤੀ।

ਇਸ ਪਰਫਾਰਮੈਂਸ ਦੀਆਂ ਵੀਡੀਓਜ਼ ਰਾਖੀ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ 'ਚ ਰਾਖੀ ਅਤੇ ਸਪਨਾ ਨੂੰ ਉਨ੍ਹਾਂ ਦੇ ਸਭ ਤੋਂ ਮਸ਼ਹੂਰ ਗੀਤ 'ਆਖਿਆਂ ਕਾ ਯੋ ਕਾਜਲ...' 'ਤੇ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ, ਜਿੱਥੇ ਸਪਨਾ ਚੌਧਰੀ ਆਪਣੇ ਡਾਂਸ ਸਟੈਪਟ ਕਰ ਰਹੀ ਹੈ ਉੱਥੇ ਰਾਖੀ ਨੇ ਹੂ-ਬ-ਹੂ ਉਨ੍ਹਾਂ ਵਰਗੇ ਡਾਂਸ ਸਟੈਪ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਜਿਸ 'ਚ ਉਹ ਸਫਲ ਵੀ ਹੋਈ।

ਰਾਖੀ ਅਤੇ ਸਪਨਾ ਦੀ ਇਸ ਪਰਫਾਰਮੈਂਸ 'ਤੇ ਪ੍ਰਸ਼ੰਸਕ ਤਾੜੀਆਂ ਵਜਾਉਂਦੇ ਨਹੀਂ ਥੱਕ ਰਹੇ। ਉੱਥੇ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਉਨ੍ਹਾਂ ਦੀ ਇਹ ਵੀਡੀਓ ਕੁਝ ਹੀ ਸਮੇਂ 'ਚ ਵਾਇਰਲ ਹੋ ਗਈ। ਪ੍ਰਸ਼ੰਸਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਇਸ ਵੀਡੀਓ ਨੂੰ ਕਾਫੀ ਸ਼ੇਅਰ ਵੀ ਕਰ ਰਹੇ ਹਨ। ਇਹ ਪਹਿਲੀ ਵਾਰ ਹੈ, ਜਦੋਂ ਰਾਖੀ ਅਤੇ ਸਪਨਾ ਦੋਵੇਂ ਆਪਣੇ ਡਾਂਸ ਰਾਹੀਂ ਸਟੇਜ 'ਚ ਧਮਾਲ ਮਚਾਉਂਦੀਆਂ ਦਿਖ ਰਹੀਆਂ ਹਨ।


Tags: Rakhi SawantSapna ChoudharyStage PerformanceInstagram VideoViral

Edited By

Chanda Verma

Chanda Verma is News Editor at Jagbani.