FacebookTwitterg+Mail

30 ਕਰੋੜ ਦੀ ਸੰਪਤੀ ਦੀ ਮਾਲਕਨ ਹੈ ਰਾਖੀ ਸਾਵੰਤ, ਛੋਟੇ-ਮੋਟੇ ਕੰਮਾਂ ਤੋਂ ਕਮਾਉਂਦੀ ਹੈ ਕਰੋੜਾਂ ਰੁਪਏ

rakhi sawant
30 October, 2018 04:03:57 PM

ਮੁੰਬਈ(ਬਿਊਰੋ)— ਬਾਲੀਵੁੱਡ ਡਰਾਮਾ ਕੁਈਨ ਰਾਖੀ ਸਾਵੰਤ ਹਰ ਮੁੱਦੇ 'ਤੇ ਆਪਣੀ ਰਾਏ ਰੱਖਦੀ ਹੈ। ਗੱਲ ਭਾਵੇਂ ਕਿਸੇ 'ਤੇ ਕੁਮੈਂਟ ਕਰਨ ਦੀ ਹੋਵੇ ਜਾ ਫਿਰ ਆਪਣੀ ਪੌਲੀਟਿਕਲ ਪਾਰਟੀ ਬਣਾਉਣ ਦੀ ਉਹ ਬਖੂਬੀ ਮੀਡੀਆ ਦਾ ਧਿਆਨ ਆਪਣਾ ਵੱਲ ਆਕਰਸ਼ਿਤ ਕਰਨਾ ਜਾਣਦੀ ਹੈ। ਹਰ ਗੱਲ 'ਚ ਆਪਣਾ ਵੱਖਰਾ ਨਜਰੀਆ ਰੱਖਣ ਵਾਲੀ ਰਾਖੀ ਫਿਲਹਾਲ ਬਾਲੀਵੁੱਡ ਤੋਂ ਦੂਰ ਹੈ।

Punjabi Bollywood Tadka

ਉਸ ਕੋਲ ਹੁਣ ਨਾ ਤਾਂ ਕੋਈ ਵਿਗਿਆਪਨ ਤੇ ਨਾ ਹੀ ਕੋਈ ਫਿਲਮ ਹੈ ਪਰ ਮਾਣਹਾਨੀ ਦਾ ਕੇਸ ਕਰਨ 'ਚ ਉਹ ਸਭ ਤੋਂ ਅੱਗੇ ਰਹਿੰਦੀ ਹੈ। ਹਾਲ ਹੀ 'ਚ ਜਦੋਂ ਤਨੁਸ਼੍ਰੀ ਨੇ ਰਾਖੀ ਸਾਵੰਤ 'ਤੇ 10 ਕਰੋੜ ਦਾ ਮਾਣਹਾਨੀ ਦਾ ਕੇਸ ਕੀਤਾ ਤਾਂ ਰਾਖੀ ਨੇ ਜਵਾਬ 'ਚ 50 ਕਰੋੜ ਦੇ ਕੇਸ ਦੀ ਧਮਕੀ ਦੇ ਦਿੱਤੀ।

Punjabi Bollywood Tadka

ਫਿਲਮ 'ਅਗਨੀਚੱਕਰ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਰਾਖੀ ਨੇ ਬਾਲੀਵੁੱਡ 'ਚ ਕਈ ਹਿੱਟ ਆਈਟਮ ਗੀਤ ਦਿੱਤੇ ਹਨ। ਇਨ੍ਹਾਂ ਹੀ ਨਹੀਂ ਰਾਖੀ ਨੇ ਆਪਮੀ ਗੱਲਾਂ ਨਾਲ ਮੀਡੀਆ 'ਚ ਕਾਪੀ ਲਾਈਮਲਾਈਟ ਲੁੱਟੀ ਪਰ ਉਸ ਤੋਂ ਜ਼ਿਆਦਾਤਰ ਉਹ ਆਪਣੇ ਖਰਾਬ ਕੱਪੜਿਆਂ ਕਾਰਨ ਚਰਚਾ 'ਚ ਰਹੀ ਹੈ।

Punjabi Bollywood Tadka

ਰਾਖੀ ਸਾਵੰਤ ਨੇ ਸਾਲ 2009 'ਚ ਰਿਐਲਿਟੀ ਸ਼ੋਅ 'ਚ ਟੋਰਾਂਟੋ ਦੇ ਇਕ ਪ੍ਰਤੀਯੋਗੀ ਨਾਲ ਵਿਆਹ ਕਰਵਾ ਲਿਆ ਸੀ ਤੇ ਕੁਝ ਮਹੀਨੇ ਬਾਅਦ ਹੀ ਵੱਖ ਹੋਣ ਦਾ ਐਲਾਨ ਕਰ ਦਿੱਤਾ ਸੀ। 

Punjabi Bollywood Tadka
ਜੇਕਰ ਰਾਖੀ ਸਾਵੰਤ ਦੀ ਸੰਪਤੀ ਦੀ ਗੱਲ ਕਰੀਏ ਤਾਂ ਉਸ ਕੋਲ ਮੁੰਬਈ 'ਚ ਦੋ ਫੈਲਟ ਹਨ ਤੇ ਇਕ ਬੰਗਲਾ ਹੈ, ਜਿਸ ਦੀ ਕੀਮਤ 11 ਕਰੋੜ ਰੁਪਏ ਹੈ। ਇਨ੍ਹਾਂ ਹੀ ਨਹੀਂ ਇੰਟਰਨੈੱਟ 'ਤੇ ਮੌਜੂਦ ਆਂਕੜਿਆਂ ਦੀ ਮੰਨੀਏ ਤਾਂ ਰਾਖੀ ਕਰੀਬ 30 ਕਰੋੜ ਦੀ ਸੰਪਤੀ ਦੀ ਮਾਲਕਨ ਹੈ ਤੇ ਇਹ ਸੰਪਤੀ ਉਸ ਨੇ ਖੁਦ ਬਣਾਈ ਹੈ।

Punjabi Bollywood Tadka

ਰਾਖੀ ਕੋਲ 21.6 ਲੱਖ ਰੁਪਏ ਦੀ ਸ਼ਾਨਦਾਰ ਗੱਡੀ ਹੈ। ਰਾਖੀ ਦੀ ਕਮਾਈ ਜ਼ਿਆਦਾਤਰ ਸਟੇਜ ਪ੍ਰਫਾਰਮੈਂਸ ਤੋਂ ਆਉਂਦੀ ਹੈ।

Punjabi Bollywood Tadka


Tags: Rakhi Sawant Tanushree DuttaNana Patekar Sexually Assaulted Chura Liyaa Hai Tumne Joru Ka Ghulam Jis Desh Mein Ganga Rehta Hain

Edited By

Sunita

Sunita is News Editor at Jagbani.