FacebookTwitterg+Mail

ਰਾਖੀ ਤੇ ਸਪਨਾ ਦੇ ਪੋਸਟਰਾਂ ਨਾਲ ਖਲੀ ਨੇ ਇੰਝ ਕਮਾਏ 5 ਲੱਖ

rakhi sawant and sapna choudhary
20 November, 2018 11:54:10 AM

ਮੁੰਬਈ(ਬਿਊਰੋ)— ਬੀ. ਬੀ. ਐੱਮ. ਬੀ. ਗਰਾਊਂਡ 'ਚ ਕੰਟੀਨੇਂਟਲ ਰੇਸਲਿੰਗ ਐਂਟਰਟੇਨਮੈਂਟ ਦਾ ਪ੍ਰੋਗਰਾਮ, ਜਿਹੜਾ ਐਤਵਾਰ ਸ਼ਾਮ 4 ਵਜੇ ਤੋਂ ਲੈ ਕੇ ਦੇਰ ਰਾਤ 11 ਵਜੇ ਤੱਕ ਚੱਲਿਆ ਉਹ ਕਾਫੀ ਵਿਵਾਦਾਂ 'ਚ ਆ ਗਿਆ ਹੈ। ਇਸ ਪ੍ਰੋਗਰਾਮ 'ਚ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਤੇ ਸਪਨਾ ਚੌਧਰੀ ਦੇ ਆਉਣ ਦਾ ਆਖ ਕੇ ਲੋਕਾਂ ਨੂੰ 300 ਰੁਪਏ ਤੋਂ 500 ਰੁਪਏ ਤੱਕ ਦੇ ਟਿਕਟ ਵੇਚ ਕੇ ਲਗਭਗ 5 ਲੱਖ ਰੁਪਏ ਕਮਾਏ। ਸ਼ੋਅ 'ਚ 4 ਸੈਲੀਬ੍ਰਿਟੀਜ਼ 'ਚੋਂ ਸਿਰਫ 2 ਹੀ ਪਹੁੰਚੀਆਂ ਸਨ, ਜਿਨ੍ਹਾਂ 'ਚ ਖਾਨ ਸਾਬ ਤੇ ਅਰਸ਼ੀ ਖਾਨ ਦੇ ਨਾਂ ਸ਼ਾਮਲ ਹੈ। 


ਬੀ. ਬੀ. ਐੱਮ. ਬੀ. ਦੇ ਕ੍ਰਿਕਟ ਗਰਾਊਂਡ 'ਚ ਹੋਣ ਦੇ ਬਾਵਜੂਦ ਵੀ ਬੀ. ਬੀ. ਐੱਮ. ਬੀ. ਦੇ ਕਰਮਚਾਰੀਆਂ ਨੂੰ ਇਸ 'ਚ ਸ਼ਾਮਲ ਹੋਣ ਤੋਂ ਆਯੋਜਕਾਂ ਦੇ ਬਾਊਂਸਰਾਂ ਨੇ ਰੋਕ ਕੇ ਗਲਤ ਵਰਤਾਓ (ਵਤੀਰਾ) ਕੀਤਾ, ਜਿਸ 'ਤੇ ਬੀ. ਬੀ. ਐੱਮ. ਬੀ. ਦੇ ਕਰਮਚਾਰੀਆਂ ਨੇ ਵਿਰੋਧ ਵੀ ਕੀਤਾ। ਉਥੇ ਹੀ ਟਿਕਟਾਂ ਵੇਚਣ ਦੇ ਬਾਵਜੂਦ ਵੀ ਲੋਕਾਂ ਦੇ ਬੈਠਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ। ਦੇਰ ਸ਼ਾਮ ਸਮਾਪਤ ਹੋਏ ਮੁਕਾਬਲੇ 'ਚ 17 ਰੇਸਲਰਾਂ ਦੀ ਰਾਇਲ ਰੰਬਲ, ਵਿਮੇਂਸ ਮੈਚ, ਹੈਵੀ ਵੇਟ ਚੈਂਪੀਅਨਸ਼ਿਪ ਵਰਗੇ ਕਈ ਮੈਚਾਂ ਦਾ ਆਯੋਡਨ ਕੀਤਾ ਗਿਆ।


Tags: Rakhi Sawant Sapna Choudhary The Great Khali BBMB Ground Chandigarh Khan Saab Arshi Khan

Edited By

Sunita

Sunita is News Editor at Jagbani.