ਮੁੰਬਈ(ਬਿਊਰੋ)— '#ਮੀਟੂ' ਲਹਿਰ ਨੂੰ ਸ਼ੁਰੂ ਕਰਨ ਵਾਲੀ ਅਭਿਨੇਤਰੀ ਤਨੁਸ਼੍ਰੀ ਦੱਤਾ 'ਤੇ ਪਿਛਲੇ ਦਿਨੀਂ ਰਾਖੀ ਸਾਵੰਤ ਨੇ ਕਈ ਦੋਸ਼ ਲਾਏ ਸਨ। ਰਾਖੀ ਇਕ ਤੋਂ ਬਾਅਦ ਇਕ ਦੋਸ਼ਾਂ ਦੀ ਪਿਟਾਰੀ ਖੋਲ੍ਹਦੀ ਗਈ। ਨਾਨਾ ਪਾਟੇਕਰ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਣ ਪਿੱਛੋਂ ਰਾਖੀ ਬੌਖਲਾ ਗਈ। ਰਾਖੀ ਨੇ ਤਨੁਸ਼੍ਰੀ 'ਤੇ ਦੋਸ਼ ਲਾਉਂਦਿਆਂ ਕਿਹਾ ਕਿ 12 ਸਾਲ ਪਹਿਲਾਂ ਤਨੁਸ਼੍ਰੀ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਸੀ। ਤਨੁਸ਼੍ਰੀ ਅੰਦਰੋਂ ਕੁੜੀ ਨਹੀਂ, ਮੁੰਡਾ ਹੈ। ਉਸ ਨੇ ਮੁੰਡੇ ਦਾ ਰੂਪ ਦਿਖਾਉਣ ਲਈ ਆਪਣੇ ਵਾਲ ਵੀ ਮੁੰਡਵਾਏ ਸਨ। ਉਹ ਡਰੱਗਜ਼ ਵੀ ਲੈਂਦੀ ਸੀ। ਤਨੁਸ਼੍ਰੀ ਨੇ ਮੇਰੇ ਪ੍ਰਾਈਵੇਟ ਪਾਰਟ ਨੂੰ ਵੀ ਛੂਹਿਆ ਸੀ। ਮੈਂ ਪਿਛਲੇ 12 ਸਾਲ ਤੋਂ ਇਸ ਪੂਰੇ ਮਾਮਲੇ 'ਤੇ ਚੁੱਪ ਸੀ ਪਰ ਹੁਣ ਬੋਲ ਰਹੀ ਹਾਂ।
ਇਸ ਪਿੱਛੋਂ ਤਨੁਸ਼੍ਰੀ ਨੇ ਰਾਖੀ 'ਤੇ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ। ਹੁਣ ਤਨੁਸ਼੍ਰੀ ਨੇ ਰਾਖੀ ਵਲੋਂ ਲਾਏ ਦੋਸ਼ਾਂ 'ਤੇ ਕਿਹਾ ਕਿ, ''ਮੈਂ ਡਰੱਗਜ਼ ਨਹੀਂ ਲੈਂਦੀ ਹਾਂ ਤੇ ਨਾ ਹੀ ਮੈਂ ਲੈਸਬੀਅਨ ਹਾਂ ਅਤੇ ਨਾ ਹੀ ਸ਼ਰਾਬ ਪੀਂਦੀ ਹਾਂ। ਇਸ ਕਾਰਨ ਸਮਾਜ 'ਚ ਤਬਦੀਲੀ ਆ ਰਹੀ ਹੈ। ਇਸ ਲਈ ਅਜਿਹੀ ਗੰਭੀਰ ਮੁਹਿੰਮ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਮੈਂ ਰਾਖੀ ਦੇ ਦੋਸ਼ਾਂ ਕਾਰਨ ਬਹੁਤ ਦੁਖੀ ਹਾਂ।