FacebookTwitterg+Mail

ਮਹਿਲਾ ਰੇਸਲਰ ਤੋਂ ਕੁੱਟ ਖਾਣ ਤੋਂ ਬਾਅਦ ਰਾਖੀ ਨੇ ਤਨੁਸ਼੍ਰੀ ਤੋਂ ਮੰਗੀ ਮੁਆਫੀ

rakhi sawant and tanushree dutta
22 November, 2018 04:58:11 PM

ਮੁੰਬਈ(ਬਿਊਰੋ)— ਆਈਟਮ ਗਰਲ ਤੇ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਆਪਣੀ ਹਰਕਤਾਂ ਲਈ ਵਿਵਾਦਾਂ 'ਚ ਰਹਿੰਦੀ ਹੈ। ਤਨੁਸ਼੍ਰੀ ਦੱਤਾ ਤੇ ਨਾਨਾ ਪਾਟੇਕਰ ਵਿਵਾਦ ਨੂੰ ਲੈ ਕੇ ਰਾਖੀ ਨੇ ਖੂਬ ਸੁਰਖੀਆਂ ਬਟੋਰ, ਰਾਖੀ ਨੇ ਤਨੁਸ਼੍ਰੀ ਨੂੰ ਖਰੀਆਂ-ਖੋਟੀਆਂ ਸੁਣਾਉਣ 'ਚ ਕੋਈ ਕਸਰ ਨਹੀਂ ਛੱਡੀ। ਇੰਨਾਂ ਹੀ ਨਹੀਂ ਰਾਖੀ ਨੇ ਤਨੁਸ਼੍ਰੀ 'ਤੇ ਆਪਣੇ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਸੀ। ਕੁਝ ਦਿਨ ਪਹਿਲਾਂ ਹੀ ਰਾਖੀ ਸਾਵੰਤ, ਮਹਿਲਾ ਰੇਸਲਰ ਤੋਂ ਕੁੱਟ ਖਾਣ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਸੀ। ਰੇਸਲਰ ਤੋਂ ਕੁੱਟ ਖਾਣ ਤੋਂ ਬਾਅਦ ਰਾਖੀ ਸਾਵੰਤ ਨੇ ਤਨੁਸ਼੍ਰੀ ਦੱਤਾ 'ਤੇ ਦੋਸ਼ ਲਾਉਂਦੇ ਹੋਏ ਕਿਹਾ ਸੀ ਕਿ ਤਨੁਸ਼੍ਰੀ ਦੱਤਾ ਨੇ ਹੀ ਮੈਨੂੰ ਕੁੱਟਵਾਇਆ ਹੈ। ਹੁਣ ਰਾਖੀ ਸਾਵੰਤ ਉਸ ਦੇ ਸਾਹਮਣੇ ਹੱਥ ਜੋੜਨ 'ਤੇ ਮਜ਼ਬੂਰ ਹੋ ਗਈ ਹੈ। 

 

ਦੱਸ ਦੇਈਏ ਕਿ ਤਨੁਸ਼੍ਰੀ ਨੇ ਰਾਖੀ ਦੇ ਦੋਸ਼ਾਂ ਕਾਰਨ ਚਰਚ 'ਚ ਨਾ ਜਾਣ ਦੀ ਕਸਮ ਖਾਈ ਸੀ। ਤਨੁਸ਼੍ਰੀ ਦਾ ਕਹਿਣਾ ਸੀ ਕਿ ਉਹ ਰਾਖੀ ਦੇ ਮੁਆਫੀ ਮੰਗਣ ਤੋਂ ਬਾਅਦ ਹੀ ਚਰਚ 'ਚ ਕਦਮ ਰੱਖੇਗੀ। ਰਾਖੀ ਨੇ ਕੁਝ ਸਮੇਂ ਪਹਿਲਾਂ ਆਪਣੀ ਖਰਾਬ ਸਿਹਤ ਕਾਰਨ ਕੁਝ ਪ੍ਰੀਸਟਸ ਨੂੰ ਬੁਲਾ ਕੇ ਪ੍ਰਾਥਨਾ ਕਰਵਾਈ ਸੀ। ਰਾਖੀ  ਨੇ ਇਕ ਵੀਡੀਓ ਜਾਰੀ ਕਰਦੇ ਹੋਏ ਤਨੁਸ਼੍ਰੀ ਦੱਤਾ ਤੋਂ ਮੁਆਫੀ ਮੰਗੀ ਹੈ ਅਤੇ ਨਾਲ ਹੀ ਰਾਖੀ ਨੇ ਤਨੁਸ਼੍ਰੀ ਨੂੰ ਕਿਹਾ ਹੈ ਕਿ ਉਹ ਦੋਵਾਂ ਦੀ ਲੜਾਈ 'ਚ 'ਜੀਜਸ ਕ੍ਰਾਈਸਟ' ਨੂੰ ਨਾ ਲਿਆਵੇ। ਇਸ ਵੀਡੀਓ 'ਚ ਰਾਖੀ ਆਖ ਰਹੀ ਹੈ ਕਿ ਤਨੁਸ਼੍ਰੀ ਸਾਡੇ ਦੋਵਾਂ 'ਚ ਆਪਣੇ 'ਜੀਜਸ' ਨੂੰ ਬਿਲਕੁਲ ਨਹੀਂ ਲਿਆਉਣਾ ਚਾਹੀਦਾ ਸੀ। ਰਾਖੀ ਦਾ ਕਹਿਣਾ ਹੈ ਕਿ ਆਪਣੇ ਮਾਮਲੇ ਨੂੰ ਇੰਨਾ ਲੰਬਾ ਚੌੜਾ ਖਿੱਚ ਦਿੱਤਾ। ਤੁਸੀਂ ਲੇਟਰ ਲਿਖਿਆ ਹੈ ਕਿ ਜਦੋਂ ਤੱਕ ਰਾਖੀ ਸਾਵੰਤ ਮੁਆਫੀ ਨਹੀਂ ਮੰਗਦੀ, ਜੀਜਸ ਮੈਂ ਤੁਹਾਡੇ ਚਰਚ 'ਚ ਨਹੀਂ ਆਵਾਂਗੀ। ਅੱਲ੍ਹਾ, ਜੀਜਸ ਤੇ ਭਗਵਾਨ ਨੂੰ ਸਾਡੇ ਦੋਵਾਂ ਦੀ ਲੜਾਈ 'ਚ ਨਹੀਂ ਲਿਆਉਣਾ ਚਾਹੀਦਾ ਸੀ, ਕਿਉਂਕਿ ਜੀਜਸ ਤੁਹਾਡੇ ਪਿਤਾ ਹੈ ਮੇਰੇ ਵੀ, ਅੱਲ੍ਹਾ ਮੇਰੇ ਵੀ ਪਿਤਾ ਹੈ। ਭਗਵਾਨ ਤੁਹਾਡੇ ਨਾਲ ਵੀ ਹੈ, ਮੈਂ ਵੀ ਭਗਵਾਨ ਦੀ ਬੇਟੀ ਹਾਂ। 

 

 
 
 
 
 
 
 
 
 
 
 
 
 
 

Today my faith has been broken.My spiritual journey started in 2009 with a vision of Jesus Christ and henceforth I experienced different religions,yoga,meditation and Buddhism,scientology,Islam etc but I always held my faith in God through Jesus in the highest esteem,I never wanted to be a religious person but rather I had a spiritual bent of mind and hence whenever there was an opportunity to learn something new I took it.I believed God loved me and I believed Jesus loved me.Today I see a liar like Rakhi Sawant being prayed for by priests after her injury.Couldn't they also reprimand her for bearing false testimony?? Is this what they teach you in church?? To say horrible things about someone just because you don't agree to what they stand for..to attack people?? to speak shit about ppl for your own gains?? To lie blatantly??I hear her talk about her Christian faith.And I along with the whole country heard her mouth vile,vicious,damming lies about me in full public display without any remorse or fear of God.She wanted to silence me from the #metoo while getting some mileage and providing laughworthy entertainment.She could not achieve my silence but she has achieved what I thought was unachievable..to break my faith in Jesus.I declare today that I will never step foot inside a church ever again untill Rakhi Sawant confesses to her lies about me and apologises in Public.You become what you worship and if Rakhi can lie through her teeth and profess being a believer in Christ then perhaps her Jesus must be a liar too!! I'm glad I didn't get baptised when I had a chance.It would be like marrying someone who allows liars,cheats and mudslingers,so called churchgoers to throw venom at you all the while telling you that he loves you.Jesus you have disappointed me..It's either Rakhi or me.Choose!!-Tanushree Dutta

A post shared by Rakhi Sawant (@rakhisawant2511) on Nov 19, 2018 at 5:43am PST


ਇਸ ਦੇ ਨਾਲ ਹੀ ਰਾਖੀ ਸਾਵੰਤ ਨੇ ਕਿਹਾ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਮੇਰੇ ਮੁਆਫੀ ਮੰਗਣ ਨਾਲ ਤੂੰ ਮੰਦਰ, ਮਸਜਿਦ, ਚਰਚ 'ਚ ਜਾਓਗੀ ਤਾਂ ਮੈਂ ਤੇਰੇ ਤੋਂ ਮੁਆਫੀ ਮੰਗਦੀ ਹਾਂ...ਪਲੀਜ਼ ਤੁਸੀਂ ਚਰਚ ਜਾਓ। ਤੁਹਾਨੂੰ ਜਿੱਥੇ ਵੀ ਜਾਣਾ ਹੈ ਜਾਓ...ਕਿਉਂਕਿ ਮੈਂ ਮੁਆਫੀ ਨਾਲ ਛੋਟੀ ਨਹੀਂ ਹੋ ਜਾਵਾਂਗੀ। ਮੈਨੂੰ ਬਹੁਤ ਬੁਰਾ ਲੱਗਾ ਕਿ ਸਾਡੀ ਦੋਵਾਂ ਦੀ ਲੜਾਈ 'ਚ ਤੁਸੀਂ ਪਰਮੇਸ਼ਵਰ ਨੂੰ ਲੈ ਕੇ ਆ ਗਏ। ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।


Tags: Rakhi Sawant Tanushree Dutta Jesus Later Video Instagram Nana Patekar Sexual Harassment

Edited By

Sunita

Sunita is News Editor at Jagbani.