FacebookTwitterg+Mail

ਦੀਪਿਕਾ ਲਈ ਮੁਸੀਬਤ ਬਣੀ ਰਾਖੀ ਸਾਵੰਤ, ਸੀਨੇ 'ਤੇ ਲਿਖਵਾਇਆ ਰਣਵੀਰ ਦਾ ਨਾਂ (ਵੀਡੀਓ)

rakhi sawant came in love with ranveer deepika
15 February, 2019 01:06:35 PM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਕੁਝ ਦਿਨ ਪਹਿਲਾਂ ਦੀਪਕ ਕਲਾਲ ਕਰਕੇ ਚਰਚਾ 'ਚ ਸੀ ਪਰ ਹੁਣ ਰਾਖੀ ਰਣਵੀਰ ਸਿੰਘ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਰਣਵੀਰ ਸਿੰਘ ਹਾਲ ਹੀ 'ਚ ਕੋਮਲ ਨਾਹਟਾ ਦੇ ਚੈਟ ਸ਼ੋਅ 'ਚ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਕੁਝ ਗੱਲਾਂ ਸ਼ੇਅਰ ਕੀਤੀਆਂ ਸਨ। ਇਸ ਦੌਰਾਨ ਉਨ੍ਹਾਂ ਨੇ ਰਾਖੀ ਸਾਵੰਤ ਨੂੰ ਲੈ ਕੇ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ ਸੀ। ਦਰਅਸਲ ਇਸ ਸ਼ੋਅ 'ਚ ਹੋਸਟ ਨੇ ਰਣਵੀਰ ਸਿੰਘ ਤੋਂ ਪੁੱਛਿਆ ਸੀ ਕਿ ਇਸ ਸ਼ੋਅ ਦਾ ਸਭ ਤੋਂ ਬੁਰਾ ਗੈਸਟ ਕੌਣ ਸੀ? ਇਸ ਗੱਲ ਤੇ ਕੋਮਲ ਨੇ ਰਾਖੀ ਦਾ ਨਾਂ ਲੈ ਦਿੱਤਾ। ਰਾਖੀ ਦਾ ਨਾਂ ਸੁਣਕੇ ਰਣਵੀਰ ਨੇ ਕਿਹਾ ਕਿ ਉਹ ਤਾਂ ਰੌਕਸਟਾਰ ਹੈ ਅਤੇ ਇਸ ਤੋਂ ਬਾਅਦ ਰਣਵੀਰ ਨੇ ਰਾਖੀ ਸਾਵੰਤ ਨੂੰ ਆਈ ਲਵ ਯੂ ਬੋਲ ਦਿੱਤਾ ਸੀ। ਇਸ ਤੋਂ ਬਾਅਦ ਰਾਖੀ ਨੇ ਵੀ ਰਣਵੀਰ ਸਿੰਘ ਦੇ ਨਾਂ ਦਾ ਟੈਟੂ ਬਣਵਾ ਲਿਆ।

 
 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on Feb 13, 2019 at 3:20am PST


ਦੱਸ ਦਈਏ ਕਿ ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਰਣਵੀਰ ਸਿੰਘ ਦੇ ਨਾਂ ਦਾ ਟੈਟੂ ਆਪਣੇ ਸੀਨੇ ਤੇ ਬਣਵਾਇਆ ਹੋਇਆ ਹੈ। ਰਾਖੀ ਸਾਵੰਤ ਦੀ ਇਹ ਤਸਵੀਰ ਦੇਖ ਕੇ ਦੀਪਿਕਾ ਦਾ ਕੀ ਰਿਐਕਸ਼ਨ ਹੁੰਦਾ ਹੈ ਇਹ ਤਾਂ ਦੇਖਣਾ ਕਾਫੀ ਦਿਲਚਸਪ ਹੋਵੇਗਾ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਰਾਖੀ ਨੇ ਇਕ ਵਾਰ ਫਿਰ ਪਬਲਸਿਟੀ ਲਈ ਇਹ ਸਟੰਟ ਕੀਤਾ ਹੈ।


Tags: Rakhi Sawant Bollywood Celebrity News Gully Boy Ranveer Singh Name Inked Deepika Padukone Deepak Kalal

Edited By

Sunita

Sunita is News Editor at Jagbani.