ਮੁੰਬਈ(ਬਿਊਰੋ)- ਰਾਖੀ ਸਾਵੰਤ ਨੇ ਕੁਝ ਦਿਨ ਪਹਿਲਾਂ ਦੀ ਰਿਤੇਸ਼ ਨਾਮ ਦੇ ਇਕ ਐੱਨ. ਆਰ.ਆਈ. ਨਾਲ ਵਿਆਹ ਕਰਵਾਇਆ ਹੈ । ਬੀਤੇ ਦਿਨ ਉਨ੍ਹਾਂ ਨੇ ਆਪਣਾ ਪਹਿਲਾ ਕਰਵਾਚੌਥ ਰੱਖਿਆ। ਇਸ ਸਬੰਧੀ ਰਾਖੀ ਨੇ ਇਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ। ਇਸ ਦੌਰਾਨ ਰਾਖੀ ਨੇ ਦੱਸਿਆ ਕਿ ਉਹ ਸੇਵੇਰ 4 ਵਜੇ ਆਪਣੀ ਸੱਸ ਵੱਲੋਂ ਭੇਜੀ ਸਰਗੀ ਖਾਣਾ ਭੁੱਲ ਗਈ। ਰਾਖੀ ਨੇ ਇਹ ਵੀਡੀਓ ਡਲੀਟ ਵੀ ਕਰ ਦਿੱਤੀ।
ਇਸ ਪੋਸਟ ’ਤੇ ਰਾਖੀ ਨੇ ਹੈਪੀ ਕਰਵਾਚੌਥ ਵੀ ਲਿਖਿਆ ਸੀ । ਇਸ ਵੀਡੀਓ ਵਿਚ ਉਹ ਕਹਿੰਦੀ ਹੋਈ ਨਜ਼ਰ ਆ ਰਹੀ ਸੀ, ਹੈਲੋ ਦੋਸਤੋ ਅੱਜ ਉਸ ਵਿਚ ਤਾਕਤ ਨਹੀਂ ਹੈ । ਅੱਜ ਮੈਂ ਪਹਿਲੀ ਵਾਰ ਕਰਵਾਚੌਥ ਦਾ ਵਰਤ ਰੱਖਿਆ। ਰਾਖੀ ਨੇ ਕਿਹਾ ਕਿ ਉਹ ਕਦੇ ਵੀ ਭੁੱਖੀ ਨਹੀਂ ਰਹੀ । ਉਸ ਨੂੰ ਪਤਾ ਨਹੀਂ ਕਿ ਉਹ ਕਿਸ ਤਰ੍ਹਾਂ ਪੂਰਾ ਦਿਨ ਭੁੱਖੀ ਰਹੇਗੀ ।
ਉਹ ਕਹਿ ਰਹੀ ਹੈ ਕਿ ਉਸ ਦੇ ਪਤੀ ਨੇ ਵੀ ਉਸ ਲਈ ਵਰਤ ਰੱਖਿਆ ਹੈ । ਇਸ ਦੇ ਨਾਲ ਹੀ ਉਹ ਹਲਵਾ ਵੀ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ । ਰਾਖੀ ਨੇ ਇਹ ਵੀਡੀਓ ਕਿਉਂ ਡਿਲੀਟ ਕੀਤਾ ਹੈ, ਇਸ ਦਾ ਖੁਲਾਸਾ ਤਾਂ ਨਹੀਂ ਹੋਇਆ ਪਰ ਕੁਝ ਲੋਕਾਂ ਨੇ ਇਸ ਵੀਡੀਓ ਦੀ ਕਾਪੀ ਜ਼ਰੂਰ ਸ਼ੇਅਰ ਕੀਤੀ ਹੈ । ਰਾਖੀ ਇਸ ਵੀਡੀਓ ਨੂੰ ਦੇਖਕੇ ਉਸ ਦੇ ਪ੍ਰਸ਼ੰਸਕ ਕਾਫੀ ਕੁਮੈਂਟ ਕਰ ਰਹੇ ਹਨ ।