ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਮੌਤ ਨਾਲ ਬਾਲੀਵੁੱਡ ਨੂੰ ਡੂੰਘਾ ਸਦਮਾ ਲੱਗਾ ਹੈ। ਅੱਜ ਅਭਿਨੇਤਰੀ ਰਾਖੀ ਸਾਵੰਤ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਰੋ-ਰੋ ਕੇ ਸ਼੍ਰੀਦੇਵੀ ਨੂੰ ਯਾਦ ਕਰਦੀ ਨਜ਼ਰ ਆ ਰਹੀ ਹੈ। ਇਸ 'ਚ ਉਹ ਕਹਿ ਰਹੀ ਹੈ, 'ਸ਼੍ਰੀਦੇਵੀ ਮੈਮ ਤੁਸੀਂ ਚਲੇ ਗਏ ਅਸੀਂ ਬਹੁਤ ਦੁਖੀ ਹਾਂ। ਪੂਰੇ ਬਾਲੀਵੁੱਡ ਨੂੰ ਕਾਫੀ ਦੁੱਖ ਹੋਇਆ ਹੈ, ਆਈ ਲਵ ਯੂ ਮੈਮ। ਕੀ ਹੋ ਗਿਆ ਤੁਹਾਨੂੰ, ਤੁਸੀਂ ਕਿਉਂ ਚਲੇ ਗਏ। ਵੀ ਲਵ ਯੂ... ਤੁਹਾਡੇ ਵਰਗਾ ਕੋਈ ਨਹੀਂ ਹੈ। ਕੋਈ ਵੀ ਤੁਹਾਡੇ ਵਰਗੀ ਐਕਟਿੰਗ ਨਹੀਂ ਕਰ ਸਕਦਾ ਤੇ ਕੋਈ ਵੀ ਤੁਹਾਡੇ ਵਰਗਾ ਡਾਂਸ ਨਹੀਂ ਕਰ ਸਕਦਾ। ਤੁਸੀਂ ਇਕ ਬਹੁਤ ਚੰਗੇ ਇਨਸਾਨ ਸੀ। ਮੈਨੂੰ ਹੁਣ ਬਿਲਕੁਲ ਵੀ ਜਿਊਣ ਦਾ ਦਿਲ ਨਹੀਂ ਕਰ ਰਿਹਾ ਹੈ। ਆਈ ਲਵ ਯੂ ਸੋ ਮਚ।'
ਦੱਸਣਯੋਗ ਹੈ ਕਿ ਸ਼੍ਰੀਦੇਵੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ। ਸ਼੍ਰੀਦੇਵੀ ਦੁਬਈ 'ਚ ਇਕ ਵਿਆਹ ਸਮਾਰੋਹ 'ਚ ਸ਼ਿਰਕਤ ਕਰਨ ਲਈ ਆਪਣੇ ਪਰਿਵਾਰ ਨਾਲ ਪਹੁੰਚੀ ਸੀ। 54 ਸਾਲਾ ਸ਼੍ਰੀਦੇਵੀ ਦਾ ਜਨਮ 13 ਅਗਸਤ 1963 ਨੂੰ ਹੋਇਆ ਤੇ ਉਨ੍ਹਾਂ ਨੇ 1970 'ਚ ਬਾਲ ਕਲਾਕਾਰ ਦੇ ਰੂਪ 'ਚ ਤਾਮਿਲ ਫਿਲਮ ਰਾਹੀਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।