ਮੁੰਬਈ(ਬਿਊਰੋ)- ਰਾਖੀ ਸਾਵੰਤ ਇਨ੍ਹੀਂ ਦਿਨੀਂ ਪ੍ਰੇਸ਼ਾਨ ਹੈ। ਪ੍ਰੇਸ਼ਾਨੀ ਦੇ ਪਿੱਛੇ ਦਾ ਕਾਰਨ ਹੈ ਉਨ੍ਹਾਂ ਦਾ ਵਿਆਹ। ਹੁਣ ਸਵਾਲ ਉੱਠ ਰਹੇ ਹਨ ਕਿ ਕੀ ਰਾਖੀ ਸਾਵੰਤ ਦਾ ਵਿਆਹ ਖਤਰੇ ‘ਚ ਹੈ ? ਰਾਖੀ ਜਿਸ ਤਰ੍ਹਾਂ ਵੀਡੀਓਜ਼ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਰਹੀ ਹੈ। ਉਸ ਤੋਂ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਕੁਝ ਠੀਕ ਨਹੀਂ ਚੱਲ ਰਹੀ।
ਦਰਅਸਲ ਰਾਖੀ ਦੇ ਪਤੀ ਕੰਮ ਦੇ ਸਿਲਸਿਲੇ ’ਚ ਲੰਡਨ ’ਚ ਰਹਿੰਦੇ ਹਨ। ਇਸ ਲਈ ਦੋਵੇਂ ਬਹੁਤ ਘੱਟ ਇਕ-ਦੂਜੇ ਨੂੰ ਸਮਾਂ ਦੇ ਪਾਉਂਦੇ ਹਨ। ਰਾਖੀ ਦੇ ਵਿਆਹ ਨੂੰ ਹੁਣ ਇਕ ਮਹੀਨਾ ਹੀ ਹੋਇਆ ਹੈ ਅਤੇ ਹੁਣ ਤੋਂ ਦੋਵਾਂ ਵਿਚਕਾਰ ਦੂਰੀ ਆ ਗਈ ਹੈ ਰਾਖੀ ਸਾਵੰਤ ਨੇ ਕਈ ਵੀਡੀਓਜ਼ ਅਜਿਹੇ ਸ਼ੇਅਰ ਕੀਤੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਪਤੀ ਨੂੰ ਬਹੁਤ ਮਿਸ ਕਰ ਰਹੀ ਹੈ।
ਇਕ ਵੀਡੀਓ ’ਚ ਰਾਖੀ ਕਹਿੰਦੀ ਹੈ,‘‘ਤੁਸੀਂ ਜੋ ਬੋਲੋਂਗੇ ਮੈਂ ਕਰਾਂਗੀ, ਜੋ ਬੋਲੋਂਗੇ ਸੁਣਾਂਗੀ ਪਰ ਮੈਨੂੰ ਇਗਨੋਰ ਨਾ ਕਰੋ ਯਾਰ। ਮੈਂ ਨਹੀਂ ਰਹਿ ਸਕਦੀ ਹਾਂ। ਤੁਹਾਨੂੰ ਮੇਰੇ ’ਤੇ ਜਰਾ ਵੀ ਤਰਸ ਨਹੀਂ ਆਉਂਦਾ ਹੈ ਨਾ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।’’
ਖੈਰ ਰਾਖੀ ਸਾਵੰਤ ਵਿਆਹ ਦੇ ਪਹਿਲੇ ਦਿਨ ਤੋਂ ਹੀ ਅਜਿਹੇ ਵੀਡੀਓਜ਼ ਸ਼ੇਅਰ ਕਰਦੀ ਆ ਰਹੀ ਹੈ। ਉਨ੍ਹਾਂ ਦੇ ਫੈਨਜ਼ ਨੂੰ ਤਾਂ ਉਨ੍ਹਾਂ ਦੀ ਵਿਆਹ ’ਤੇ ਵੀ ਭਰੋਸਾ ਨਹੀਂ ਹੈ।